ਇਸ ਮੁਲਕ ਚ ਜਾਣ ਵਾਲਿਆਂ ਲਈ ਬੁਰੀ ਖਬਰ, ਇੰਨੇ ਪੈਸੇ ਕਿਹੜਾ ਲਾਊ ਹੁਣ

ਯੂ ਕੇ ਦੁਆਰਾ ਭਾਰਤ, ਯੂ ਏ ਈ, ਕਤਰ ਅਤੇ ਬਹਿਰੀਨ ਨੂੰ ਰੈੱਡ ਲਿਸਟ ਵਿੱਚੋਂ ਕੱਢਕੇ ਅੰਬਰ ਲਿਸਟ ਵਿਚ ਪਾਏ ਜਾਣ ਦੇ ਫ਼ੈਸਲੇ ਕਾਰਨ ਭਾਰਤੀ ਲੋਕਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ। ਰੈੱਡ ਲਿਸਟ ਵਿੱਚੋਂ ਬਾਹਰ ਕੱਢੇ ਜਾਣ ਕਰਕੇ ਇਨ੍ਹਾਂ ਮੁਲਕਾਂ ਤੋਂ ਜਾਣ ਵਾਲੇ ਯਾਤਰੀਆਂ ਨੂੰ ਉੱਥੇ ਪਹੁੰਚ ਕੇ 10 ਦਿਨ ਲਈ ਹੋਟਲ ਵਿਚ ਕੁਆਰਨਟਿਨ ਹੋਣ ਤੋਂ ਛੁਟਕਾਰਾ ਮਿਲ ਗਿਆ ਸੀ। ਹੋਟਲ ਵਿੱਚ ਕਿਰਾਏ ਦੇ ਰੂਪ ਵਿੱਚ ਇਨ੍ਹਾਂ ਲੋਕਾਂ ਨੂੰ ਵੱਡੀ ਰਕਮ ਖਰਚ ਕਰਨੀ ਪੈਂਦੀ ਸੀ।

ਕਰੋਨਾ ਕਾਰਨ 3 ਮਹੀਨੇ ਤੋਂ ਹਵਾਈ ਯਾਤਰਾ ਬੰਦ ਸੀ। ਉਤੋਂ ਹੁਣ ਵਿਦਿਆਰਥੀਆਂ ਦਾ ਸੀਜ਼ਨ ਸ਼ੁਰੂ ਹੋ ਗਿਆ। ਜਿਸ ਕਰਕੇ ਵਿਦਿਆਰਥੀਆਂ ਨੇ ਪੜ੍ਹਾਈ ਲਈ ਵਿਦੇਸ਼ ਜਾਣਾ ਹੈ। ਹੁਣ ਇਨ੍ਹਾ ਯਾਤਰੀਆਂ ਤੇ ਹਵਾਈ ਸਫਰ ਦਾ ਕਿਰਾਇਆ ਭਾਰੀ ਪੈਣ ਲੱਗਾ ਹੈ। ਗੂਗਲ ਟ੍ਰੈਵਲ ਅਨੁਸਾਰ 26 ਅਗਸਤ ਤੋਂ ਬ੍ਰਿਟਿਸ਼ ਏਅਰਵੇਜ਼ ਦਾ ਦਿੱਲੀ ਤੋਂ ਲੰਡਨ ਦਾ ਇਕ ਪਾਸੇ ਦਾ ਕਿਰਾਇਆ 3.95 ਲੱਖ ਰੁਪਏ ਅਦਾ ਕਰਨਾ ਪਵੇਗਾ। ਇਸ ਤੋਂ ਬਿਨਾਂ ਏਅਰ ਇੰਡੀਆ ਅਤੇ ਏਅਰ ਵਿਸਤਾਰਾ ਦਾ ਕਿਰਾਇਆ 1.2 ਲੱਖ ਰੁਪਏ ਤੋਂ 2.3 ਲੱਖ ਰੁਪਏ ਤੱਕ ਦੱਸਿਆ ਜਾ ਰਿਹਾ ਹੈ।

ਜਿਸ ਨਾਲ ਯੂ ਕੇ ਜਾਣ ਵਾਲਿਆਂ ਨੂੰ ਤਕੜਾ ਝਟਕਾ ਲੱਗਾ ਹੈ। ਇਸ ਸੰਬੰਧ ਵਿਚ ਗ੍ਰਹਿ ਮੰਤਰਾਲਾ ਦੇ ਸਕੱਤਰ ਨੇ ਦਿੱਲੀ ਤੋਂ ਲੰਡਨ ਦੇ ਕਿਰਾਏ ਦੇ ਸਕਰੀਨ ਸ਼ਾਟ ਸਾਂਝੇ ਕਰਦੇ ਹੋਏ ਏਅਰ ਇੰਡੀਆ ਦਾ ਇਸ ਪਾਸੇ ਧਿਆਨ ਦਿਵਾਇਆ ਹੈ। ਬਦਲੇ ਵਿੱਚ ਏਅਰ ਇੰਡੀਆ ਨੇ ਟਵੀਟ ਕਰ ਕੇ ਇਸ ਪਾਸੇ ਧਿਆਨ ਦੇਣ ਦਾ ਭਰੋਸਾ ਦਿੱਤਾ ਹੈ।

Leave a Reply

Your email address will not be published. Required fields are marked *