ਭੈਣ ਦੀ ਜਾਨ ਬਚਾਉਣ ਲਈ 10 ਸਾਲਾਂ ਬੱਚਾ ਸੜਕਾਂ ਤੇ ਵੇਚ ਰਿਹਾ ਪੰਛੀਆਂ ਦਾ ਖਾਣਾ

ਜਿੱਥੇ ਦੇਸ਼ ਵਿਚ ਰੁਜ਼ਗਾਰ ਨਾ ਮਿਲਣ ਕਾਰਨ ਨੌਜਵਾਨ ਮੁੰਡੇ ਕੁੜੀਆਂ ਵਿਦੇਸ਼ਾਂ ਵੱਲ ਜਾ ਰਹੇ ਹਨ। ਉੱਥੇ ਹੀ ਹੁਣ ਮੁਲਕ ਵਿਚ ਹਾਲਤ ਅਜਿਹੇ ਬਣ ਗਏ ਹਨ ਕਿ ਛੋਟੇ ਬੱਚਿਆਂ ਨੂੰ ਹੀ ਆਪਣੇ ਘਰ ਦਾ ਗੁਜ਼ਾਰਾ ਕਰਨ ਲਈ ਮਿਹਨਤ ਕਰਨੀ ਪੈ ਰਹੀ ਹੈ। ਅੱਜ ਹਾਲਾਤ ਅਜਿਹੇ ਬਣ ਗਏ ਹਨ ਕਿ ਪਿਛਲੇ ਲੰਬੇ ਸਮੇਂ ਤੋਂ ਛੋਟੇ ਬੱਚਿਆਂ ਦੁਆਰਾ ਆਪਣੇ ਘਰ ਦਾ ਗੁਜਾਰਾ ਚਲਾਉਣ ਲਈ ਕੰਮ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਵੀ ਕਈ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਹਨ ਪਰ ਤਾਜ਼ਾ ਮਾਮਲਾ ਪੰਜਾਬ ਤੋਂ ਬਾਹਰ ਦੇ ਸੂਬੇ ਤੇਲੰਗਾਨਾ ਤੋਂ ਸਾਹਮਣੇ ਆਇਆ।

ਜਿੱਥੇ ਇੱਕ ਭਰਾ 10 ਸਾਲ ਦੀ ਉਮਰ ਵਿਚ ਸੜਕਾਂ ਤੇ ਕੰਮ ਕਰ ਕੇ ਆਪਣੀ ਭੈਣ ਦੇ ਇ ਲਾ ਜ ਲਈ ਪੈਸੇ ਇਕੱਠੇ ਕਰ ਰਿਹਾ ਹੈ। ਆਖਿਰ ਇਨ੍ਹਾਂ ਛੋਟੇ ਬੱਚਿਆਂ ਨੂੰ ਅਜਿਹਾ ਕਿਉਂ ਕਰਨਾ ਪੈ ਰਿਹਾ ਹੈ? ਜੇਕਰ ਸਰਕਾਰ ਵੱਲੋਂ ਸਹੀ ਪ੍ਰਬੰਧ ਕੀਤੇ ਜਾਣ ਤਾਂ ਅੱਜ ਇਸ ਬੱਚੇ ਨੂੰ ਖੇਡਣ-ਕੁੱਦਣ ਦੀ ਉਮਰ ਵਿੱਚ ਇਸ ਤਰਾਂ ਕੰਮ ਕਰਕੇ ਪੈਸਾ ਇੱਕਠਾ ਨਾ ਕਰਨਾ ਪਵੇ। ਸੋਸ਼ਲ ਮੀਡੀਆ ਤੇ ਜਿੱਥੇ ਇਸ ਭਰਾ ਦੀ ਵੀਡੀਉ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਉਥੇ ਹੀ ਲੋਕਾਂ ਦੁਆਰਾ ਇਸ ਭਰਾ ਦੀ ਤਾਰੀਫ਼ ਕੀਤੀ ਜਾ ਹੈ।

ਦਰਅਸਲ ਤੇਲੰਗਾਨਾ ਦਾ ਰਹਿਣ ਵਾਲਾ 10 ਸਾਲਾ ਸਾਇਦ ਅਜ਼ੀਜ਼ ਆਪਣੀ ਕੈਂ-ਸ-ਰ ਪੀੜਤ ਭੈਣ ਸਕੀਨਾ ਦੀ ਜਾਨ ਬਚਾਉਣ ਲਈ ਸੜਕਾਂ ਤੇ ਪੰਛੀਆਂ ਦਾ ਦਾਣਾ ਵੇਚ ਕੇ ਪੈਸੇ ਇਕੱਠੇ ਕਰ ਰਿਹਾ ਹੈ ਤਾਂ ਜੋ ਉਹ ਆਪਣੀ ਭੈਣ ਦਾ ਇਲਾਜ ਕਰਵਾ ਸਕੇ। ਮਿਲੀ ਜਾਣਕਾਰੀ ਅਨੁਸਾਰ ਸਾਇਦ ਅਜ਼ੀਜ਼ ਖੇਡਣ-ਕੁੱਦਣ ਦੀ ਉਮਰ ਵਿੱਚ ਆਪਣੀ ਮਾਂ ਨਾਲ ਮਿਲ ਕੇ ਸੜਕ ਦੇ ਕੰਢੇ ਪੰਛੀਆਂ ਦਾ ਦਾਣਾ ਵੇਚ ਕੇ ਪੈਸੇ ਇਕੱਠੇ ਕਰ ਰਿਹਾ ਹੈ।

ਸਾਇਦ ਅਜ਼ੀਜ਼ ਦੀ ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਬੇਟੀ ਸਕੀਨਾ ਦੇ ਇਲਾਜ ਲਈ ਅਜੇ ਤੱਕ ਕਿਸੇ ਵਲੋਂ ਕੋਈ ਵੀ ਮਦਦ ਨਹੀਂ ਮਿਲੀ। ਸਿਰਫ ਰੇਡੀਏਸ਼ਨ ਥੈਰੇਪੀ ਲਈ ਸਰਕਾਰੀ ਫੰਡ ਮਿਲਿਆ ਸੀ। ਜਦ ਕਿ ਉਨ੍ਹਾਂ ਦੀ ਬੇਟੀ ਦੀਆਂ ਦਵਾਈਆਂ ਬਹੁਤ ਮਹਿੰਗੀਆਂ ਹਨ। ਅਜਿਹੇ ਵਿਚ ਉਨ੍ਹਾਂ ਦਾ 10 ਸਾਲਾ ਲੜਕਾ ਉਨ੍ਹਾਂ ਨਾਲ ਸੜਕ ਉੱਤੇ ਕੰਮ ਕਰ ਰਿਹਾ ਹੈ ਤਾਂ ਜੋ ਉਸ ਦੀ ਭੈਣ ਦਾ ਇਲਾਜ ਹੋ ਸਕੇ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *