ਤੜਕੇ ਤੜਕੇ ਪਿੰਡ ਚ ਹੋਇਆ ਵੱਡਾ ਕਾਂਡ, ਘਰ ਅੱਗੇ ਸੁੱਟ ਗਏ ਬੰਦਾ ਵੱਢਕੇ

ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਗੱਜੂ ਗਜੀ ਦੇ ਰਹਿਣ ਵਾਲੇ ਮੰਗਲ ਸਿੰਘ ਦੇ ਪਰਿਵਾਰ ਨੇ ਨੇੜਲੇ ਪਿੰਡ ਜੌੜਾ ਸਿੰਘਾ ਦੇ ਰਹਿਣ ਵਾਲੇ ਇੱਕ ਕਿਸਾਨ ਪਰਿਵਾਰ ਤੇ ਮੰਗਲ ਸਿੰਘ ਦੀ ਜਾਨ ਲੈਣ ਦੇ ਦੋਸ਼ ਲਗਾਏ ਹਨ। ਮੰਗਲ ਸਿੰਘ 3 ਸਾਲ ਤੋਂ ਕਿਸਾਨ ਹਰਨੇਕ ਸਿੰਘ ਕੋਲ ਪਸ਼ੂਆਂ ਦੀ ਦੇਖਭਾਲ ਕਰਨ ਲਈ ਨੌਕਰੀ ਕਰਦਾ ਸੀ। ਪੁਲੀਸ ਵੱਲੋਂ ਪੋਸ ਟਮਾ ਰਟ ਮ ਕਰਵਾਉਣ ਦੀ ਗੱਲ ਆਖੀ ਜਾ ਰਹੀ ਹੈ। ਪਰਿਵਾਰ ਦੀ ਇਕ ਔਰਤ ਨੇ ਦੱਸਿਆ ਹੈ ਕਿ ਮੰਗਲ ਸਿੰਘ ਪਿੰਡ ਜੌੜਾ ਸਿੰਘਾ ਦੇ ਹਰਨੇਕ ਸਿੰਘ ਕੋਲ ਉਸ ਦੇ ਪਸ਼ੂਆਂ ਨੂੰ ਸੰਭਾਲਣ ਦਾ ਕੰਮ ਕਰਦਾ ਸੀ।

ਹਰਨੇਕ ਸਿੰਘ, ਉਸ ਦਾ ਪੁੱਤਰ ਅਤੇ ਭਤੀਜਾ ਤਿੰਨੇ ਹੀ ਮਿਲ ਕੇ 7:30 ਵਜੇ ਮੰਗਲ ਸਿੰਘ ਨੂੰ ਉਸ ਦੇ ਘਰ ਸੁੱਟ ਗਏ ਅਤੇ ਕਹਿਣ ਲੱਗੇ ਕਿ ਇਸ ਨੂੰ ਹੱਥ ਨਾ ਲਗਾਇਓ। ਔਰਤ ਦੇ ਦੱਸਣ ਮੁਤਾਬਕ ਜਦੋਂ ਉਸ ਨੇ ਮੰਗਲ ਸਿੰਘ ਦੇ ਪੇਟ ਤੇ ਹੱਥ ਰੱਖ ਕੇ ਦੇਖਿਆ ਤਾਂ ਉਸ ਦੇ ਸਾਹ ਨਹੀਂ ਸੀ ਚੱਲਦੇ। ਉਨ੍ਹਾਂ ਨੇ ਪੁਲਿਸ ਨੂੰ ਚੰਡੀਗੜ੍ਹ ਫੋਨ ਕੀਤਾ ਸੀ ਅਤੇ ਚੰਡੀਗਡ਼੍ਹ ਪੁਲੀਸ ਨੇ ਇੱਥੇ ਫੋਨ ਕੀਤਾ ਪਰ ਪੁਲੀਸ ਨੇ ਕੋਈ ਕਾਰਵਾਈ ਨਹੀਂ ਕੀਤੀ। ਸਰਬਜੀਤ ਸਿੰਘ ਗਿੱਲ ਨਾਮ ਦੇ ਵਿਅਕਤੀ ਨੇ ਦੱਸਿਆ ਹੈ ਕਿ 3 ਸਾਲ ਤੋਂ ਮੰਗਲ ਸਿੰਘ ਪਿੰਡ ਜੌੜਾ ਸਿੰਘਾਂ ਦੇ ਕਿਸਾਨ ਹਰਨੇਕ ਸਿੰਘ ਕੋਲ ਕੰਮ ਕਰਦਾ ਸੀ।

ਉਨ੍ਹਾਂ ਨੇ ਮੰਗਲ ਸਿੰਘ ਦੇ ਸੱਟਾਂ ਲਗਾ ਕੇ ਉਸ ਦੀ ਜਾਨ ਲੈ ਲਈ ਹੈ। ਉਸ ਦੇ ਲੱਕ ਉੱਤੇ ਨਿਸ਼ਾਨ ਦੇਖੇ ਜਾ ਸਕਦੇ ਹਨ। ਇਹ ਕਿਸਾਨ ਮੰਗਲ ਸਿੰਘ ਨੂੰ ਮ੍ਰਿਤਕ ਹਾਲਤ ਵਿੱਚ ਉਸ ਦੇ ਘਰ ਛੱਡ ਗਏ। ਪਿੰਡ ਦੇ ਡਾਕਟਰ ਨੇ ਦੱਸਿਆ ਕਿ ਮੰਗਲ ਸਿੰਘ ਦਾ ਮ੍ਰਿਤਕ ਸਰੀਰ ਠੰਢਾ ਹੋ ਚੁੱਕਾ ਹੈ। ਪਰਿਵਾਰ ਉਸ ਨੂੰ ਬਟਾਲਾ ਦੇ ਹਸਪਤਾਲ ਵਿਚ ਲੈ ਗਿਆ। ਜਿੱਥੇ ਡਾਕਟਰ ਨੇ ਦੱਸਿਆ ਕਿ ਡੇਢ ਘੰਟਾ ਪਹਿਲਾਂ ਮੰਗਲ ਸਿੰਘ ਦੀ ਜਾਨ ਜਾ ਚੁੱਕੀ ਹੈ।

ਸਰਬਜੀਤ ਸਿੰਘ ਨੇ ਇਸ ਮਾਮਲੇ ਲਈ ਜ਼ਿੰਮੇਵਾਰ ਵਿਅਕਤੀਆਂ ਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਮੰਗਲ ਸਿੰਘ ਪਿੰਡ ਜੌੜਾ ਸਿੰਘਾ ਵਿਖੇ ਕਿਸੇ ਦੇ ਘਰ ਆਤੜੀ ਦਾ ਕੰਮ ਕਰਦਾ ਸੀ। ਉਹ ਦਾਰੂ ਪੀਂਦਾ ਸੀ। ਮੰਗਲ ਸਿੰਘ ਦੀ ਜਾਨ ਚਲੀ ਗਈ ਹੈ। ਪੁਲੀਸ ਵੱਲੋਂ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਇਸ ਤੋਂ ਬਾਅਦ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *