ਕੈਮਰੇ ਚ ਰਿਕਾਰਡ ਹੋਈ ਨੂੰਹ ਤੇ ਪੋਤੇ ਦੀ ਗੰਦੀ ਕਰਤੂਤ, ਬਜ਼ੁਰਗਾਂ ਨਾਲ ਕੀਤੀ ਹੱਦੋ ਵੱਧ ਮਾੜੀ

ਅੱਜ ਦੇ ਪਦਾਰਥਵਾਦੀ ਯੁਗ ਵਿਚ ਰਿਸ਼ਤਿਆਂ ਵਿਚ ਉਹ ਪਹਿਲਾਂ ਵਾਲੀ ਮਿਠਾਸ, ਆਪਣਾਪਨ ਖਤਮ ਹੋਣ ਵਰਗਾ ਹੈ। ਪਹਿਲਾਂ ਲੋਕ ਪਿਆਰ ਤੇ ਰਿਸ਼ਤੇ ਦਾ ਮਤਲਬ ਸਮਝਦੇ ਸਨ ਤੇ ਅੱਜ ਰਿਸ਼ਤਿਆਂ ਵਿਚ ਜਾਇਦਾਦ ਤੇ ਪੈਸਾ ਪ੍ਰਧਾਨ ਹੈ। ਅੱਜ ਪੈਸੇ ਤੇ ਜਾਇਦਾਦ ਦੀ ਖਾਤਰ ਭਰਾ ਭਰਾ ਨੂੰ, ਪੁੱਤ ਪਿਓ ਨੂੰ, ਇੱਥੋਂ ਤੱਕ ਕਿ ਮਾਵਾਂ ਵੀ ਪੈਸੇ ਲਈ ਆਪਣੇ ਬੱਚੇ ਤਕ ਮਾਰ ਦਿੰਦੀਆਂ ਹਨ। ਹਰ ਦੂਜੇ-ਤੀਜੇ ਦਿਨ ਇਹੋ ਜਿਹੀਆਂ ਖਬਰਾਂ ਪੜ੍ਹਨ ਜਾਂ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਹਨ।

ਅਜਿਹਾ ਹੀ ਇਕ ਮਾਮਲਾ ਖੰਨਾ ਸ਼ਹਿਰ ਦੇ ਲਲੋੜੀ ਕਲਾਂ ਤੋਂ ਸਾਹਮਣੇ ਆਇਆ ਹੈ, ਜਿੱਥੇ ਨੂੰਹ ਅਤੇ ਪੋਤਿਆਂ ਨੇ ਬੁਜ਼ੁਰਗਾਂ ਦੀ ਖਿੱਚ ਧੂਹ ਕੇ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ। ਬਜ਼ੁਰਗ ਸ਼ੇਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੀ ਨੂੰਹ ਅਤੇ ਪੋਤਿਆਂ ਨੇ ਉਨ੍ਹਾਂ ਦੀ ਖਿੱਚਧੂਹ ਕੀਤੀ। ਨੂੰਹ ਨੇ ਆਪਣੀ ਮਾਂ ਨਾਲ ਮਿਲ ਕੇ ਉਨ੍ਹਾਂ ਨਾਲ ਪਹਿਲਾਂ ਵੀ ਇੱਕ ਵਾਰ ਇਸੇ ਤਰ੍ਹਾਂ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮਕਾਨ ਉਨ੍ਹਾਂ ਦੀ ਸੱਸ ਦੇ ਨਾਂਅ ਹੈ ਤੇ ਉਹ ਘਰ ਜਵਾਈ ਰਹਿੰਦੇ ਸਨ।

ਹੁਣ ਉਨ੍ਹਾਂ ਦੀ ਨੂੰਹ ਜਾਇਦਾਦ ਕਰਕੇ ਉਨ੍ਹਾਂ ਨੂੰ ਘਰ ਤੋਂ ਕੱਢਣਾ ਚਾਹੁੰਦੀ ਹੈ। ਸ਼ੇਰ ਸਿੰਘ ਦਾ ਕਹਿਣਾ ਹੈ ਕਿ ਜਾਂ ਤਾਂ ਰੱਬ ਉਨ੍ਹਾਂ ਨੂੰ ਮੋਤ ਦੇ ਦਵੇ ਜਾਂ ਫਿਰ ਇਨਸਾਫ਼ ਹੋਵੇ। ਬਜ਼ੁਰਗ ਔਰਤ ਜਰਨੈਲ ਕੌਰ ਨੇ ਦੱਸਿਆ ਕਿ 2 ਸਾਲ ਪਹਿਲਾਂ ਉਨ੍ਹਾਂ ਦੀ ਨੂੰਹ ਨੇ ਆਪਣੀ ਮਾਂ ਨਾਲ ਮਿਲ ਕੇ ਉਨ੍ਹਾਂ ਦੇ ਪਤੀ ਨਾਲ ਖਿੱਚ ਧੂਹ ਕੀਤੀ ਸੀ। ਉਦੋਂ ਵੀ ਉਹਨਾਂ ਨੂੰ ਕੋਈ ਇਨਸਾਫ ਨਹੀਂ ਮਿਲਿਆ। ਦੂਜੀ ਵਾਰ ਫਿਰ ਨੂੰਹ ਨੇ ਉਨ੍ਹਾਂ ਨੂੰ ਚੀਨੀ ਲੈਣ ਦੇ ਬਹਾਨੇ ਦੁਕਾਨ ਤੇ ਭੇਜ ਦਿੱਤਾ। ਪਿਛੋਂ ਨੂੰਹ ਅਤੇ ਪੋਤਿਆਂ ਨੇ ਮਿਲ ਕੇ ਉਨ੍ਹਾਂ ਦੇ ਪਤੀ ਦੀ ਖਿੱਚ ਧੂਹ ਕੀਤੀ ਅਤੇ ਉਨ੍ਹਾਂ ਨੂੰ ਸਮਾਨ ਸਮੇਤ ਬਾਹਰ ਕੱਢ ਕੇ ਜਿੰਦਾ ਲਗਾ ਦਿੱਤਾ।

ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ, ਕਿਉਂਕਿ ਉਨ੍ਹਾਂ ਦੇ ਪਤੀ ਦੀ ਬਹੁਤ ਹੀ ਬੇ ਰ ਹਿ ਮੀ ਨਾਲ ਖਿੱਚ ਧੂਹ ਕੀਤੀ ਗਈ ਹੈ। ਇਨ੍ਹਾਂ ਬਜ਼ੁਰਗਾਂ ਦੀ ਲੜਕੀ ਨਰਜੀਤ ਕੌਰ ਦਾ ਕਹਿਣਾ ਹੈ ਕਿ ਉਸ ਨੂੰ ਮੌਕੇ ਦੀ ਵੀਡੀਓ ਮਿਲੀ, ਜਿਸ ਵਿਚ ਉਸ ਦੇ ਭਤੀਜੇ ਉਸ ਦੇ ਪਿਤਾ ਨਾਲ ਖਿੱਚ-ਧੂਹ ਕਰ ਰਹੇ ਸਨ ਅਤੇ ਉਨ੍ਹਾਂ ਦੀ ਮਾਂ ਨੇ ਵੀ ਸਾਰੀ ਰਾਤ ਹੀ ਮੀਂਹ ਵਿਚ ਬਾਹਰ ਬੈਠ ਕੇ ਕੱਢੀ। ਉਸ ਦਾ ਕਹਿਣਾ ਹੈ ਕਿ ਬਜ਼ੁਰਗ ਮਾਪਿਆਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ। ਹੁਣ ਇਸ ਮਾਮਲੇ ਵਿਚ ਅਸਲ ਗੱਲਬਾਤ ਕੀ ਹੈ ਇਹ ਤਾਂ ਜਾਂਚ ਦਾ ਵਿਸ਼ਾ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *