ਪੁਲਿਸ ਨੂੰ ਪੈ ਗਈਆਂ ਭਾਜੜਾਂ, ਲੋਕਾਂ ਨੇ ਥਾਣੇ ਚ ਚਲਾਏ ਇੱਟਾਂ ਰੋੜੇ, ਭੰਨੀਆਂ ਗੱਡੀਆਂ

ਇਹ ਖਬਰ ਜਲੰਧਰ ਤੋਂ ਸਾਹਮਣੇ ਆਈ ਹੈ, ਜਿਥੇ ਦੇ ਸ਼ਾਹਕੋਟ ਇਲਾਕੇ ਵਿੱਚ ਇਨਸਾਫ਼ ਦੀ ਗੁਹਾਰ ਲਾ ਰਹੀ ਇਕ ਧਿਰ ਵੱਲੋਂ ਪੁਲੀਸ ਥਾਣੇ ਤੇ ਪਥਰਾਅ ਕਰਨ ਅਤੇ 2 ਪੁਲੀਸ ਅਧਿਕਾਰੀਆਂ ਦੇ ਸੱ ਟਾਂ ਲੱਗਣ ਦੀ ਜਾਣਕਾਰੀ ਮਿਲੀ ਹੈ। ਅਸਲ ਵਿੱਚ ਕੁਝ ਦਿਨ ਪਹਿਲਾਂ ਨੌਜਵਾਨਾਂ ਨੇ ਰੋਹਿਤ ਨਾਮ ਤੇ ਲੜਕੇ ਦੇ ਸੱ ਟਾਂ ਲਾ ਦਿੱਤੀਆਂ ਸਨ, ਜਿਸ ਦਾ ਬਾਅਦ ਵਿੱਚ ਦੇ ਹਾਂ ਤ ਹੋ ਗਿਆ ਸੀ। ਰੋਹਿਤ ਦੇ ਸਬੰਧੀ ਇਨਸਾਫ਼ ਲੈਣ ਲਈ ਰੋ ਸ ਪ੍ਰਦਰਸ਼ਨ ਕਰ ਰਹੇ ਸਨ।

ਜਿੱਥੇ ਉਹ ਕਿਸੇ ਤਰ੍ਹਾਂ ਪੁਲੀਸ ਨਾਲ ਉਲਝ ਗਏ। ਪਥਰਾਅ ਹੋਣ ਕਾਰਨ 2 ਪੁਲੀਸ ਅਧਿਕਾਰੀਆਂ ਦੇ ਸੱ ਟਾਂ ਲੱਗੀਆਂ ਹਨ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਕੁਝ ਦਿਨ ਪਹਿਲਾਂ 2 ਧਿਰਾਂ ਆਪਸ ਵਿਚ ਰੰ ਜਿ ਸ਼ ਕਾਰਨ ਟਕਰਾ ਗਈਆਂ ਸਨ। ਜਿਸ ਕਰਕੇ ਇਕ ਲੜਕੇ ਦੇ ਹੱਥ ਉੱਤੇ ਦਾਤ ਲੱਗਾ ਸੀ। ਉਸ ਨੂੰ ਡਾਕਟਰੀ ਇਲਾਜ ਲਈ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ।

ਪੁਲੀਸ ਨੇ ਇਸ ਸੰਬੰਧ ਵਿਚ 307 ਦਾ ਮਾਮਲਾ ਦਰਜ ਕਰ ਲਿਆ ਸੀ ਪਰ ਇਸ ਦੌਰਾਨ ਹੀ ਹਸਪਤਾਲ ਵਿੱਚ ਭਰਤੀ ਨੌਜਵਾਨ ਦਮ ਤੋੜ ਗਿਆ ਅਤੇ ਪੁਲੀਸ ਨੇ ਧਾਰਾ ਵਿਚ ਵਾਧਾ ਕਰ ਦਿੱਤਾ। ਸੀਨੀਅਰ ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਇਸ ਮਾਮਲੇ ਲਈ ਜ਼ਿੰਮੇਵਾਰ ਲੋਕ ਅਜੇ ਪੁਲੀਸ ਦੀ ਪਕੜ ਵਿੱਚ ਨਹੀਂ ਸੀ ਆਏ। ਜਿਸ ਕਰਕੇ ਕੁਝ ਸ਼ਰਾਰਤੀ ਲੋਕ ਮ੍ਰਿਤਕ ਦੇ ਸਬੰਧੀਆਂ ਨੂੰ ਭ ੜ ਕਾ ਉ ਣ ਲੱਗੇ। ਜਿਸ ਨਾਲ ਇਹ ਘਟਨਾ ਵਾਪਰ ਗਈ।

ਉਨ੍ਹਾਂ ਦਾ ਕਹਿਣਾ ਹੈ ਕਿ ਮ੍ਰਿਤਕ ਦੇ ਪਰਿਵਾਰ ਨੂੰ ਇਨਸਾਫ ਦਿਵਾਉਣਾ ਪੁਲਿਸ ਦਾ ਫ਼ਰਜ਼ ਹੈ। ਪੁਲੀਸ ਵੱਲੋਂ ਇਸ ਸਬੰਧ ਵਿੱਚ ਕਾਰਵਾਈ ਕੀਤੀ ਜਾ ਰਹੀ ਹੈ। ਦੂਜੇ ਪਾਸੇ ਜਿਨ੍ਹਾਂ ਵਿਅਕਤੀਆਂ ਨੇ ਪੁਲੀਸ ਤੇ ਪਥਰਾਅ ਕੀਤਾ ਹੈ, ਉਨ੍ਹਾਂ ਦੀ ਵੀ ਪਹਿਚਾਣ ਕੀਤੀ ਜਾ ਰਹੀ ਹੈ। ਮ੍ਰਿਤਕ ਦੇ ਪਰਿਵਾਰ ਦੀ ਦੂਰ ਨੇੜੇ ਦੀ ਰਿਸ਼ਤੇਦਾਰੀ ਵਿੱਚੋਂ 2 ਔਰਤਾਂ ਨੇ ਪੁਲੀਸ ਤੇ ਧੱ ਕਾ ਕਰਨ ਦੇ ਦੋਸ਼ ਲਗਾਏ ਹਨ। ਇਹ ਔਰਤ ਕਹਿ ਰਹੀ ਹੈ ਕਿ ਉਸ ਦੀ ਬਾਂਹ ਤੋੜ ਦਿੱਤੀ ਗਈ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *