ਇੰਗਲੈਂਡ ਵਾਲਾ ਜਹਾਜ ਚੜਨ ਦੀਆਂ ਕਰ ਲਵੋ ਤਿਆਰੀਆਂ, ਆ ਗਈ ਵੱਡੀ ਖੁਸ਼ਖਬਰੀ

ਜਿਹੜੇ ਲੋਕ ਭਾਰਤ ਤੋਂ ਬ੍ਰਿਟੇਨ ਜਾਣ ਦੇ ਚਾਹਵਾਨ ਹਨ, ਉਨ੍ਹਾਂ ਲਈ ਬ੍ਰਿਟੇਨ ਤੋਂ ਇੱਕ ਵੱਡੀ ਰਾਹਤ ਭਰੀ ਖਬਰ ਸਾਹਮਣੇ ਆਈ ਹੈ। ਬ੍ਰਿਟੇਨ ਸਰਕਾਰ ਵੱਲੋਂ ਭਾਰਤ ਅਤੇ ਕੁਝ ਹੋਰ ਮੁਲਕਾਂ ਨੂੰ ਰੈੱਡ ਲਿਸਟ ਵਿੱਚੋਂ ਬਾਹਰ ਕਰ ਦਿੱਤਾ ਗਿਆ ਹੈ। ਜਿਨ੍ਹਾਂ ਮੁਲਕਾਂ ਨੂੰ ਰੈੱਡ ਲਿਸਟ ਵਿੱਚੋਂ ਬਾਹਰ ਕੱਢਿਆ ਗਿਆ ਹੈ, ਉਨ੍ਹਾਂ ਵਿੱਚ ਭਾਰਤ ਦੇ ਨਾਲ ਨਾਲ ਯੂ ਏ ਈ, ਕਤਰ ਅਤੇ ਬਹਿਰੀਨ ਸ਼ਾਮਲ ਹਨ। ਹੁਣ ਜਿਹੜੇ ਯਾਤਰੀ ਇਨ੍ਹਾਂ ਮੁਲਕਾਂ ਵਿੱਚੋਂ ਬ੍ਰਿਟੇਨ ਜਾਣਗੇ, ਉਨ੍ਹਾਂ ਨੂੰ 10 ਦਿਨ ਹੋਟਲ ਵਿਚ ਕੁਆਰਨਟਾਈਨ ਰਹਿਣ ਦੀ ਸ਼ਰਤ ਦੀ ਪਾਲਣਾ ਨਹੀਂ ਕਰਨੀ ਪਵੇਗੀ।

ਸਗੋਂ ਯੂਕੇ ਪਹੁੰਚ ਕੇ ਹੋਟਲ ਵਿੱਚ ਕੁਆਰਨਟਾਈਨ ਹੋਣ ਦੀ ਬਜਾਏ 10 ਦਿਨਾਂ ਲਈ ਘਰ ਵਿੱਚ ਹੀ ਕੁਆਰਨਟਾਈਨ ਰਹਿਣਾ ਪਵੇਗਾ। ਉਨ੍ਹਾਂ ਨੂੰ ਦੂਜੇ ਅਤੇ 8ਵੇੰ ਦਿਨ ਕੋਬਸ ਟੈਸਟ ਕਰਵਾਉਣਾ ਵੀ ਜ਼ਰੂਰੀ ਹੈ। ਯੂਕੇ ਜਾਣ ਦੇ ਚਾਹਵਾਨਾਂ ਨੂੰ ਯਾਤਰਾ ਸ਼ੁਰੂ ਕਰਨ ਤੋਂ 2 ਦਿਨ ਪਹਿਲਾਂ ਆਰ ਟੀ ਆਰ ਪੀ ਸੀ ਆਰ ਟੈਸਟ ਕਰਵਾਉਣਾ ਪਵੇਗਾ। ਇੱਥੇ ਦੱਸਣਾ ਜ਼ਰੂਰੀ ਹੈ ਕਿ ਯੂਕੇ ਨੇ ਭਾਰਤ ਨੂੰ ਅਪ੍ਰੈਲ ਮਹੀਨੇ ਵਿਚ ਯਾਤਰਾ ਦੇ ਸੰਬੰਧ ਵਿਚ ਰੈੱਡ ਲਿਸਟ ਵਿਚ ਰੱਖਿਆ ਸੀ ਪਰ ਹੁਣ ਰੈੱਡ ਲਿਸਟ ਵਿੱਚੋਂ ਬਾਹਰ ਕਰ ਦਿੱਤਾ ਗਿਆ ਹੈ।

ਯੂਕੇ ਦੇ ਆਵਾਜਾਈ ਵਿਭਾਗ ਵੱਲੋਂ ਲਿਆ ਗਿਆ ਇਹ ਫ਼ੈਸਲਾ 8 ਅਗਸਤ ਤੋਂ ਸਵੇਰੇ 4 ਵਜੇ ਤੋਂ ਲਾਗੂ ਸਮਝਿਆ ਜਾਵੇਗਾ। ਯੂਕੇ ਵੱਲੋਂ ਫਰਾਂਸ ਦੇ ਸੰਬੰਧ ਵਿਚ ਫੈਸਲਾ ਲਿਆ ਗਿਆ ਹੈ ਕਿ ਫਰਾਂਸ ਤੋਂ ਆਉਣ ਵਾਲੇ ਵੈਕਸੀਨੇਟਿਡ ਵਿਅਕਤੀਆਂ ਨੂੰ ਹੁਣ ਕੁਆਰੈਨਟਾਈਨ ਵਾਲੀ ਸ਼ਰਤ ਤੋਂ ਮੁਕਤ ਕੀਤਾ ਜਾਂਦਾ ਹੈ। ਉਪਰੋਕਤ ਫ਼ੈਸਲੇ ਦੀ ਉਮੀਦ ਯੂਕੇ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਦੇ ਉਸ ਬਿਆਨ ਤੋਂ ਝਲਕਣ ਲੱਗੀ ਸੀ, ਜਿਸ ਵਿੱਚ ਉਨ੍ਹਾਂ ਨੇ ਟ੍ਰੈਵਲ ਇੰਡਸਟਰੀ ਨੂੰ ਹੋਰ ਪ੍ਰਫੁੱਲਤ ਕਰਨ ਵੱਲ ਕਦਮ ਚੁੱਕਣ ਦੀ ਲੋੜ ਤੇ ਜ਼ੋਰ ਦਿੱਤਾ ਸੀ।

Leave a Reply

Your email address will not be published. Required fields are marked *