ਕਨੇਡਾ ਸਰਕਾਰ ਨੇ ਅੱਧੀ ਰਾਤ ਨੂੰ ਤੋੜਿਆ ਪੰਜਾਬੀਆਂ ਦਾ ਦਿਲ, ਆਹ ਲਓ ਪੜ੍ਹ ਲਵੋ ਆਹ ਖਬਰ

ਅਖ਼ੀਰ ਭਾਰਤ ਤੋਂ ਕੈਨੇਡਾ ਜਾਣ ਦੇ ਚਾਹਵਾਨਾਂ ਦੀਆਂ ਉਮੀਦਾਂ ਉੱਤੇ ਫੇਰ ਪਾਣੀ ਫਿਰ ਗਿਆ। ਕੈਨੇਡਾ ਨੇ ਫੇਰ ਪੰਜਵੀਂ ਵਾਰ ਭਾਰਤ ਅਤੇ ਕੈਨੇਡਾ ਵਿਚਕਾਰ ਸਿੱਧੀਆਂ ਉਡਾਣਾਂ ਤੇ ਇੱਕ ਮਹੀਨੇ ਲਈ ਰੋਕ ਵਧਾ ਦਿੱਤੀ ਹੈ। ਭਾਰਤੀਆਂ ਨੂੰ ਪੂਰਾ ਵਿਸ਼ਵਾਸ ਸੀ ਕਿ ਇਸ ਵਾਰ ਇਸ ਪਾਬੰਦੀ ਵਿੱਚ ਹੋਰ ਵਾਧਾ ਨਹੀਂ ਕੀਤਾ ਜਾਵੇਗਾ। ਇਹ ਪਾਬੰਦੀ 21 ਅਗਸਤ ਨੂੰ ਖ਼ਤਮ ਹੋ ਰਹੀ ਸੀ, ਜੋ ਫੇਰ 21 ਸਤੰਬਰ ਤਕ ਵਧਾ ਦਿੱਤੀ ਗਈ ਹੈ। ਇਸ ਸੰਬੰਧ ਵਿਚ ਕੈਨੇਡਾ ਸਰਕਾਰ ਨੇ 22 ਅਪ੍ਰੈਲ ਤੋਂ ਇਹ ਪਾਬੰਦੀ ਲਾਗੂ ਕੀਤੀ ਸੀ।

ਜਿਸ ਵਿੱਚ ਹੁਣ ਤੱਕ 5ਵੀਂ ਵਾਰ ਵਾਧਾ ਕੀਤਾ ਜਾ ਚੁੱਕਾ ਹੈ। ਇਸ ਪਾਬੰਦੀ ਵਿੱਚ ਵਾਧਾ ਕੀਤੇ ਜਾਣ ਦਾ ਮੁੱਖ ਕਾਰਨ ਭਾਰਤ ਵਿੱਚ ਵਧ ਰਹੇ ਕੋਰੋਨਾ ਦੇ ਮਾਮਲਿਆਂ ਨੂੰ ਦੱਸਿਆ ਜਾ ਰਿਹਾ ਹੈ। ਕੈਨੇਡਾ ਦੇ ਟਰਾਂਸਪੋਰਟ ਵਿਭਾਗ ਦੀ ਦਲੀਲ ਹੈ ਕਿ ਇਕ ਪਾਸੇ ਤਾਂ ਭਾਰਤ ਵਿੱਚ ਰੋਜ਼ਾਨਾ ਕੋਰੋਨਾ ਦੇ 35 ਹਜ਼ਾਰ ਮਾਮਲੇ ਦੇਖਣ ਨੂੰ ਮਿਲ ਰਹੇ ਹਨ ਅਤੇ ਦੂਜੇ ਪਾਸੇ ਡੈਲਟਾ ਵੇਰੀਅੰਟ ਨੇ ਪੂਰੀ ਦੁਨੀਆ ਨੂੰ ਚੱਕਰ ਵਿੱਚ ਪਾ ਰੱਖਿਆ ਹੈ। ਅਜਿਹੇ ਵਿੱਚ ਕੈਨੇਡਾ ਤੇ ਭਾਰਤ ਦਰਮਿਆਨ ਸਿੱਧੀਆਂ ਉਡਾਣਾਂ ਦਾ ਫ਼ੈਸਲਾ ਨਹੀਂ ਲਿਆ ਜਾ ਸਕਦਾ।

ਕੈਨੇਡਾ ਨੇ ਤਾਂ ਆਪਣੇ ਨਾਗਰਿਕਾਂ ਨੂੰ ਅਸਿੱਧੇ ਤੌਰ ਤੇ ਵੀ ਭਾਰਤ ਜਾਣ ਤੋਂ ਪਰਹੇਜ਼ ਕਰਨ ਦੀ ਸਲਾਹ ਦਿੱਤੀ ਹੈ। ਭਾਵੇਂ ਕੈਨੇਡਾ ਨੇ ਭਾਰਤ ਤੋਂ ਸਿੱਧੀਆਂ ਉਡਾਣਾਂ ਬੰਦ ਕੀਤੀਆਂ ਹੋਈਆਂ ਹਨ ਪਰ ਇਸ ਸਮੇਂ ਦੌਰਾਨ ਵੀ ਹੋਰ ਮੁਲਕਾਂ ਤੋਂ ਅਜਿਹੇ ਲੋਕ ਕੈਨੇਡਾ ਪਹੁੰਚਦੇ ਰਹੇ ਹਨ, ਜਿਹੜੇ ਕਿ ਕੋਰੋਨਾ ਪਾਜ਼ੀਟਿਵ ਹਨ। ਹਾਲਾਂਕਿ ਯਾਤਰੀਆਂ ਲਈ ਕੋਰੋਨਾ ਦੀ ਨੈਗੇਟਿਵ ਰਿਪੋਰਟ ਦਾ ਹੋਣਾ ਜ਼ਰੂਰੀ ਹੁੰਦਾ ਹੈ।

ਜਿਨ੍ਹਾਂ ਮੁਲਕਾਂ ਤੋਂ ਕੋਰੋਨਾ ਪਾਜ਼ੇਟਿਵ ਯਾਤਰੀ ਕੈਨੇਡਾ ਪਹੁੰਚੇ ਹਨ, ਉਨ੍ਹਾਂ ਵਿੱਚ ਅਮਰੀਕਾ, ਫਰਾਂਸ, ਮੈਕਸੀਕੋ, ਨੀਦਰਲੈਂਡ, ਮੋਰੱਕੋ, ਜਰਮਨੀ, ਤੁਰਕੀ ਅਤੇ ਯੂਕੇ ਦੇ ਨਾਮ ਲਏ ਜਾ ਸਕਦੇ ਹਨ। ਡੈਲਟਾ ਵੇਰੀਅੰਟ ਦੀ ਗੱਲ ਕੀਤੀ ਜਾਵੇ ਤਾਂ ਅਮਰੀਕਾ ਵਿੱਚ ਇਸ ਦੇ ਬਹੁਤ ਜ਼ਿਆਦਾ ਮਾਮਲੇ ਦੇਖੇ ਜਾ ਸਕਦੇ ਹਨ। ਕੈਨੇਡਾ ਵਿੱਚ ਭਾਰਤੀ ਲੋਕਾਂ ਦੀ ਵੱਡੀ ਵਸੋਂ ਹੋਣ ਦੇ ਬਾਵਜੂਦ ਵੀ ਪਤਾ ਨਹੀਂ ਕੈਨੇਡਾ ਸਰਕਾਰ ਨੇ ਕਿਉਂ ਭਾਰਤ ਅਤੇ ਕੈਨੇਡਾ ਵਿਚਕਾਰ ਸਿੱਧੀਆਂ ਉਡਾਣਾਂ ਨੂੰ ਬੰਦ ਕੀਤਾ ਹੋਇਆ ਹੈ?

Leave a Reply

Your email address will not be published. Required fields are marked *