ਕੱਪੜੇ ਉਤਾਰਕੇ DJ ਤੇ ਪਾ ਰਹੇ ਸੀ ਭੰਗੜਾ, ਰੋਕਣ ਦੀ ਕੀਤੀ ਕੋਸ਼ਿਸ਼ ਤਾਂ ਚੱਲ ਪੈ ਇੱਟਾਂ ਰੋੜੇ

ਲੁਧਿਆਣਾ ਦੇ ਸੁਭਾਸ਼ ਨਗਰ ਵਿਚ ਉਸ ਸਮੇਂ ਘਸਮਾਣ ਪੈ ਗਿਆ, ਜਦੋਂ ਜਨਮ ਦਿਨ ਦੀ ਪਾਰਟੀ ਦੌਰਾਨ ਕੁਝ ਨੌਜਵਾਨ ਗੁਆਂਢੀਆਂ ਦੇ ਘਰ ਜਾ ਵੜੇ ਅਤੇ ਇੱਟਾਂ ਵੱਟੇ ਬਰਸਾਉਣ ਲੱਗੇ। ਮਾਮਲਾ ਥਾਣੇ ਤੱਕ ਪਹੁੰਚ ਚੁੱਕਾ ਹੈ। ਪੁਲਿਸ ਨੇ ਜਾਂਚ ਕਰਕੇ ਬਣਦੀ ਕਾਰਵਾਈ ਕਰਨ ਦੀ ਗੱਲ ਆਖੀ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਨੌਜਵਾਨ ਰਾਤ ਸਮੇਂ ਡੀ.ਜੇ. ਲਗਾ ਕੇ ਦਾ ਰੂ ਦੀ ਲੋਰ ਵਿੱਚ ਅੱਧੇ ਕੱਪੜੇ ਉਤਾਰ ਕੇ ਭੰਗੜਾ ਪਾ ਰਹੇ ਸਨ। ਜਦੋਂ ਇਨ੍ਹਾਂ ਨੂੰ ਗੁਆਂਢੀਆਂ ਨੇ ਅਜਿਹਾ ਕਰਨ ਤੋਂ ਰੋਕਿਆ ਤਾਂ ਇਨ੍ਹਾਂ ਦਾ ਪੰਗਾ ਪੈ ਗਿਆ।

ਇੱਕ ਔਰਤ ਦੇ ਦੱਸਣ ਮੁਤਾਬਿਕ ਇੱਥੇ ਇੱਕ ਛੋਟੇ ਬੱਚੇ ਦਾ ਜਨਮ ਦਿਨ ਹੋਣ ਕਰਕੇ ਪਾਰਟੀ ਕੀਤੀ ਜਾ ਰਹੀ ਸੀ। ਪਾਰਟੀ ਵਿੱਚ ਸ਼ਰ੍ਹੇਆਮ ਦਾਰੂ ਚੱਲ ਰਹੀ ਸੀ ਅਤੇ ਨੌਜਵਾਨ ਡੀ.ਜੇ. ਲਗਾ ਕੇ ਰਾਤ ਨੂੰ ਭੰਗੜਾ ਪਾ ਰਹੇ ਸਨ। ਔਰਤ ਦਾ ਕਹਿਣਾ ਹੈ ਕਿ ਪਤਾ ਨਹੀਂ ਕਿਉਂ ਇਹ ਨੌਜਵਾਨ ਆਪਸ ਵਿੱਚ ਹੀ ਉਲਝ ਗਏ। ਜਦੋਂ ਗੁਆਂਢੀ ਇਨ੍ਹਾਂ ਨੂੰ ਹਟਾਉਣ ਲਈ ਗਏ ਤਾਂ ਇਹ ਉਨ੍ਹਾਂ ਦੇ ਘਰ ਆ ਵੜੇ। ਇਨ੍ਹਾ ਨੇ ਇੱਟਾਂ ਵੱਟੇ ਵਰਸਾਏ।

ਉਹ ਖੁਦ ਵੀ ਇਨ੍ਹਾਂ ਦੀ ਲਪੇਟ ਵਿਚ ਆ ਗਈ ਸੀ। ਔਰਤ ਨੇ ਦੱਸਿਆ ਹੈ ਕਿ ਕੋਈ ਪਤਾ ਹੀ ਨਹੀਂ ਸੀ ਲੱਗ ਰਿਹਾ ਕਿ ਕੀ ਹੋ ਰਿਹਾ ਹੈ? ਪੁਲੀਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਕੋਲ ਰਾਤ ਨੂੰ 12:30 ਵਜੇ ਇਸ ਸੰਬੰਧ ਵਿਚ ਦਰਖਾਸਤ ਆਈ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਰਾਤ ਸਮੇਂ ਡੀ.ਜੇ. ਲਗਾਉਣ ਦੀ ਆਗਿਆ ਨਹੀਂ ਹੈ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਸੰਬੰਧ ਵਿਚ ਬਣਦੀ ਕਾਰਵਾਈ ਕੀਤੀ ਜਾਵੇਗੀ।

ਪਤਾ ਨਹੀਂ ਇਹ ਨੌਜਵਾਨ ਪੀੜ੍ਹੀ ਕਿੱਧਰ ਨੂੰ ਜਾ ਰਹੀ ਹੈ? ਹੁੱਲੜਬਾਜ਼ੀ ਕਰਕੇ ਖੁਸ਼ੀ ਭਰੇ ਮਾਹੌਲ ਨੂੰ ਖ਼ਰਾਬ ਕਰ ਦਿੰਦੇ ਹਨ ਅਤੇ ਫੇਰ ਥਾਣੇ ਜਾਂ ਕੋਰਟ ਦੇ ਚੱਕਰ ਕੱਟਦੇ ਹਨ। ਕਿੰਨਾ ਚੰਗਾ ਹੋਵੇ ਜੇਕਰ ਸੰਜਮ ਤੋਂ ਕੰਮ ਲਿਆ ਜਾਵੇ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *