ਬੇਗਾਨੇ ਬੰਦੇ ਪਿੱਛੇ ਮਰਵਾਤਾ ਆਪਣਾ ਪੁੱਤ, ਘਰਵਾਲੇ ਨੂੰ ਬਿਨਾਂ ਦੱਸੇ ਹੀ ਕਰ ਦਿੱਤਾ ਸਸਕਾਰ

ਦੁਨੀਆਂ ਵਿਚ ਸਾਰੇ ਰਿਸ਼ਤਿਆਂ ਨਾਲੋਂ ਸਭ ਤੋਂ ਪਵਿੱਤਰ ਰਿਸ਼ਤਾ ਮਾਂ ਦਾ ਮੰਨਿਆ ਜਾਂਦਾ ਹੈ, ਜੋ ਆਪਣੇ ਬੱਚਿਆਂ ਲਈ ਆਪਣੀ ਜਾਨ ਤੱਕ ਵੀ ਦੇ ਸਕਦੀ ਹੈ। ਜਿਸ ਕਰਕੇ ਮਾਂ ਨੂੰ ਰੱਬ ਦਾ ਰੂਪ ਮੰਨਿਆ ਜਾਂਦਾ ਹੈ ਪਰ ਅੱਜ ਫ਼ਿਲੌਰ ਸ਼ਹਿਰ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਮਾਂ ਨੂੰ ਦੇਖਕੇ ਤੁਹਾਨੂੰ ਇਹ ਕਥਨ ਝੂਠੇ ਜਿਹੇ ਲੱਗਣਗੇ। ਇਹ ਮਾਮਲਾ ਸ਼ਾਹਕੋਟ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਮਾਂ ਨੇ ਆਪਣੇ ਪ੍ਰੇਮੀ ਨਾਲ ਮਿਲਕੇ ਆਪਣੇ ਹੀ ਲੜਕੇ ਦੀ ਜਾਨ ਲੇ ਲਈ।

ਮ੍ਰਿਤਕ ਲੜਕੇ ਦੇ ਪਿਤਾ ਸਤਨਾਮ ਸਿੰਘ ਨੇ ਦੱਸਿਆ ਕਿ 2015 ਵਿੱਚ ਉਸ ਦੀ ਘਰਵਾਲੀ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਉਸ ਦੇ ਲੜਕੇ ਦੀ ਜਾਨ ਲੈ ਲਈ ਸੀ। ਉਸ ਨੇ ਦੱਸਿਆ ਕਿ ਉਹ ਸਾਊਦੀ ਅਰਬ ਵਿੱਚ ਸੀ ਅਤੇ ਉਸ ਨੇ ਆਪਣੀ ਪਤਨੀ ਨੂੰ ਕਿਹਾ ਉਹ ਜਲਦੀ ਆ ਜਾਵੇਗਾ ਪਰ ਉਸ ਦੇ ਆਉਣ ਤੋਂ ਪਹਿਲਾਂ ਹੀ ਉਸ ਦੀ ਪਤਨੀ ਨੇ ਲੜਕੇ ਦਾ ਸਸਕਾਰ ਕਰ ਦਿੱਤਾ ਸੀ। ਸਤਨਾਮ ਸਿੰਘ ਦੇ ਦੱਸਣ ਅਨੁਸਾਰ ਉਸ ਨੂੰ ਬੱਚਿਆਂ ਅਤੇ ਪਿੰਡ ਦੇ ਕੁਝ ਲੋਕਾਂ ਤੋਂ ਪਤਾ ਲੱਗਾ ਕਿ ਉਸ ਦੀ ਘਰਵਾਲੀ ਦੇ ਬਲਬੀਰ ਸਿੰਘ ਉਰਫ਼ ਬਿਲੂ ਨਾਮਕ ਵਿਅਕਤੀ ਨਾਲ ਨਾ ਜਾ ਇ ਜ਼ ਸਬੰਧ ਹਨ।

ਉਨ੍ਹਾਂ ਨੇ ਹੀ ਮਿਲ ਕੇ ਉਸ ਦੇ ਲੜਕੇ ਦੀ ਜਾਨ ਲਈ ਹੈ। ਉਸ ਦਾ ਕਹਿਣਾ ਹੈ ਕਿ ਉਹ ਪਹਿਲਾਂ ਵੀ ਐਸ ਐਸ ਪੀ ਨੂੰ 2 ਵਾਰ ਦਰਖ਼ਾਸਤ ਦੇ ਚੁੱਕਿਆ ਹੈ ਪਰ ਉਸ ਦੀ ਕੋਈ ਵੀ ਸੁਣਵਾਈ ਨਹੀਂ ਹੋਈ। ਉਸ ਦਾ ਕਹਿਣਾ ਹੈ ਕਿ ਉਸ ਨੂੰ ਉਸ ਦੀ ਘਰਵਾਲ਼ੀ ਅਤੇ ਉਸ ਦੇ ਪ੍ਰੇਮੀ ਤੋਂ ਖ ਤ ਰਾ ਹੈ। ਉਹ ਉਸ ਨੂੰ ਵਾਰ ਵਾਰ ਧਮਕੀਆਂ ਦਿੰਦੇ ਹਨ। ਸਤਨਾਮ ਸਿੰਘ ਦੁਆਰਾ ਮਿਲੀ ਜਾਣਕਾਰੀ ਅਨੁਸਾਰ ਉਸ ਦਾ ਲੜਕਾ ਪੜ੍ਹ ਰਿਹਾ ਸੀ ਪਰ ਬਲਬੀਰ ਸਿੰਘ ਬਿੱਲੂ ਨੇ ਉਸ ਨੂੰ ਪੜ੍ਹਾਈ-ਲਿਖਾਈ ਤੋਂ ਹਟਾ ਕੇ ਟਰੈਕਟਰ ਚਲਾਉਣਾ ਸਿਖਾ ਦਿੱਤਾ ਤੇ ਉਹ ਖੇਤੀਬਾੜੀ ਦਾ ਕੰਮ ਕਰਨ ਲੱਗਾ।

ਸਤਨਾਮ ਸਿੰਘ ਦਾ ਕਹਿਣਾ ਹੈ ਕਿ ਦੋਸ਼ੀਆਂ ਨੂੰ ਬਣਦੀ ਸਜ਼ਾ ਦਿੱਤੀ ਜਾਵੇ ਅਤੇ ਜੋ ਵੀ ਜ਼ਮੀਨ ਉਸ ਦੇ ਹਿੱਸੇ ਵਿੱਚ ਆਉਂਦੀ ਹੈ, ਉਸ ਨੂੰ ਦਿੱਤੀ ਜਾਵੇ। ਉੱਚ ਅਧਿਕਾਰੀ ਦਾ ਕਹਿਣਾ ਹੈ ਕਿ ਅੱਜ ਸਤਨਾਮ ਸਿੰਘ ਪੁੱਤਰ ਨਸੀਬ ਸਿੰਘ ਪਿੰਡ ਭੰਡੇਰ ਥਾਣਾ ਸਦਰ ਨਕੋਦਰ ਜਿਲਾ ਜਲੰਧਰ ਨੇ ਉਨ੍ਹਾਂ ਨੂੰ ਜ਼ਿਲ੍ਹਾ ਅੰਮ੍ਰਿਤਸਰ ਮਜੀਠਾ ਹਲਕਾ ਦੇ ਪਿੰਡ ਸਿਆਲਕਾ ਵਿਖੇ ਅਰਜ਼ੀ ਦਿੱਤੀ ਹੈ। ਜਿਸ ਵਿੱਚ ਉਸ ਨੇ ਕਮਿਸ਼ਨਰ ਨੂੰ ਫਰਿਆਦ ਕੀਤੀ ਹੈ ਕਿ ਉਸ ਦੇ ਨੌਜਵਾਨ ਲੜਕੇ ਦਾ ਕ-ਤ-ਲ ਉਸ ਦੀ ਪਤਨੀ ਅਤੇ ਉਸ ਦੇ ਪ੍ਰੇਮੀ ਨੇ ਮਿਲ ਕੇ ਕਰਵਾਇਆ ਹੈ।

ਉਸ ਦੇ ਇਨਸਾਫ ਲਈ ਸਤਨਾਮ ਸਿੰਘ ਬਤੌਰ ਕਮਿਸ਼ਨਰ ਪੇਸ਼ ਹੋਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਬਣਦੀ ਕਾਰਵਾਈ ਕਰਕੇ 16 ਅਗਸਤ ਨੂੰ ਐਸ ਐਸ ਪੀ ਜਲੰਧਰ ਤੋਂ ਸਟੇਟਸ ਰਿਪੋਰਟ ਮੰਗਵਾਈ ਗਈ ਹੈ। ਰਿਪੋਰਟ ਮਿਲਣ ਤੋਂ ਬਾਅਦ ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *