ਖਾਈ ਚ ਲਟਕੀ ਸਵਾਰੀਆਂ ਨਾਲ ਭਰੀ ਬੱਸ, ਡਰਾਈਵਰ ਦੀ ਸਕੀਮ ਨੇ ਬਚਾਈ 30 ਦੀ ਜਾਨ

ਇਨਸਾਨ ਦੀ ਜ਼ਿੰਦਗੀ ਵਿੱਚ ਕਈ ਕਿਸਮ ਦੇ ਹਾਲਾਤ ਬਣਦੇ ਹਨ। ਕਈ ਵਾਰ ਅਸੀਂ ਅਜਿਹੀ ਸਥਿਤੀ ਵਿਚੋਂ ਲੰਘਦੇ ਹਾਂ ਕਿ ਸਹੀ ਸਮੇਂ ਤੇ ਲਿਆ ਫ਼ੈਸਲਾ ਹੀ ਸਾਡੀ ਜਾਨ ਬਚਾ ਸਕਦਾ ਹੈ ਅਤੇ ਇਸ ਵਿਚ ਵਰਤੀ ਗਈ ਇਕ ਸਕਿੰਟ ਦੀ ਲਾਪ੍ਰਵਾਹੀ ਵੀ ਸਾਡੀ ਜਾਨ ਗੁਆ ਸਕਦੀ ਹੈ। ਜ਼ਿੰਦਗੀ ਗਵਾਉਣ ਅਤੇ ਬਚਾਉਣ ਵਿੱਚ ਸਿਰਫ਼ ਸਕਿੰਟਾਂ ਦਾ ਹੀ ਸਮਾਂ ਹੁੰਦਾ ਹੈ। ਇਹ ਸਮਾਂ ਹੀ ਸਾਡੀ ਸਿਆਣਪ ਦੀ ਪਰਖ ਹੁੰਦੀ ਹੈ।

ਹਿਮਾਚਲ ਪ੍ਰਦੇਸ਼ ਦੇ ਨੈਸ਼ਨਲ ਹਾਈਵੇਅ 707 ਤੇ ਇਕ ਪ੍ਰਾਈਵੇਟ ਬੱਸ ਦੇ ਡਰਾਇਵਰ ਨੇ ਆਪਣੀ ਸਮਝਦਾਰੀ ਦਾ ਸਬੂਤ ਦਿੰਦੇ ਹੋਏ ਬੱਸ ਵਿਚ ਸਵਾਰ ਲੋਕਾਂ ਦੀ ਜਾਨ ਬਚਾ ਲਈ। ਇਹ ਹਾਦਸਾ ਸਿਰਮੌਰ ਤੋਂ ਸ਼ਿਲਾਈ ਜਾਣ ਵਾਲੇ ਰਸਤੇ ਤੇ ਵਾਪਰਿਆ ਹੈ। ਇਹ ਰਸਤਾ ਆਮ ਰਸਤਿਆਂ ਨਾਲੋਂ ਤੰਗ ਹੈ। ਕਿਸੇ ਕਾਰਨ ਬੱਸ ਡਰਾਈਵਰ ਤੋਂ ਬੇ ਕਾ ਬੂ ਹੋ ਕੇ ਖਾਈ ਵੱਲ ਸਿੱਧੀ ਹੋ ਗਈ। ਬੱਸ ਦੇ ਅਗਲੇ ਟਾਇਰ ਖਾਈ ਅੰਦਰ ਹਵਾ ਵਿੱਚ ਲਟਕ ਗਏ ਅਤੇ ਪਿਛਲੇ ਟਾਇਰ ਜ਼ਮੀਨ ਤੋਂ ਉੱਚੇ ਚੁੱਕੇ ਗਏ।

ਬੱਸ ਦੀ ਚਾਸੀ ਅਗਲੇ ਪਾਸੇ ਤੋਂ ਕੁਝ ਜ਼ਮੀਨ ਨਾਲ ਲੱਗ ਗਈ। ਇਸ ਸਮੇਂ ਬੱਸ ਡਰਾਈਵਰ ਨੇ ਬਹੁਤ ਸਮਝਦਾਰੀ ਤੋਂ ਕੰਮ ਲਿਆ। ਉਸ ਨੇ ਬਿਲਕੁਲ ਵੀ ਸਮਾਂ ਨਾ ਗਵਾਉਂਦੇ ਹੋਏ ਬੱਸ ਦੀ ਬ੍ਰੇਕ ਲਗਾ ਕੇ ਰੱਖੀ ਅਤੇ ਸਵਾਰੀਆਂ ਨੂੰ ਬੱਸ ਵਿੱਚੋਂ ਉਤਰ ਜਾਣ ਲਈ ਕਿਹਾ। ਜਦੋਂ ਸਾਰੀਆਂ ਸਵਾਰੀਆਂ ਬੱਸ ਵਿੱਚੋਂ ਠੀਕ ਠਾਕ ਬਾਹਰ ਆ ਗਈਆਂ ਤਾਂ ਉਨ੍ਹਾਂ ਨੇ ਡਰਾਈਵਰ ਨੂੰ ਬੱਸ ਵਿੱਚੋਂ ਬਾਹਰ ਕੱਢਿਆ।

ਇਸ ਤਰ੍ਹਾਂ ਬੱਸ ਡਰਾਈਵਰ ਦੀ ਸਮਝਦਾਰੀ ਨੇ ਕਿੰਨੀਆਂ ਜਾਨਾਂ ਬਚਾ ਲਈਆਂ ਅਤੇ ਵੱਡਾ ਹਾਦਸਾ ਟਲ ਗਿਆ। ਹਰ ਕੋਈ ਡਰਾਈਵਰ ਦੀ ਪ੍ਰਸੰਸਾ ਕਰ ਰਿਹਾ ਹੈ। ਅਸੀਂ ਦੇਖਦੇ ਹਾਂ ਕਿ ਅਜਿਹੇ ਰਸਤਿਆਂ ਤੇ ਅਨੇਕਾਂ ਹਾਦਸੇ ਵਾਪਰਦੇ ਹਨ। ਇਨ੍ਹਾਂ ਪਹਾੜੀ ਇਲਾਕਿਆਂ ਵਿੱਚ ਵਾਹਨ ਚਲਾਉਣਾ ਤਾਂ ਹੋਰ ਵੀ ਔਖਾ ਕੰਮ ਹੈ ਪਰ ਇਸ ਡਰਾਈਵਰ ਨੇ ਹਾਲਾਤਾਂ ਨੂੰ ਸਮਝਦੇ ਹੋਏ ਸਹੀ ਸਮੇਂ ਤੇ ਸਹੀ ਫ਼ੈਸਲਾ ਕਰ ਕੇ ਕਈ ਜਾਨਾਂ ਬਚਾ ਲਈਆਂ।

Leave a Reply

Your email address will not be published. Required fields are marked *