ਅਮਰੀਕਾ ਤੋਂ ਆਈ ਇਸ ਕੁੜੀ ਨੇ ਕੀਤਾ ਮਹਾਨ ਕੰਮ, ਇਸ ਭੈਣ ਦੇ ਕੰਮ ਨੂੰ ਹਰ ਕੋਈ ਕਰ ਰਿਹਾ ਸਲਾਮਾਂ

ਕੇਂਦਰ ਸਰਕਾਰ ਦੁਆਰਾ ਪਾਸ ਕੀਤੇ ਗਏ 3 ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਦੁਆਰਾ 26 ਨਵੰਬਰ 2020 ਤੋਂ ਦਿੱਲੀ ਦੇ ਵੱਖ ਵੱਖ ਸਥਾਨਾਂ ਤੇ ਮੋਰਚੇ ਲਗਾਏ ਗਏ ਹਨ। ਵੱਖ ਵੱਖ ਸੂਬਿਆਂ ਤੋਂ ਵੱਡੀ ਗਿਣਤੀ ਵਿੱਚ ਲੋਕ ਇੱਥੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਘਰਸ਼ ਕਰ ਰਹੇ ਹਨ। ਕਿੰਨੇ ਹੀ ਲੋਕਾਂ ਦੁਆਰਾ ਵੱਖ ਵੱਖ ਤਰੀਕਿਆਂ ਰਾਹੀਂ ਇਸ ਕਿਸਾਨ ਅੰਦੋਲਨ ਦੀ ਹਮਾਇਤ ਕੀਤੀ ਜਾ ਰਹੀ ਹੈ। ਇਸ ਅੰਦੋਲਨ ਵਿੱਚ ਹੁਣ ਤੱਕ ਅਨੇਕਾਂ ਹੀ ਕਿਸਾਨ ਆਪਣੀ ਜਾਨ ਗੁਆ ਚੁੱਕੇ ਹਨ।

ਧਰਨੇ ਤੇ ਬੈਠੇ ਕਿਸਾਨਾਂ ਲਈ ਵਿਦੇਸ਼ਾਂ ਵਿੱਚੋਂ ਵੀ ਆਪਣੇ ਆਪਣੇ ਤਰੀਕੇ ਨਾਲ ਸਹਾਇਤਾ ਦਿੱਤੀ ਜਾ ਰਹੀ ਹੈ। ਅਜਿਹਾ ਹੀ ਵਿਚਾਰ ਲੈ ਕੇ ਯੂ ਐਸ ਏ ਤੋਂ ਇਕ ਔਰਤ ਹੁਸ਼ਿਆਰਪੁਰ ਪਹੁੰਚੀ। ਉਸ ਨੇ ਆਪਣੇ ਜਾਣ ਪਛਾਣ ਦੇ ਕੁਝ ਲੋਕਾਂ ਕੋਲੋਂ ਕੁਝ ਰਕਮ ਇਕੱਠੀ ਕਰਨ ਦਾ ਉਪਰਾਲਾ ਕੀਤਾ ਸੀ। ਜਿਸ ਨਾਲ ਉਹ ਕੁਝ ਰਕਮ ਇਕੱਠੀ ਕਰਨ ਵਿੱਚ ਕਾਮਯਾਬ ਹੋਈ। ਉਸ ਨੇ ਮਨ ਵਿੱਚ ਸੋਚਿਆ ਸੀ ਕਿ ਕਿਸਾਨੀ ਸੰਘਰਸ਼ ਦੌਰਾਨ ਜੋ ਵਿਅਕਤੀ ਆਪਣੀਆਂ ਜਾਨਾਂ ਗੁਆ ਚੁੱਕੇ ਹਨ, ਉਨ੍ਹਾਂ ਦੇ ਪਰਿਵਾਰਾਂ ਦੀ ਆਰਥਿਕ ਤੌਰ ਤੇ ਮ ਦ ਦ ਕੀਤੀ ਜਾ ਸਕੇ।

ਆਪਣੇ ਇਸੇ ਉਦੇਸ਼ ਨੂੰ ਲੈ ਕੇ ਉਹ ਹੁਸ਼ਿਆਰਪੁਰ ਪਹੁੰਚੀ ਅਤੇ 3 ਪਰਿਵਾਰਾਂ ਦੀ ਮਾਲੀ ਮੱਦਦ ਕੀਤੀ। ਇਕ ਵਿਅਕਤੀ ਦੇ ਦੱਸਣ ਮੁਤਾਬਕ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ 4 ਪਰਿਵਾਰਾਂ ਦੀ ਮਦਦ ਕਰਨ ਦਾ ਪ੍ਰੋਗਰਾਮ ਸੀ ਪਰ ਇਕ ਪਰਿਵਾਰ ਨੇ ਮਦਦ ਲੈਣ ਤੋਂ ਇਨਕਾਰ ਕਰ ਦਿੱਤਾ। ਜਿਸ ਕਰਕੇ ਬਾਕੀ 3 ਪਰਿਵਾਰਾਂ ਨੂੰ 50-50 ਹਜ਼ਾਰ ਰੁਪਏ ਦੇ ਚੈੱਕ ਦੇਣ ਦਾ ਪ੍ਰੋਗਰਾਮ ਬਣਾਇਆ ਗਿਆ। ਇਸ ਔਰਤ ਦੇ ਦੱਸਣ ਮੁਤਾਬਕ ਰਕਮ ਇਕੱਠੀ ਕਰਨ ਪਿੱਛੇ ਉਨ੍ਹਾ ਦਾ ਪਹਿਲਾ ਉਦੇਸ਼ ਲੋਕਾਂ ਨੂੰ ਜਾਗਰੂਕ ਕਰਨਾ ਸੀ ਤਾਂ ਕਿ ਲੋਕ ਜਾਣ ਸਕਣ ਕਿ ਸੰਘਰਸ਼ ਹੋ ਰਿਹਾ ਹੈ।

ਉਨ੍ਹਾ ਦਾ ਦੁਸਰਾ ਉਦੇਸ਼ ਸੀ ਕਿ ਭਾਵੇਂ ਉਹ ਦੂਰ ਬੈਠੇ ਹਨ ਪਰ ਫੇਰ ਵੀ ਕਿਸਾਨੀ ਸੰਘਰਸ਼ ਦੀ ਮੱਦਦ ਕੀਤੀ ਜਾ ਸਕੇ। ਰਕਮ ਇਕੱਠੀ ਕਰਨ ਦਾ ਉਨ੍ਹਾ ਦਾ ਤੀਜਾ ਉਦੇਸ਼ ਉਨ੍ਹਾਂ ਲੋਕਾਂ ਦੇ ਪਰਿਵਾਰਾਂ ਦੀ ਮਦਦ ਕਰਨਾ ਸੀ, ਜਿਨ੍ਹਾਂ ਨੇ ਇਸ ਸੰਘਰਸ਼ ਦੌਰਾਨ ਆਪਣੀ ਜਾਨ ਦਿੱਤੀ ਹੈ। ਇਸ ਔਰਤ ਦੇ ਦੱਸਣ ਮੁਤਾਬਕ ਉੱਥੇ ਕੁਝ ਲੋਕ ਤਾਂ ਕਿਸਾਨੀ ਸੰਘਰਸ਼ ਬਾਰੇ ਸਮਝਦੇ ਹਨ ਪਰ ਕੁਝ ਲੋਕ ਸਰਕਾਰ ਨੂੰ ਹੀ ਸਹੀ ਸਮਝ ਰਹੇ ਹਨ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *