ਦੋਸਤਾਂ ਨਾਲ ਕਰਨ ਗਿਆ ਪਾਰਟੀ, ਵਾਪਿਸ ਘਰ ਆਈ ਸਿਰਫ ਲਾਸ਼, ਪਰਿਵਾਰ ਦਾ ਰੋ ਰੋ ਹੋਇਆ ਬੁਰਾ ਹਾਲ

ਇਹ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ, ਜਿੱਥੇ ਰਾਤ ਸਮੇਂ ਪਾਰਟੀ ਕਰਨ ਗਏ ਇਕ ਨੌਜਵਾਨ ਦੀ ਜਾਨ ਲੈ ਲਈ ਗਈ। ਮ੍ਰਿਤਕ ਦਾ ਨਾਮ ਮਨਜਿੰਦਰ ਸਿੰਘ ਸੀ, ਉਸ ਦੇ ਭਰਾ ਕੁਲਜਿੰਦਰ ਸਿੰਘ ਦਾ ਕਹਿਣਾ ਹੈ ਕਿ ਮਨਜਿੰਦਰ ਨੇ ਕਿਸੇ ਗੋਬਿੰਦਾ ਨਾਮਕ ਲੜਕੇ ਨੂੰ ਕੈਮਰਾ ਲੈ ਕੇ ਦਿੱਤਾ ਸੀ। ਉਸਦੇ ਭਰਾ ਨੂੰ ਮੁੰਡੇ ਦਾ ਫੋਨ ਆਇਆ ਕਿ ਕੈਮਰੇ ਦੀ ਪਾਰਟੀ ਕਰਨੀ ਹੈ, ਉਹ ਆ ਜਾਵੇ। ਮਨਜਿੰਦਰ 6 ਵਜੇ ਪੱਠੇ ਪਵਾ ਕੇ ਪੌਣੇ 8 ਘਰੋਂ ਚਲਾ ਗਿਆ। ਇਸ ਤੋਂ ਬਾਅਦ 9:55 ਦੇ ਕਰੀਬ ਉਸਦਾ ਫੋਨ ਆਇਆ ਕਿ ਉਹ ਵਾਪਿਸ ਆ ਰਿਹਾ ਹੈ। ਦਰਵਾਜ਼ਾ ਖੋਲਕੇ ਰੱਖਿਓ ਪਰ ਉਹ ਘਰ ਨਹੀਂ ਆਇਆ।

ਕੁਲਜਿੰਦਰ ਸਿੰਘ ਦੇ ਦੱਸਣ ਅਨੁਸਾਰ ਉਨ੍ਹਾਂ ਨੇ 2 ਵਜੇ ਤਕ ਆਪਣੇ ਭਰਾ ਦੀ ਭਾਲ ਕੀਤੀ ਪਰ ਉਹ ਨਹੀਂ ਲੱਭਿਆ ਅਤੇ ਉਨ੍ਹਾਂ ਨੂੰ ਰਸਤੇ ਵਿੱਚ ਉਹ ਮੁੰਡਾ ਵੀ ਮਿਲਿਆ, ਜਿਸ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਵੀ ਮਨਜਿੰਦਰ ਨੂੰ ਲੱਭ ਰਿਹਾ ਹੈ ਪਰ ਮ੍ਰਿਤਕ ਦੇ ਭਰਾ ਕੁਲਜਿੰਦਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਉਸ ਗੋਬਿੰਦਾ ਨਾਮਕ ਲੜਕੇ ਉੱਤੇ ਹੀ ਸ਼ੱ ਕ ਹੈ ਕਿ ਉਸ ਨੇ ਹੀ ਮਨਜਿੰਦਰ ਸਿੰਘ ਦੀ ਜਾਨ ਲਈ ਹੈ। ਗੋਬਿੰਦਾ ਵੀ ਉਸ ਦੇ ਭਰਾ ਨਾਲ ਫੋਟੋਗ੍ਰਾਫ਼ੀ ਦਾ ਕੰਮ ਕਰਦਾ ਸੀ ਅਤੇ ਉਸ ਦੇ ਭਰਾ ਨੇ ਆਪਣੇ ਖਾਤੇ ਵਿੱਚੋਂ ਹੀ ਗੋਬਿੰਦਾ ਨੂੰ ਡੇਢ ਲੱਖ ਦਾ ਕੈਮਰਾ ਲੈ ਕੇ ਦਿੱਤਾ ਸੀ।

ਮ੍ਰਿਤਕ ਦੇ ਭਰਾ ਦਾ ਕਹਿਣਾ ਹੈ ਕਿ ਗੋਵਿੰਦਾ ਨੇ ਪੈਸਿਆਂ ਲਈ ਉਸ ਦੇ ਭਰਾ ਦੀ ਜਾਨ ਲੈ ਲਈ। ਇੱਕ ਹੋਰ ਪਰਿਵਾਰਿਕ ਮੈਂਬਰ ਲਖਵਿੰਦਰ ਕੌਰ ਦਾ ਕਹਿਣਾ ਹੈ ਕਿ ਮਨਜਿੰਦਰ ਸਿੰਘ ਜਾਂਦਾ ਹੋਇਆ ਉਸ ਨੂੰ ਕਹਿਕੇ ਗਿਆ ਕਿ ਉਹ ਰੋਟੀ ਬਣਾ ਕੇ ਰੱਖੇ, ਉਹ ਗੋਬਿੰਦੇ ਕੋਲ ਚੱਲਿਆ ਹੈ ਪਰ ਮੁੜਕੇ ਉਹ ਵਾਪਿਸ ਨਹੀਂ ਆਇਆ। ਇਸ ਮਾਮਲੇ ਵਿਚ ਸਾਬਕਾ ਸਰਪੰਚ ਪ੍ਰੇਮ ਸਿੰਘ ਦਾ ਕਹਿਣਾ ਹੈ ਕਿ ਇਸ ਮੰਦਭਾਗੀ ਘਟਨਾ ਕਰਕੇ ਪੂਰੇ ਪਿੰਡ ਵਿਚ ਸੋਗ ਦੀ ਲਹਿਰ ਛਾਈ ਹੋਈ ਹੈ।

ਜਦੋਂ ਉਨ੍ਹਾਂ ਨੂੰ ਇਸ ਸਬੰਧੀ ਸੂਚਨਾ ਮਿਲੀ ਤਾਂ ਉਹ ਸਵੇਰੇ 6 ਵਜੇ ਮ੍ਰਿਤਕ ਮਨਜਿੰਦਰ ਸਿੰਘ ਦੇ ਘਰ ਪਹੁੰਚੇ। ਉਨ੍ਹਾਂ ਦਾ ਕਹਿਣਾ ਹੈ ਕਿ ਮ੍ਰਿਤਕ ਦੇਹ ਦੀ ਹਾਲਤ ਬਹੁਤ ਹੀ ਬੁਰੀ ਕੀਤੀ ਹੋਈ ਸੀ। ਉਹਨਾਂ ਦੀ ਪ੍ਰਸ਼ਾਸਨ ਤੋਂ ਮੰਗ ਹੈ ਕਿ ਇਸ ਪਰਿਵਾਰ ਨੂੰ ਇਨਸਾਫ ਦਿਵਾਇਆ ਜਾਵੇ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮਨਜਿੰਦਰ ਸਿੰਘ 8 ਵਜੇ ਦੋਸਤਾਂ ਨਾਲ ਘਰੋਂ ਗਿਆ ਸੀ। 10 ਵਜੇ ਤੋਂ ਬਾਅਦ ਉਸ ਦੇ ਘਰ ਦੇ ਉਸ ਨੂੰ ਫੋਨ ਕਰਦੇ ਰਹੇ ਪਰ ਉਸ ਨੇ ਫੋਨ ਨਹੀਂ ਚੁੱਕਿਆ।

ਸਵੇਰੇ 7 ਵਜੇ ਜਾਣਕਾਰੀ ਮਿਲਣ ਤੇ ਉਹ ਘਟਨਾ ਸਥਾਨ ਤੇ ਪਹੁੰਚੇ ਅਤੇ ਮ੍ਰਿਤਕ ਦੇਹ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਉਨ੍ਹਾਂ ਦਾ ਕਹਿਣਾ ਹੈ ਮ੍ਰਿਤਕ ਦੇਹ ਤੇ ਸੱਟ ਦਾ ਕੋਈ ਵੀ ਨਿ ਸ਼ਾ ਨ ਨਹੀਂ ਪਰ ਸ਼ੱ ਕ ਦੇ ਅਧਾਰ ਉਤੇ ਪਰਚਾ ਦਰਜ ਕੀਤਾ ਗਿਆ ਹੈ। ਮ੍ਰਿਤਕ ਦੇਹ ਨੂੰ ਪੋਸ ਟਮਾ ਰਟ ਮ ਲਈ ਭੇਜ ਦਿੱਤਾ ਗਿਆ ਹੈ, ਜੋ ਕੁਝ ਵੀ ਸਾਹਮਣੇ ਆਵੇਗਾ, ਉਸੇ ਅਧਾਰ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਅਧਿਕਾਰੀ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੇ ਪੁੱਛਗਿੱਛ ਲਈ 2 ਮੁੰਡਿਆਂ ਨੂੰ ਬੁਲਾਇਆ ਸੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *