ਕੋਵੀਸ਼ੀਲਡ ਜਾਂ ਕੋਵੈਕਸੀਨ, ਤੁਸੀਂ ਕਿਹੜੀ ਲਵਾਈ? ਇਸ ਡੋਜ਼ ਨਾਲ ਮਿਲ ਰਹੇ ਨੇ ਚੰਗੇ ਨਤੀਜੇ

ਸਿਰਫ਼ ਭਾਰਤ ਹੀ ਨਹੀਂ ਕੋਰੋਨਾ ਨੇ ਦੁਨੀਆਂ ਦੇ ਲਗਪਗ ਹਰ ਮੁਲਕ ਦੇ ਲੋਕਾਂ ਦਾ ਜਾਨੀ ਅਤੇ ਮਾਲੀ ਨੁਕਸਾਨ ਕੀਤਾ ਹੈ। ਇੱਕ ਵਾਰ ਤਾਂ ਇਸ ਤਰ੍ਹਾਂ ਲੱਗਣ ਲੱਗਾ ਸੀ ਕਿ ਇਹ ਦੁਨੀਆਂ ਹੀ ਰੁਕ ਗਈ ਹੈ। ਸਭ ਕਾਰੋਬਾਰ ਠੱਪ ਹੋ ਕੇ ਰਹਿ ਗਏ। ਜਦੋਂ ਤੋਂ ਕੋਰੋਨਾ ਵੈਕਸੀਨ ਹੋਂਦ ਵਿੱਚ ਆਈ ਹੈ ਤਾਂ ਲੋਕਾਂ ਨੂੰ ਸੁੱਖ ਦਾ ਸਾਹ ਆਇਆ ਹੈ। ਹੁਣ ਕੋਰੋਨਾ ਤੋਂ ਬਚਾਅ ਲਈ ਕਈ ਦਵਾਈਆਂ ਉਪਲੱਬਧ ਹਨ। ਜਿਸ ਕਰਕੇ ਵੱਖ ਵੱਖ ਮੁਲਕਾਂ ਵਿੱਚ ਖੋਜ ਕੀਤੀ ਜਾ ਰਹੀ ਸੀ ਕਿ ਜੇਕਰ ਵੱਖ ਵੱਖ ਦਵਾਈਆਂ ਦੀ ਵਰਤੋਂ ਕੀਤੀ ਜਾਵੇ ਤਾਂ ਮਨੁੱਖੀ ਸਰੀਰ ਤੇ ਕੀ ਪ੍ਰਭਾਵ ਪੈ ਸਕਦੇ ਹਨ?

ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ਆਈ ਸੀ ਐਮ ਆਰ ਨੇ ਵੀ ਇਸ ਮਾਮਲੇ ਤੇ ਖੋਜ ਕੀਤੀ ਹੈ। ਖੋਜ ਦੌਰਾਨ ਰਿਪੋਰਟ ਵਿੱਚ ਸਾਹਮਣੇ ਆਇਆ ਹੈ ਕਿ ਭਾਰਤ ਵਿੱਚ ਉਪਲੱਬਧ ਕੋਰੋਨਾ ਨਾਲ ਸਬੰਧਤ ਦੋਵੇਂ ਹੀ ਵੈਕਸੀਨਜ਼ ਕੋਵੀਸ਼ੀਲਡ ਅਤੇ ਕੋਵੈਕਸੀਨ ਦੀ ਮਿਸ਼ਰਤ ਰੂਪ ਵਿੱਚ ਵਰਤੋਂ ਕੀਤੀ ਜਾ ਸਕਦੀ ਹੈ। ਇਸ ਦੇ ਮਨੁੱਖੀ ਸਰੀਰ ਤੇ ਕੋਈ ਬੁਰਾ ਪ੍ਰਭਾਵ ਨਹੀਂ ਪੈਂਦੇ।

ਇਸ ਦੀ ਵਰਤੋਂ ਕਰਨ ਨਾਲ ਕਰੋਨਾ ਤੋਂ ਤਾਂ ਛੁਟਕਾਰਾ ਪਾਇਆ ਹੀ ਜਾ ਸਕਦਾ ਹੈ, ਇਸ ਦੇ ਨਾਲ ਹੀ ਇਹ ਮਨੁੱਖੀ ਸਰੀਰ ਵਿੱਚ ਪ੍ਰਤੀਰੋਧਕ ਸ਼ਕਤੀ ਪੈਦਾ ਕਰਨ ਵਿੱਚ ਵੀ ਸਹਾਈ ਹੁੰਦੀ ਹੈ। ਸ਼ੁਰੂ ਸ਼ੁਰੂ ਵਿੱਚ ਉੱਤਰ ਪ੍ਰਦੇਸ਼ ਦੇ ਇਕ ਵਿਅਕਤੀ ਨੂੰ ਗ਼ਲਤੀ ਨਾਲ ਮਿਸ਼ਰਤ ਖੁਰਾਕ ਦੇ ਦਿੱਤੀ ਗਈ ਸੀ। ਡਾਕਟਰਾਂ ਦੁਆਰਾ ਇਸ ਵਿਅਕਤੀ ਦਾ ਖਾਸ ਧਿਆਨ ਰੱਖਿਆ ਗਿਆ ਸੀ ਪਰ ਉਸ ਦੇ ਸਰੀਰ ਤੇ ਕੋਈ ਬੁਰਾ ਪ੍ਰਭਾਵ ਨਹੀਂ ਦੇਖਿਆ ਗਿਆ।

ਇਸ ਤੋਂ ਬਾਅਦ ਜਿਸ ਜਿਸ ਵਿਅਕਤੀ ਨੂੰ ਵੀ ਮਿਸ਼ਰਤ ਖੁਰਾਕ ਦਿੱਤੀ ਗਈ ਹੈ, ਉਨ੍ਹਾਂ ਤੇ ਇਸ ਦੇ ਚੰਗੇ ਪ੍ਰਭਾਵ ਨਜ਼ਰ ਆਏ ਹਨ । ਇਸ ਤੋਂ ਬਿਨਾਂ ਇਹ ਮਸਲਾ ਵੀ ਹੱਲ ਹੋ ਗਿਆ ਹੈ ਕਿ ਜੇਕਰ ਇੱਕ ਵਿਅਕਤੀ ਨੇ ਇਕ ਵੈਕਸੀਨ ਲਗਵਾਈ ਹੈ ਤਾਂ ਦੁਬਾਰਾ ਉਹ ਵੈਕਸੀਨ ਉਪਲੱਬਧ ਨਾ ਹੋਣ ਦੀ ਸੂਰਤ ਵਿੱਚ ਉਸ ਨੂੰ ਦੂਸਰੀ ਵੈਕਸੀਨ ਲਗਾਈ ਜਾ ਸਕਦੀ ਹੈ। ਇਸ ਤੋਂ ਜਾਪਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਕੋਰੋਨਾ ਤੇ ਕਾਫੀ ਹੱਦ ਤੱਕ ਕਾਬੂ ਪਾ ਲਿਆ ਜਾਵੇਗਾ।

Leave a Reply

Your email address will not be published. Required fields are marked *