ਪਿਓ ਦੀ ਅੱਖਾਂ ਦੀ ਰੋਸ਼ਨੀ ਵਾਪਿਸ ਲਿਆਉਣ ਵਾਲੇ ਡਾਕਟਰ ਨੂੰ, ਅਮਰੀਕਾ ਬੈਠੇ ਪੁੱਤ ਨੇ ਭੇਜੇ 10 ਲੱਖ ਰੁਪਏ

ਅੱਜ ਅਸੀਂ ਤੁਹਾਨੂੰ ਇਕ ਅਜਿਹੇ ਡਾਕਟਰ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੇ ਕਾਲੇ ਮੋਤੀਏ ਕਾਰਨ ਬੰਦ ਹੋਈ ਨਜ਼ਰ ਨੂੰ ਵੀ ਚਾਲੂ ਕਰ ਦਿੱਤਾ। ਫਿਲੌਰ ਨੂਰਮਹਿਲ ਰੋਡ ਉੱਤੇ ਸਥਿਤ ਏਵਨ ਢਾਬੇ ਦੇ ਮਾਲਕ ਹਰਵਿੰਦਰ ਸਿੰਘ ਦੀ 1990 ਵਿਚ ਇਕ ਸੜਕ ਹਾਦਸੇ ਕਾਰਨ ਨਜ਼ਰ ਘਟ ਗਈ ਸੀ। ਦਵਾਈਆਂ ਦਾ ਉਨ੍ਹਾਂ ਤੇ ਅਜਿਹਾ ਅਸਰ ਹੋਇਆ ਕਿ 2003 ਵਿੱਚ ਉਨ੍ਹਾਂ ਦੀਆਂ ਅੱਖਾਂ ਵਿੱਚ ਕਾਲ਼ਾ ਮੋਤੀਆ ਆ ਗਿਆ ਅਤੇ ਉਨ੍ਹਾਂ ਦੀ ਨਜ਼ਰ ਨਾਂ ਦੇ ਬਰਾਬਰ ਰਹਿ ਗਈ। ਹਰਵਿੰਦਰ ਸਿੰਘ ਪਿੰਡ ਮੁਅੱਈ ਦੇ ਸਾਬਕਾ ਸਰਪੰਚ ਰਹਿ ਚੁੱਕੇ ਹਨ।

2003 ਤੋਂ 2011 ਤੱਕ ਉਹ ਜਲੰਧਰ, ਅੰਮ੍ਰਿਤਸਰ, ਫਗਵਾੜਾ, ਡੀ ਐਮ ਸੀ, ਸੀ ਐਮ ਸੀ ਅਤੇ ਪੀ ਜੀ ਆਈ ਵਿੱਚ ਅੱਖਾਂ ਠੀਕ ਕਰਵਾਉਣ ਲਈ ਲਗਭਗ 11 ਲੱਖ ਰੁਪਏ ਖਰਚ ਚੁੱਕੇ ਹਨ। ਉਨ੍ਹਾਂ ਨੂੰ ਹਰ ਪਾਸੇ ਇਹ ਹੀ ਕਿਹਾ ਜਾਂਦਾ ਸੀ ਕਿ ਉਨ੍ਹਾਂ ਦੀ ਨਜ਼ਰ ਕਿਸੇ ਸਮੇਂ ਵੀ ਬਿਲਕੁਲ ਹੀ ਬੰਦ ਹੋ ਸਕਦੀ ਹੈ। ਹਰਵਿੰਦਰ ਸਿੰਘ ਦਾ ਪੁੱਤਰ ਯੂ ਐਸ ਏ ਵਿਚ ਰਹਿ ਰਿਹਾ ਹੈ। ਉਸ ਨੇ ਆਪਣੇ ਪਿਤਾ ਦੀਆਂ ਰਿਪੋਰਟਾਂ ਅਮਰੀਕਾ ਵਿੱਚ ਵੀ ਦਿਖਾਈਆਂ ਪਰ ਉਥੋਂ ਵੀ ਕੋਈ ਆਸ ਦੀ ਕਿਰਨ ਦਿਖਾਈ ਨਹੀਂ ਦਿੱਤੀ।

2019 ਵਿਚ ਸ਼ੋਸ਼ਲ ਮੀਡੀਆ ਰਾਹੀਂ ਸਾਬਕਾ ਸਰਪੰਚ ਹਰਵਿੰਦਰ ਸਿੰਘ ਨੂੰ ਅੱਖਾਂ ਦੇ ਡਾਕਟਰ ਬਿਕਰਮਜੀਤ ਸਿੰਘ ਵਿਰਕ ਬਾਰੇ ਜਾਣਕਾਰੀ ਮਿਲੀ। ਹਰਵਿੰਦਰ ਸਿੰਘ ਡਾ ਬਿਰਖ ਕੋਲ ਪਹੁੰਚੇ। ਜਿੱਥੇ ਪਹਿਲੀ ਹੀ ਖੁਰਾਕ ਨਾਲ ਸਾਬਕਾ ਸਰਪੰਚ ਨੂੰ ਸਿਰਫ 20 ਮਿੰਟਾਂ ਵਿੱਚ 15 ਫ਼ੀਸਦੀ ਫ਼ਾਇਦਾ ਹੋਇਆ। ਹੁਣ ਹਰਵਿੰਦਰ ਸਿੰਘ ਦੀ ਐਨਕ ਉਤਰ ਗਈ ਹੈ। ਉਹ ਬਿਨਾਂ ਐਨਕ ਤੋਂ ਵਿਚਰਦੇ ਹਨ ਅਤੇ ਗੱਡੀ ਵੀ ਚਲਾਉਂਦੇ ਹਨ। ਇਸ ਸਭ ਤੋਂ ਖ਼ੁਸ਼ ਹੋ ਕੇ ਹਰਵਿੰਦਰ ਸਿੰਘ ਦੇ ਪੁੱਤਰ ਨੇ ਆਪਣੇ ਪਿਤਾ ਨੂੰ ਡਾ ਬਿਕਰਮਜੀਤ ਸਿੰਘ ਵਿਰਕ ਨੂੰ 10 ਲੱਖ ਰੁਪਏ ਦੇਣ ਅਤੇ ਸਨਮਾਨ ਕਰਨ ਦਾ ਸੁਝਾਅ ਦਿੱਤਾ।

ਹਰਵਿੰਦਰ ਸਿੰਘ ਵੱਲੋਂ ਡਾਕਟਰ ਵਿਰਕ ਨੂੰ ਆਪਣੇ ਢਾਬੇ ਤੇ ਬੁਲਾ ਕੇ ਆਪਣੇ ਸਾਥੀਆਂ ਦੀ ਮੌਜੂਦਗੀ ਵਿਚ ਉਨ੍ਹਾਂ ਦਾ ਸਨਮਾਨ ਕੀਤਾ ਗਿਆ ਅਤੇ ਮੂੰਹ ਮਿੱਠਾ ਵੀ ਕਰਵਾਇਆ ਗਿਆ। ਹਰਵਿੰਦਰ ਸਿੰਘ ਵੱਲੋਂ ਡਾ ਵਿਰਕ ਨੂੰ 10 ਲੱਖ ਰੁਪਏ ਦਾ ਚੈੱਕ ਵੀ ਭੇਟ ਕੀਤਾ ਗਿਆ। ਜੋ ਕਿ ਹਰਵਿੰਦਰ ਸਿੰਘ ਲਈ ਮਾਮੂਲੀ ਰਕਮ ਹੈ ਪਰ ਡਾ ਵਿਰਕ ਨੇ ਧੰਨਵਾਦ ਆਖ ਕੇ ਇਹ ਚੈੱਕ ਵਾਪਸ ਕਰ ਦਿੱਤਾ। ਡਾ ਵਿਰਕ ਵੱਲੋਂ ਵੀ ਵੱਡੀ ਦਰਿਆਦਿਲੀ ਦਿਖਾਈ ਗਈ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *