ਦੇਖਦੇ ਹੀ ਦੇਖਦੇ ਧਰਤੀ ਚ ਸਮਾਏ 2 ਟਰੱਕ, ਜੇ ਵੀਡੀਓ ਨਾ ਹੁੰਦੀ ਤਾਂ ਕਿਸੇ ਯਕੀਨ ਨਹੀਂ ਸੀ ਕਰਨਾ

ਬਰਸਾਤਾਂ ਨੇ ਕਈ ਸੂਬਿਆਂ ਵਿੱਚ ਭਾਰੀ ਨੁਕਸਾਨ ਕੀਤਾ ਹੈ। ਕਈ ਪਾਸੇ ਫਸਲਾਂ ਤਬਾਹ ਹੋ ਗਈਆਂ, ਮਕਾਨ ਢਹਿ ਗਏ। ਕਈ ਪਾਸੇ ਤਾਂ ਜਾਨੀ ਨੁਕਸਾਨ ਦੀਆਂ ਵੀ ਖ਼ਬਰਾਂ ਆਈਆਂ ਹਨ। ਪਿਛਲੇ ਦਿਨੀਂ ਹਿਮਾਚਲ ਪ੍ਰਦੇਸ਼ ਦੇ ਕਿਨੌਰ ਵਿੱਚ ਪਹਾੜੀ ਖਿਸਕਣ ਕਾਰਨ 9 ਜਾਨਾਂ ਚਲੀਆਂ ਗਈਆਂ ਸਨ। ਇਸ ਤੋਂ ਬਿਨਾਂ ਇੱਕ ਪੁਲ ਟੁੱਟ ਗਿਆ ਸੀ ਅਤੇ ਕੁਝ ਗੱਡੀਆਂ ਵੀ ਨੁਕਸਾਨੀਆਂ ਗਈਆਂ ਸਨ। ਤਾਜ਼ਾ ਖ਼ਬਰ ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਨੈਸ਼ਨਲ ਹਾਈਵੇ ਨਾਲ ਸਬੰਧਤ ਹੈ।

ਇਸ ਸਬੰਧੀ ਸੋਸ਼ਲ ਮੀਡੀਆ ਤੇ ਇਕ ਵੀਡੀਓ ਦੇਖਣ ਨੂੰ ਮਿਲ ਰਹੀ ਹੈ। ਜਿਸ ਤੋਂ ਪਤਾ ਲੱਗਦਾ ਹੈ ਕਿ 2 ਟਰੱਕ ਖੜ੍ਹੇ ਖੜ੍ਹੇ ਹੀ ਜ਼ਮੀਨ ਵਿਚ ਧਸ ਗਏ ਅਤੇ ਪਲਟ ਗਏ। ਅਸਲ ਵਿਚ ਇਹ ਟਰੱਕ ਸੜਕ ਉੱਤੇ ਖੜ੍ਹੇ ਸਨ। ਬਰਸਾਤਾਂ ਕਾਰਨ ਮਿੱਟੀ ਖਿਸਕ ਗਈ ਅਤੇ ਸੜਕ ਦਬ ਗਈ। ਦੇਖਦੇ ਹੀ ਦੇਖਦੇ ਪਹਿਲਾਂ ਤਾਂ ਟਰੱਕ ਜ਼ਮੀਨ ਵਿੱਚ ਧਸੇ ਅਤੇ ਫੇਰ ਬੈਲੈਂਸ ਵਿਗੜ ਜਾਣ ਕਰਕੇ ਪਲਟ ਗਏ। ਕੁਝ ਲੋਕਾਂ ਨੇ ਹਿੰ ਮ ਤ ਕਰਕੇ ਟਰੱਕ ਡਰਾਈਵਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ।

ਮੱਧ ਪ੍ਰਦੇਸ਼ ਤੋਂ ਹੜ੍ਹਾਂ ਕਾਰਨ ਭਾਰੀ ਨੁਕਸਾਨ ਹੋਣ ਦੀਆਂ ਖ਼ਬਰਾਂ ਆ ਰਹੀਆਂ ਹਨ। ਹੁਣ ਤਕ ਅਨੇਕਾਂ ਹੀ ਲੋਕਾਂ ਦੇ ਮਕਾਨ ਢਹਿ ਚੁੱਕੇ ਹਨ। ਕਾਫ਼ੀ ਫ਼ਸਲ ਖ਼ਰਾਬ ਹੋ ਚੁੱਕੀ ਹੈ ਅਤੇ ਪਸ਼ੂ ਪਾਣੀ ਵਿੱਚ ਰੁੜ੍ਹ ਗਏ ਹਨ। ਲਗਪਗ 150 ਵਿਅਕਤੀਆਂ ਦੀ ਜਾਨ ਜਾਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਇਸ ਟਰੱਕਾਂ ਵਾਲੀ ਵੀਡੀਓ ਨੇ ਸਰਕਾਰ ਦੇ ਵਿਕਾਸ ਕਾਰਜਾਂ ਦੀ ਵੀ ਪੋਲ ਖੋਲ੍ਹ ਦਿੱਤੀ ਹੈ। ਹੜ੍ਹਾਂ ਦੀ ਲਪੇਟ ਵਿਚ ਆਏ ਇਲਾਕਿਆਂ ਵਿੱਚ ਬਚਾਅ ਕਾਰਜ ਜਾਰੀ ਹਨ।

ਕੁਝ ਦਿਨ ਪਹਿਲਾਂ ਦਿੱਲੀ ਤੋਂ ਵੀ ਅਜਿਹੀ ਇੱਕ ਵੀਡੀਓ ਸਾਹਮਣੇ ਆਈ ਸੀ। ਜਿੱਥੇ ਇੱਕ ਕਾਰ ਚੌਕ ਵਿੱਚ ਖੜ੍ਹੀ ਹੀ ਜ਼ਮੀਨ ਵਿਚ ਧਸ ਗਈ ਸੀ ਅਤੇ ਕਾਰ ਨੂੰ ਜੇ ਸੀ ਬੀ ਮਸ਼ੀਨ ਨਾਲ ਬਾਹਰ ਕੱਢਿਆ ਗਿਆ ਸੀ। ਇਹ ਵੀ ਬਰਸਾਤ ਕਾਰਨ ਜ਼ਮੀਨ ਧਸ ਜਾਣ ਦਾ ਹੀ ਮਾਮਲਾ ਸੀ। ਕੁਝ ਵੀ ਹੋਵੇ ਕੁਦਰਤ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *