ਕਨੇਡਾ ਚ ਟਰੱਕ ਚਲਾਉਣ ਵਾਲੇ ਹੋ ਜਾਓ ਸਾਵਧਾਨ, ਤੁਹਾਡੇ ਨਾਲ ਵੀ ਹੋ ਸਕਦਾ ਆਹ ਕਾਂਡ

ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਸੱਚ ਨੂੰ ਕਦੇ ਦਬਾਇਆ ਨਹੀਂ ਜਾ ਸਕਦਾ ਅਤੇ ਸੱਚ ਦੀ ਸਦਾ ਜਿੱਤ ਹੁੰਦੀ ਹੈ। ਇਹ ਕਹਾਵਤ ਤਸਵੀਰ ਸਿੰਘ ਨਾਮ ਦੇ ਪੰਜਾਬੀ ਟਰੱਕ ਡਰਾਈਵਰ ਤੇ ਪੂਰੀ ਢੁੱਕਦੀ ਹੈ, ਜੋ ਕੈਨੇਡਾ ਦੇ ਡਿਟਰੋਇਟ ਵਿੱਚ ਆਪਣੀ ਪਤਨੀ ਅਤੇ ਡੇਢ ਸਾਲ ਦੇ ਬੱਚੇ ਸਮੇਤ ਰਹਿ ਰਿਹਾ ਹੈ। ਤਲਾਸ਼ੀ ਦੌਰਾਨ ਬਾਰਡਰ ਏਜੰਟਾਂ ਨੂੰ ਉਸ ਦੇ ਟਰੱਕ ਵਿੱਚੋਂ 998 ਕਿੱਲੋ ਗ਼ਲਤ ਪਦਾਰਥ ਬਰਾਮਦ ਹੋਇਆ ਸੀ। ਇਸ ਦੀ ਅੰਤਰ ਰਾਸ਼ਟਰੀ ਬਾਜ਼ਾਰ ਵਿਚ ਕੀਮਤ ਲਗਭਗ 3.2 ਮਿਲੀਅਨ ਡਾਲਰ ਹੈ।

ਮਾਮਲਾ ਦਰਜ ਹੋਣ ਤੇ ਅਦਾਲਤ ਵਿੱਚ ਤਸਵੀਰ ਸਿੰਘ ਦੇ ਹੱਕ ਵਿੱਚ ਇਹ ਗੱਲ ਗਈ ਕਿ ਜਦੋਂ ਉਸ ਦੇ ਟਰੱਕ ਵਿੱਚ ਮਾਲ ਲੋਡ ਕੀਤਾ ਗਿਆ ਸੀ ਤਾਂ ਉਹ ਕ ਰੋ ਨਾ ਸਬੰਧੀ ਹਦਾਇਤਾਂ ਮੁਤਾਬਕ ਆਪਣੇ ਟਰੱਕ ਵਿਚ ਹੀ ਬੈਠਾ ਰਿਹਾ। ਉਸ ਨੂੰ ਇਹ ਨਹੀਂ ਸੀ ਪਤਾ ਕਿ ਉਸ ਦੇ ਟਰੱਕ ਵਿੱਚ ਕੋਈ ਗ਼ਲਤ ਸਾਮਾਨ ਰੱਖਿਆ ਜਾ ਰਿਹਾ ਹੈ। ਜਦੋਂ ਉਹ ਸਾਮਾਨ ਲੈ ਕੇ ਆਪਣੀ ਮੰਜ਼ਿਲ ਵੱਲ ਵਧ ਰਿਹਾ ਸੀ ਤਾਂ ਉਸ ਨੂੰ ਇਹ ਡਿਲੀਵਰੀ ਪਹਿਲਾਂ ਦੱਸੀ ਥਾਂ ਦੀ ਬਜਾਏ ਹੋਰ ਪਾਸੇ ਪੁਚਾਉਣ ਲਈ ਕਿਹਾ ਗਿਆ।

ਸਿਰਫ਼ ਇਹੀ ਨਹੀਂ ਉਸ ਦੇ ਟਰੱਕ ਵਿੱਚ ਪਿਆ ਸਾਮਾਨ ਸੀਲ ਬੰਦ ਸੀ। ਜੋ ਕਿ ਕੰਪਨੀ ਵੱਲੋਂ ਸੀਲ ਕੀਤਾ ਗਿਆ ਸੀ ਅਤੇ ਇਹ ਸੀਲਾਂ ਮਾਲ ਦੀ ਡਲਿਵਰੀ ਹੋਣ ਤੇ ਕੰਪਨੀ ਨੇ ਖੁਦ ਖੋਲ੍ਹਣੀਆਂ ਸਨ। ਬਾਰਡਰ ਏਜੰਟਾਂ ਨੂੰ ਐਕਸ-ਰੇ ਕਰਨ ਦੁਆਰਾ ਗਲਤ ਸਾਮਾਨ ਦਾ ਪਤਾ ਲੱਗਾ ਸੀ। ਅਟਾਰਨੀ ਜਨਰਲ ਨੇ ਇਹ ਸਾਰਾ ਕੁਝ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਦਿੱਤਾ। ਇਹ ਸਾਮਾਨ ਓਂਟਾਰੀਓ ਦੇ ਨਾਰਥ ਯੋਕ ਤੋਂ ਓਹਾਇਓ ਲਿਜਾਇਆ ਜਾਣਾ ਸੀ। ਇਸ ਸਾਮਾਨ ਦੇ ਵਪਾਰੀਆਂ ਨੇ ਟਰੱਕ ਕੰਪਨੀ ਦੇ ਕੰਪਿਊਟਰ ਨੂੰ ਵੀ ਹੈਕ ਕਰ ਲਿਆ ਸੀ।

ਉਨ੍ਹਾਂ ਨੇ ਗਲਤ ਆਈ ਡੀ ਬਣਾ ਕੇ ਇਹ ਟਰੱਕ ਸਪਰਿੰਗਜ਼ ਲਈ ਬੁੱਕ ਕੀਤਾ ਸੀ ਪਰ ਜਦੋਂ ਟਰੱਕ ਚਾਲਕ ਤਸਵੀਰ ਸਿੰਘ ਆਪਣੇ ਟਰੱਕ ਦੇ ਕੈਬਿਨ ਵਿਚ ਬੈਠਾ ਸੀ ਤਾਂ ਉਨ੍ਹਾਂ ਨੇ ਟਰੱਕ ਵਿੱਚ ਗ਼ ਲ ਤ ਸਾਮਾਨ ਵੀ ਰੱਖ ਦਿੱਤਾ। ਜੋ ਅੱਗੇ ਜਾ ਕੇ ਫੜਿਆ ਗਿਆ। ਜਦੋਂ ਇਹ ਅਦਾਲਤੀ ਕਾਰਵਾਈ ਚੱਲ ਰਹੀ ਸੀ ਤਾਂ ਤਸਵੀਰ ਸਿੰਘ ਨੂੰ ਆਪਣਾ ਸਿਟੀਜ਼ਨਸ਼ਿਪ ਟੈਸਟ ਵੀ ਛੱਡਣਾ ਪਿਆ ਪਰ ਅਖੀਰ ਸਾਰੀ ਸੱਚਾਈ ਸਾਹਮਣੇ ਆ ਗਈ। ਜਿਸ ਕਰਕੇ ਅਦਾਲਤ ਨੇ ਤਸਵੀਰ ਸਿੰਘ ਤੇ ਲੱਗੇ ਸਾਰੇ ਦੋਸ਼ ਵਾਪਸ ਲੈ ਲਏ ਹਨ। ਇਸ ਮਾਮਲੇ ਵਿੱਚ ਤਸਵੀਰ ਸਿੰਘ ਖੁਸ਼ ਕਿਸਮਤ ਸਾਬਤ ਹੋਇਆ ਹੈ ਅਤੇ ਉਸ ਦਾ ਛੁਟਕਾਰਾ ਹੋ ਗਿਆ ਹੈ।

Leave a Reply

Your email address will not be published. Required fields are marked *