ਰੱਬ ਨੇ ਪਿੰਡ ਚ ਮਚਾਇਆ ਅਜਿਹਾ ਕਹਿਰ, ਘਰਾਂ ਨੂੰ ਛੱਡ ਗੁਰਦਵਾਰੇ ਚ ਵੜੇ ਲੋਕ

ਬਰਸਾਤ ਜਿੱਥੇ ਫ਼ਸਲਾਂ ਲਈ ਜ਼ਰੂਰੀ ਹੈ, ਉੱਥੇ ਹੀ ਇਸ ਨੇ ਕਾਫੀ ਨੁਕਸਾਨ ਵੀ ਕੀਤਾ ਹੈ। ਕੁਝ ਦਿਨਾਂ ਤੋਂ ਪੈ ਰਹੀ ਬਰਸਾਤ ਨੇ ਸੰਗਰੂਰ ਦੇ ਹਲਕਾ ਲਹਿਰਾਗਾਗਾ ਦੇ ਪਿੰਡ ਲਹਿਲ ਕਲਾਂ ਵਿੱਚ ਅਜੀਬ ਸਥਿਤੀ ਬਣਾ ਕੇ ਰੱਖ ਦਿੱਤੀ ਹੈ। ਪਿੰਡ ਦੇ ਕਿੰਨੇ ਹੀ ਮਕਾਨ ਨੁਕਸਾਨੇ ਗਏ ਹਨ। ਕੁਝ ਗ਼ਰੀਬ ਲੋਕ ਤਾਂ ਆਪਣਾ ਜ਼ਰੂਰੀ ਸਾਮਾਨ ਚੁੱਕ ਕੇ ਪਿੰਡ ਦੀ ਧਰਮਸ਼ਾਲਾ ਜਾਂ ਗੁਰੂਘਰ ਵਿੱਚ ਜਾ ਬੈਠੇ ਹਨ। ਇੱਕ ਗ਼ ਰੀ ਬ ਔਰਤ ਦੇ ਦੱਸਣ ਮੁਤਾਬਕ ਪਿੰਡ ਵਿਚ ਉਨ੍ਹਾਂ ਵਰਗੇ 15-20 ਪਰਿਵਾਰਾਂ ਦੇ ਮਕਾਨ ਨੁਕਸਾਨੇ ਗਏ ਹਨ।

ਇਕ ਤਾਂ ਉਹ ਪਹਿਲਾਂ ਹੀ ਗ਼ਰੀਬ ਹਨ। ਦੂਸਰਾ ਬਰਸਾਤ ਨੇ ਨੁਕਸਾਨ ਕਰ ਦਿੱਤਾ ਹੈ। ਹੁਣ ਤਕ ਉਨ੍ਹਾਂ ਦੀ ਕਿਸੇ ਨੇ ਸਾਰ ਨਹੀਂ ਲਈ। ਉਨ੍ਹਾਂ ਨੇ ਮੁਆਵਜ਼ੇ ਦੀ ਮੰਗ ਕੀਤੀ ਹੈ। ਇਕ ਵਿਅਕਤੀ ਦੇ ਦੱਸਣ ਮੁਤਾਬਕ ਉਸ ਦੀ 20-25 ਲੱਖ ਰੁਪਏ ਦੀ ਕੋਠੀ ਢਹਿ ਗਈ ਹੈ। ਖੇਤ ਵਿੱਚ ਬਣਿਆ ਕੋਠਾ ਵੀ ਡਿੱਗ ਪਿਆ ਹੈ। ਉਹ ਖੁਦ ਕੈਂਸਰ ਦੀ ਲਪੇਟ ਵਿਚ ਹੈ। ਪਿੰਡ ਦੇ ਸਰਪੰਚ ਦਾ ਕਹਿਣਾ ਹੈ ਕਿ ਪਿੰਡ ਵਿੱਚੋਂ ਪਾਣੀ ਕੱਢਣ ਲਈ 10-15 ਪੱਖੇ ਲਗਾਏ ਗਏ ਸਨ

ਤਾਂ ਕਿ ਪਾਣੀ ਡਰੇਨ ਵਿੱਚ ਸੁੱਟਿਆ ਜਾ ਸਕੇ ਪਰ ਦੁਬਾਰਾ ਫੇਰ ਬਰਸਾਤ ਸ਼ੁਰੂ ਹੋ ਜਾਣ ਕਰਕੇ ਹਾਲਾਤ ਫਿਰ ਪਹਿਲਾਂ ਵਾਲੇ ਹੀ ਬਣ ਗਏ। ਸਰਪੰਚ ਦੇ ਦੱਸਣ ਮੁਤਾਬਕ ਇੱਕ ਅਪਾਹਜ ਵਿਅਕਤੀ ਦਾ ਵੀ ਘਰ ਢਹਿ ਚੁੱਕਾ ਹੈ। ਪਸ਼ੂਆਂ ਲਈ ਚਾਰਾ ਤੱਕ ਨਹੀਂ ਬਚਿਆ। ਸਰਕਾਰੀ ਅਧਿਕਾਰੀ ਨੇ ਦੱਸਿਆ ਹੈ ਕਿ ਪਿੰਡ ਵਿੱਚ ਹੋਏ ਨੁਕਸਾਨ ਦੀ ਰਿਪੋਰਟ ਤਿਆਰ ਕਰਕੇ ਸਰਕਾਰ ਨੂੰ ਭੇਜੀ ਜਾਵੇਗੀ। ਸਰਕਾਰ ਵੱਲੋਂ ਜੋ ਸਹਾਇਤਾ ਰਾਸ਼ੀ ਦਾ ਐਲਾਨ ਕੀਤਾ ਜਾਵੇਗਾ।

ਉਸ ਮੁਤਾਬਕ ਕਾਰਵਾਈ ਕੀਤੀ ਜਾਵੇਗੀ। ਰਾਜਨੀਤਕ ਆਗੂ ਰਾਹੁਲ ਇੰਦਰ ਸਿੰਘ ਸਿੱਧੂ ਨੇ ਦੱਸਿਆ ਹੈ ਕਿ ਭਾਵੇਂ ਸਰਕਾਰ ਕੋਲ ਇਸ ਸਬੰਧ ਵਿਚ ਮੁਆਵਜ਼ੇ ਦੀ ਕੋਈ ਤਜਵੀਜ਼ ਨਹੀਂ ਹੈ ਪਰ ਫੇਰ ਵੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਮਾਮਲੇ ਤੇ ਡੂੰਘੀ ਹਮਦਰਦੀ ਜਤਾਈ ਹੈ। ਉਨ੍ਹਾਂ ਵੱਲੋਂ ਹਰ ਸੰਭਵ ਮਦਦ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *