ਪੰਜਾਬੀ ਮੁੰਡੇ ਨੇ ਸਕੂਟਰੀ ਦਾ ਬਣਾ ਦਿੱਤਾ ਟਰੈਕਟਰ, ਦੂਰੋਂ ਦੂਰੋਂ ਲੋਕ ਆ ਰਹੇ ਇਸ ਟਰੈਕਟਰ ਨੂੰ ਦੇਖਣ

ਪੰਜਾਬੀਆਂ ਨੇ ਮੁਲਕ ਦੀ ਸੇਵਾ ਤੋਂ ਲੈ ਕੇ ਹਰ ਖਿੱਤੇ ਵਿੱਚ ਆਪਣਾ ਨਾਮ ਕਮਾਇਆ ਹੈ, ਜਿਸ ਕਾਰਨ ਪੂਰੀ ਦੁਨੀਆ ਵਿਚ ਪੰਜਾਬੀਆਂ ਦਾ ਨਾਮ ਘੁੰਮ ਰਿਹਾ ਹੈ। ਭਾਵੇਂ ਉਹ ਦੇਸੀ ਜੁਗਾੜ ਦੀ ਗੱਲ ਹੀ ਕਿਉਂ ਨਾ ਹੋਵੇ। ਉਂਝ ਤਾਂ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪੰਜਾਬੀ ਬਹੁਤ ਜੁਗਾੜੀ ਹੁੰਦੇ ਹਨ। ਪੰਜਾਬੀ ਨੌਜਵਾਨ ਆਪਣੀਆਂ ਕਲਾਕਾਰੀਆਂ ਨਾਲ ਸਭ ਨੂੰ ਹੈਰਾਨ ਕਰ ਦਿੰਦੇ ਹਨ। ਜਲੰਧਰ ਸ਼ਹਿਰ ਦੇ ਕਿਸ਼ਨਪੁਰਾ ਮੁਹੱਲਾ ਦੇ ਰਹਿਣ ਵਾਲੇ ਬਲਜੀਤ ਸਿੰਘ ਨੇ ਅਜਿਹਾ ਹੀ ਇਕ ਦੇਸੀ ਜੁਗਾੜ ਲਗਾ ਕੇ ਆਪਣੀ ਪੁਰਾਣੀ ਖੜੀ ਜੁਪੀਟਰ ਸਕੂਟਰੀ ਤੋਂ ਇੱਕ ਛੋਟਾ ਟਰੈਕਟਰ ਤਿਆਰ ਕੀਤਾ।

ਬਲਜੀਤ ਸਿੰਘ ਦਾ ਕਹਿਣਾ ਹੈ ਕਿ ਉਹ ਸੋਨਾਲੀਕਾ ਟਰੈਕਟਰ ਕੰਪਨੀ ਵਿੱਚ ਕੰਮ ਕਰਦਾ ਹੈ, ਜਿੱਥੇ ਟਰੈਕਟਰ ਤਿਆਰ ਕੀਤੇ ਜਾਂਦੇ ਹਨ। ਉਸ ਦੀ ਛੋਟਾ ਟਰੈਕਟਰ ਖਰੀਦਣ ਦੀ ਬਹੁਤ ਇੱਛਾ ਸੀ ਪਰ ਉਸ ਦੀ ਕੀਮਤ ਜ਼ਿਆਦਾ ਹੋਣ ਕਰਕੇ ਉਹ ਟਰੈਕਟਰ ਖਰੀਦ ਨਹੀਂ ਸਕਿਆ। ਜਿਸ ਦੀ ਕੀਮਤ ਲਗਭਗ ਸਾਢੇ ਤਿੰਨ ਲੱਖ ਹੈ, ਜੋ ਉਸ ਦੇ ਬਜਟ ਤੋਂ ਬਾਹਰ ਸੀ। ਇਸ ਕਰਕੇ ਉਸ ਨੇ ਸੋਚਿਆ ਕੇ ਪੁਰਾਣੀ ਖੜ੍ਹੀ ਜੂਪੀਟਰ ਸਕੂਟਰੀ ਦੇ ਕੁਝ ਪੁਰਜ਼ੇ ਵਰਤੋਂ ਵਿਚ ਲਿਆਕੇ ਕਿਉਂ ਨਾ ਇੱਕ ਛੋਟਾ ਟਰੈਕਟਰ ਤਿਆਰ ਕੀਤਾ ਜਾਵੇ।

ਇਸ ਕਰਕੇ ਉਸ ਨੇ 2006 ਮਾਡਲ ਜੁਪੀਟਰ ਸਕੂਟਰੀ ਦਾ ਇੰਜਣ, ਟਾਇਰ ਅਤੇ ਤੇਲ ਵਾਲੇ ਟੈਂਕ ਦੀ ਵਰਤੋਂ ਕਰਕੇ ਇੱਕ ਸ਼ਾਨਦਾਰ ਟਰੈਕਟਰ ਤਿਆਰ ਕੀਤਾ। ਟਰੈਕਟਰ ਦੇ ਪਿਛਲੇ ਟਾਇਰ ਬੁਲੇਟ ਦੇ ਹਨ। ਟਰੈਕਟਰ ਬਣਾਉਣ ਲਈ 17 ਦਿਨ ਲੱਗੇ ਹਨ, ਜਿਸ ਉੱਤੇ 60-65 ਹਜ਼ਾਰ ਰੁਪਏ ਦਾ ਖਰਚਾ ਆਇਆ ਹੈ। ਉਸ ਨੂੰ ਇਹ ਟਰੈਕਟਰ ਚਲਾ ਕੇ ਇੰਜ ਲਗਦਾ ਹੈ, ਜਿਵੇਂ ਉਹ ਸੋਨਾਲੀਕਾ ਟਰੈਕਟਰ ਹੀ ਚਲਾ ਰਿਹਾ ਹੋਵੇ। ਬਲਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਫ਼ਰਵਰੀ 2019 ਵਿਚ ਉਸ ਨੇ ਸੋਨਾਲੀਕਾ ਕੰਪਨੀ ਨੂੰ ਇੱਕ ਛੋਟਾ ਟਰੈਕਟਰ ਬਣਾ ਕੇ ਦਿਖਾਇਆ ਸੀ।

ਜਿਸ ਕਾਰਨ ਉਸ ਨੂੰ ਸੋਨਾਲੀਕਾ ਕੰਪਨੀ ਵੱਲੋਂ ਸਨਮਾਨਿਤ ਕੀਤਾ ਗਿਆ ਅਤੇ ਇਨਾਮ ਵਜੋਂ ਐਪਰੀਸੇਸ਼ਨ ਲੈਟਰ ਅਤੇ 61 ਹਜ਼ਾਰ ਰੁਪਏ ਦਿੱਤੇ ਗਏ। ਉਸ ਦਾ ਕਹਿਣਾ ਹੈ ਕਿ ਉਸ ਨੇ ਇੱਕ ਛੋਟਾ ਸੋਨਾਲੀਕਾ ਟਰੈਕਟਰ ਵੀ ਤਿਆਰ ਕੀਤਾ ਹੈ, ਜੋ ਕਿ ਬੱਚਿਆਂ ਦੇ ਖੇਡਣ ਲਈ ਹੈ। ਹੁਣ ਉਸ ਵੱਲੋਂ ਇਕ ਨਵੀ ਮਾਡਲ ਥਾਰ ਵੀ ਤਿਆਰ ਕੀਤੀ ਜਾ ਰਹੀ ਹੈ। ਜੋ ਜਲਦ ਹੀ ਬਣ ਕੇ ਤਿਆਰ ਹੋ ਜਾਵੇਗੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *