ਗੁਰਦਵਾਰੇ ਮੱਥਾ ਟੇਕ ਸਾਈਕਲ ਤੇ ਆ ਰਿਹਾ ਸੀ ਵਾਪਿਸ, ਬਲੈਰੋ ਕਾਰ ਵਾਲੇ ਨੇ ਲਿਫਾਫੇ ਵਾਂਗ ਮਾਰਿਆ ਹਵਾ ਚ ਉਡਾਕੇ

ਕਈ ਲੋਕ ਤਾਂ ਬਹੁਤ ਹੀ ਤੇਜ਼ੀ ਅਤੇ ਲਾਪ੍ਰਵਾਹੀ ਨਾਲ ਵਾਹਨ ਚਲਾਉਂਦੇ ਹਨ। ਉਹ ਇਹ ਵੀ ਨਹੀਂ ਸੋਚਦੇ ਕਿ ਉਨ੍ਹਾਂ ਦੀ ਇਸ ਲਾਪ੍ਰਵਾਹੀ ਕਾਰਨ ਕੋਈ ਹਾਦਸਾ ਵਾਪਰ ਸਕਦਾ ਹੈ। ਫ਼ਿਰੋਜ਼ਪੁਰ ਜ਼ੀਰਾ ਰੋਡ ਤੇ ਸਥਿਤ ਪਿੰਡ ਫੇਰੋਕੇ ਦੇ ਰਹਿਣ ਵਾਲੇ ਜਗਤਾਰ ਸਿੰਘ ਨਾਮ ਦੇ ਸਾਈਕਲ ਸਵਾਰ ਨੂੰ ਕਿਸੇ ਨਾ-ਮਲੂਮ ਤੇਜ਼ ਰਫ਼ਤਾਰ ਬਲੈਰੋ ਕਾਰ ਨੇ ਆਪਣੀ ਲਪੇਟ ਵਿਚ ਲੈ ਲਿਆ। ਜਿਸ ਕਰਕੇ ਉਸ ਦੀ ਜਾਨ ਚਲੀ ਗਈ ਹੈ। ਪੁਲਿਸ ਵੱਲੋਂ ਬਲੈਰੋ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ।

ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਫੇਰੋਕੇ ਨੇ ਦੱਸਿਆ ਹੈ ਕਿ ਉਨ੍ਹਾਂ ਦਾ ਭਰਾ ਜਗਤਾਰ ਸਿੰਘ ਸਵੇਰੇ ਸਾਈਕਲ ਤੇ ਆਪਣੇ ਪਿੰਡ ਫੇਰੋਕੇ ਵਿਖੇ ਹੀ ਰੋਜ਼ਾਨਾ ਵਾਂਗ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਗਿਆ ਸੀ। ਜਦੋਂ ਉਹ ਘਰ ਨੂੰ ਵਾਪਸ ਆ ਰਿਹਾ ਸੀ ਤਾਂ ਕਿਸੇ ਤੇਜ਼ ਰਫ਼ਤਾਰ ਬਲੈਰੋ ਕਾਰ ਨੇ ਉਸ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਅਵਤਾਰ ਸਿੰਘ ਦੇ ਦੱਸਣ ਮੁਤਾਬਕ ਹਾਦਸੇ ਦੌਰਾਨ ਜਗਤਾਰ ਸਿੰਘ ਦੇ ਸਿਰ ਅਤੇ ਲੱਕ ਵਿਚ ਸੱ ਟ ਲੱਗੀ।

ਉਸ ਦੀ ਲੱਤ ਵੀ ਟੁੱ ਟ ਗਈ। ਜਿਸ ਕਰਕੇ ਉਸ ਨੂੰ ਜ਼ੀਰਾ ਦੇ ਸੁਖਮਨੀ ਹਸਪਤਾਲ ਵਿਚ ਲਿਜਾਇਆ ਗਿਆ। ਜਿੱਥੋਂ ਉਸ ਨੂੰ ਰੈਫਰ ਕਰ ਦਿੱਤਾ ਗਿਆ। ਮੋਗਾ ਦੇ ਮੈਡੀਸਿਟੀ ਹਸਪਤਾਲ ਵਿਚ ਜਗਤਾਰ ਸਿੰਘ ਅੱਖਾਂ ਮੀਟ ਗਿਆ। ਅਵਤਾਰ ਸਿੰਘ ਨੇ ਮੰਗ ਕੀਤੀ ਹੈ ਕਿ ਬਲੈਰੋ ਚਾਲਕ ਦਾ ਪਤਾ ਲੱਗਾ ਕਿ ਉਸ ਤੇ ਬਣਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਮੇਜਰ ਸਿੰਘ ਨਾਮ ਦੇ ਇਕ ਵਿਅਕਤੀ ਨੇ ਵੀ ਮੰਗ ਕੀਤੀ ਹੈ ਕਿ ਜਗਤਾਰ ਸਿੰਘ ਦੀ ਜਾਨ ਲੈਣ ਵਾਲੀ ਬਲੈਰੋ ਕਾਰ ਚਾਲਕ ਦਾ ਪਤਾ ਲਗਾਇਆ ਜਾਣਾ ਚਾਹੀਦਾ ਹੈ। ਉਸ ਨੂੰ ਕਾਬੂ ਕਰਕੇ ਸਲਾਖਾਂ ਪਿੱਛੇ ਦਿੱਤਾ ਜਾਵੇ।

ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਜਗਤਾਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਫੇਰੋਕੇ ਨੂੰ ਗੁਰੂ ਘਰ ਤੋਂ ਮੱਥਾ ਟੇਕ ਕੇ ਵਾਪਸ ਆਉਂਦੇ ਸਮੇਂ ਕਿਸੇ ਨਾ ਮਾਲੂਮ ਤੇਜ਼ ਰਫਤਾਰ ਬਲੈਰੋ ਕਾਰ ਨੇ ਫੇਟ ਮਾਰ ਦਿੱਤੀ ਅਤੇ ਚਾਲਕ ਕਾਰ ਭਜਾ ਕੇ ਦੌੜ ਗਿਆ। ਜਗਤਾਰ ਸਿੰਘ ਨੂੰ ਜ਼ੀਰਾ ਦੇ ਸੁਖਮਨੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਜਿੱਥੋਂ ਉਸ ਨੂੰ ਰੈਫਰ ਕਰ ਦਿੱਤਾ ਗਿਆ ਸੀ। ਮੋਗਾ ਦੇ ਮੈਡੀਸਿਟੀ ਹਸਪਤਾਲ ਵਿਚ ਜਗਤਾਰ ਸਿੰਘ ਦਾ ਦੇ ਹਾਂ ਤ ਹੋ ਗਿਆ ਸੀ। ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਬਲੈਰੋ ਚਾਲਕ ਤੇ 304 ਦਾ ਮਾਮਲਾ ਦਰਜ ਕੀਤਾ ਹੈ। ਪੁਲੀਸ ਬਲੈਰੋ ਚਾਲਕ ਦੀ ਭਾਲ ਕਰ ਰਹੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *