ਬੱਚੀ ਲੈਣ ਲਈ 2 ਮਾਵਾਂ ਹੋਈਆਂ ਆਹਮੋ ਸਾਹਮਣੇ, ਬਣ ਗਈ ਅਜੀਬੋ ਗਰੀਬ ਸਥਿਤੀ

ਅੰਮ੍ਰਿਤਸਰ ਨਾਲ ਸਬੰਧਤ 2 ਪਰਿਵਾਰਾਂ ਵਿਚਕਾਰ ਬੱਚੀ ਨੂੰ ਗੋਦ ਲੈਣ ਤੇ ਦੇਣ ਪਿੱਛੇ ਪੈਦਾ ਹੋਇਆ ਵਿਵਾਦ ਆਖ਼ਰ ਥਾਣੇ ਪਹੁੰਚ ਗਿਆ ਹੈ। ਦੋਵੇਂ ਪਰਿਵਾਰਾਂ ਵੱਲੋਂ ਇਕ ਦੂਸਰੇ ਤੇ ਦੋਸ਼ ਲਗਾਏ ਜਾ ਰਹੇ ਹਨ। ਜਦ ਕਿ ਪੁਲੀਸ ਮਾਮਲੇ ਦੀ ਜਾਂਚ ਕਰਨ ਦੀ ਗੱਲ ਆਖ ਰਹੀ ਹੈ। ਇਕ ਔਰਤ ਦੇ ਦੱਸਣ ਮੁਤਾਬਕ ਪਹਿਲਾਂ ਉਸ ਦੀਆਂ 2 ਧੀਆਂ ਹਨ ਅਤੇ ਹੁਣ ਤੀਸਰੀ ਨੇ ਜਨਮ ਲੈ ਲਿਆ। ਉਨ੍ਹਾਂ ਕੋਲ ਕਰਨ ਨਾਮ ਦਾ ਇੱਕ ਲੜਕਾ ਚੱਕਰ ਲਗਾਉਣ ਲੱਗਾ ਕਿ ਬੱਚੀ ਉਨ੍ਹਾਂ ਦੇ ਕਿਸੇ ਜਾਣੂ ਪਰਿਵਾਰ ਨੂੰ ਦੇ ਦਿਓ।

ਇਸ ਔਰਤ ਦੇ ਦੱਸਣ ਮੁਤਾਬਕ ਲੜਕੇ ਨੇ ਉਨ੍ਹਾਂ ਨੂੰ ਦੱਸਿਆ ਕਿ ਲੜਕੀ ਲੈਣ ਦਾ ਚਾਹਵਾਨ ਪਰਿਵਾਰ ਬਹੁਤ ਹੀ ਚੰਗਾ ਹੈ। ਲਵਪ੍ਰੀਤ ਤਾਨੀਆਂ ਕਾਰਪੋਰੇਸ਼ਨ ਵਿੱਚ ਨੌਕਰੀ ਕਰਦੀ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਬੱਚੀ ਦੇ ਦਿੱਤੀ। ਦੋਵੇਂ ਪਰਿਵਾਰਾਂ ਦੀ ਆਪਸ ਵਿੱਚ ਗੱਲ ਹੋਈ ਸੀ ਕਿ 6 ਮਹੀਨੇ ਤੱਕ ਉਹ ਬੱਚੀ ਨੂੰ ਦੇਖਣ ਆ ਸਕਦੇ ਹਨ ਪਰ ਬੱਚੀ ਲੈ ਕੇ ਗਏ ਪਰਿਵਾਰ ਨੇ ਉਨ੍ਹਾਂ ਦੇ ਨੰਬਰ ਬਲਾਕ ਕਰ ਦਿੱਤੇ ਹਨ। ਜਦੋਂ ਉਹ ਬੱਚੀ ਨੂੰ ਮਿਲਣ ਘਰ ਗਏ ਤਾਂ ਯਸ਼ਪਾਲ ਨਾਮ ਦੇ ਇਸ ਪਰਿਵਾਰ ਦੇ ਇਕ ਵਿਅਕਤੀ ਨੇ ਉਨ੍ਹਾਂ ਨੂੰ ਧੱਕੇ ਦਿੱਤੇ।

ਇਹ ਵਿਅਕਤੀ ਹਸਪਤਾਲ ਵਿੱਚ ਨੌਕਰੀ ਕਰਦਾ ਹੈ। ਔਰਤ ਦਾ ਤਾਂ ਇਹ ਵੀ ਕਹਿਣਾ ਹੈ ਕਿ ਬੱਚੀ ਲੈ ਕੇ ਗਿਆ ਪਰਿਵਾਰ ਬੱਚੀ ਬਦਲੇ 35 ਹਜ਼ਾਰ ਰੁਪਏ ਦੀ ਮੰਗ ਕਰ ਰਿਹਾ ਹੈ ਅਤੇ ਕਹਿ ਰਿਹਾ ਹੈ ਕਿ ਇਹ ਉਨ੍ਹਾਂ ਦਾ ਬੱਚੀ ਲਈ ਦੁੱਧ ਦਾ ਖਰਚਾ ਹੋਇਆ ਹੈ। ਦੂਜੀ ਧਿਰ ਦੇ ਇਕ ਵਿਅਕਤੀ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਭਾਣਜੇ ਨੇ ਬੱਚੀ ਗੋਦ ਲਈ ਸੀ। ਉਨ੍ਹਾਂ ਨੇ ਆਪ੍ਰੇਸ਼ਨ ਦੇ ਖ਼ਰਚੇ ਵਜੋਂ 35 ਹਜ਼ਾਰ ਰੁਪਏ ਔਰਤ ਦੀ ਝੋਲੀ ਵਿੱਚ ਪਾ ਦਿੱਤੇ ਸਨ।

ਉਹ ਡੇਢ ਮਹੀਨੇ ਤੋਂ ਬੱਚੀ ਦਾ ਪਾਲਣ ਪੋਸ਼ਣ ਕਰ ਰਹੇ ਹਨ। ਇਸ ਵਿਅਕਤੀ ਦਾ ਕਹਿਣਾ ਹੈ ਕਿ ਜੇਕਰ ਉਹ ਬੱਚੀ ਵਾਪਸ ਲੈਣਾ ਚਾਹੁੰਦੇ ਹਨ ਤਾਂ ਉਨ੍ਹਾਂ ਦਾ 35 ਹਜ਼ਾਰ ਰੁਪਿਆ ਵਾਪਸ ਕਰਕੇ ਬੱਚੀ ਲਿਜਾ ਸਕਦੇ ਹਨ। ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਬੇਬੀ ਨਾਮ ਦੀ ਲੜਕੀ ਨੇ ਉਨ੍ਹਾਂ ਨੂੰ ਦਰਖਾਸਤ ਦਿੱਤੀ ਹੈ ਕਿ ਉਸ ਨੇ ਆਪਣੀ ਨਵ ਜਨਮੀ ਬੱਚੀ ਸਾਂਭ ਸੰਭਾਲ ਲਈ ਦਿੱਤੀ ਸੀ। ਪੁਲੀਸ ਨੇ ਦੂਜੀ ਧਿਰ ਨੂੰ ਵੀ ਜਾਂਚ ਲਈ ਬੁਲਾਇਆ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *