ਤੜਕੇ 3 ਵਜੇ ਸੂਟਾਂ ਦੀ ਸੇਲ ਵੱਲ ਭੱਜੀਆਂ ਔਰਤਾਂ, ਸਾਰੀ ਰਾਤ ਨੀ ਆਈ ਨੀਂਦ, ਹੋਰ ਸੂਬਿਆਂ ਤੋਂ ਵੀ ਆ ਗਈਆਂ ਔਰਤਾਂ

ਕਈ ਗਾਹਕਾਂ ਨੂੰ ਕਿਸੇ ਚੀਜ਼ ਦੀ ਲਗਾਈ ਗਈ ਸੇਲ ਵਿੱਚ ਖਾਸ ਦਿਲਚਸਪੀ ਹੁੰਦੀ ਹੈ। ਦੁਕਾਨਦਾਰ ਸੇਲ ਦੇ ਸਮਾਨ ਦੀ ਕੀਮਤ ਵਿੱਚ ਭਾਰੀ ਛੋਟ ਦੇਣ ਦੇ ਦਾਅਵੇ ਕਰਦੇ ਹਨ। ਜਿਸ ਕਰਕੇ ਲੋਕ ਇਸ ਪਾਸੇ ਆਕਰਸ਼ਿਤ ਹੋ ਜਾਂਦੇ ਹਨ। ਉਹ ਇਹ ਨਹੀਂ ਸੋਚਦੇ ਕਿ ਦੁਕਾਨਦਾਰ ਰੇਟ ਵਿੱਚ ਇੰਨੀ ਭਾਰੀ ਕਮੀ ਕਿਉਂ ਕਰ ਰਿਹਾ ਹੈ। ਕੁਝ ਇਸ ਤਰ੍ਹਾਂ ਦਾ ਹੀ ਪ੍ਰਚਾਰ ਬੰਗਾ ਰੋਡ ਫਗਵਾੜਾ ਸਥਿਤ ਆਸ਼ੂ ਦੀ ਹੱਟੀ ਨਾਮ ਹੇਠ ਦੁਕਾਨ ਚਲਾ ਰਹੇ ਦੁਕਾਨ ਮਾਲਕਾਂ ਨੇ ਕੀਤਾ।

ਉਨ੍ਹਾਂ ਨੇ ਸੋਸ਼ਲ ਮੀਡੀਆ ਤੇ ਇਹ ਪ੍ਰਚਾਰ ਕੀਤਾ ਕਿ 4 ਅਗਸਤ ਦਿਨ ਬੁੱਧਵਾਰ ਨੂੰ ਸੂਟਾਂ ਦੇ ਰੇਟ ਵਿੱਚ ਭਾਰੀ ਕਮੀ ਕਰਕੇ ਸੇਲ ਲਗਾਈ ਜਾ ਰਹੀ ਹੈ। ਇਸ ਸੇਲ ਦਾ ਸਮਾਂ ਸਵੇਰੇ 3 ਤੋਂ 4 ਉਹ ਅਜੇ ਤੱਕ ਸਿਰਫ ਇਕ ਘੰਟੇ ਦਾ ਰੱਖਿਆ ਗਿਆ ਸੀ ਪਰ ਉੱਥੇ ਭੀੜ ਇੰਨੀ ਜ਼ਿਆਦਾ ਹੋ ਗਈ ਕਿ ਪੰਜਾਬ ਤੋਂ ਬਾਹਰ ਦੇ ਵੀ ਲੋਕ ਪਹੁੰਚ ਗਏ। ਔਰਤਾਂ ਨੇ ਨਾਅਰੇਬਾਜ਼ੀ ਕਰਨ ਦੇ ਨਾਲ ਨਾਲ ਟੈਂਟ ਵੀ ਉਖਾੜ ਦਿੱਤੇ। ਪੁਲੀਸ ਨੇ ਦੁਕਾਨ ਮਾਲਕਾਂ ਤੇ ਮਾਮਲਾ ਦਰਜ ਕੀਤਾ ਹੈ।

ਸੀਨੀਅਰ ਪੁਲੀਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਆਸ਼ੂ ਦੀ ਹੱਟੀ ਵਾਲਿਆਂ ਨੇ ਸੋਸ਼ਲ ਮੀਡੀਆ ਰਾਹੀਂ ਪ੍ਰਚਾਰ ਕੀਤਾ ਕਿ ਉਨ੍ਹਾਂ ਵੱਲੋਂ ਸੂਟਾਂ ਦੇ ਰੇਟਾਂ ਵਿੱਚ ਕਮੀ ਕਰ ਕੇ ਸੇਲ ਲਗਾਈ ਜਾ ਰਹੀ ਹੈ। ਜਦ ਕਿ ਉਨ੍ਹਾਂ ਨੇ ਪ੍ਰਸ਼ਾਸਨ ਤੋਂ ਇਸ ਦੀ ਮਨਜ਼ੂਰੀ ਨਹੀਂ ਸੀ ਲਈ। ਇੱਥੇ ਬਹੁਤ ਜ਼ਿਆਦਾ ਇਕੱਠ ਹੋ ਗਿਆ। ਜੋ ਕਿ ਕੋ ਵਿ ਡ ਦੀਆਂ ਹਦਾਇਤਾਂ ਦੀ ਉਲੰਘਣਾ ਹੈ। ਸੀਨੀਅਰ ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਇਸ ਸਥਿਤੀ ਲਈ ਜ਼ਿੰਮੇਵਾਰ ਆਸ਼ੂ ਦੀ ਹੱਟੀ ਵਾਲਿਆਂ ਤੇ ਮਾਮਲਾ ਦਰਜ ਕੀਤਾ ਗਿਆ ਹੈ।

ਇਨ੍ਹਾਂ ਤੇ ਪਹਿਲਾਂ ਵੀ ਮਾਮਲੇ ਦਰਜ ਹਨ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਕਈ ਲੋਕ ਤਾਂ ਰਾਤ ਨੂੰ ਸੁੱਤੇ ਹੀ ਨਹੀਂ। ਆਪਣੇ ਆਪਣੇ ਵਾਹਨਾਂ ਤੇ ਲੋਕ ਫਗਵਾੜਾ ਵਿਖੇ ਪਹੁੰਚ ਗਏ। ਇੰਨੀ ਭੀੜ ਨੂੰ ਸੰਭਾਲੇ ਜਾਣ ਦਾ ਕੋਈ ਪ੍ਰਬੰਧ ਨਹੀਂ ਸੀ। ਜੋ ਕਿ ਕੋਵਿਡ ਹਦਾਇਤਾਂ ਦੀ ਉਲੰਘਣਾ ਸੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *