ਪੁਲਿਸ ਵਾਲੇ ਦੇ ਮੁੰਡੇ ਦੀ ਮਾੜੀ ਕਰਤੂਤ, ਗੱਡੀ ਦਾ ਬਣਾਇਆ ਜਹਾਜ਼, ਜੋ ਵੀ ਸਾਹਮਣੇ ਆਇਆ ਲੈ ਗਿਆ ਉਡਾਕੇ

ਹੁਸ਼ਿਆਰਪੁਰ ਤੋਂ ਇਕ ਪੁਲੀਸ ਅਧਿਕਾਰੀ ਦੇ ਪੁੱਤਰ ਦੁਆਰਾ ਦਾ ਰੂ ਦੀ ਲੋਰ ਵਿੱਚ ਆਪਣੀ ਗੱਡੀ ਦੁਆਰਾ ਇੱਕ ਈ-ਰਿਕਸ਼ਾ ਦੇ ਨਾਲ ਨਾਲ ਸਬਜ਼ੀ ਤੇ ਫਰੂਟ ਦੀਆਂ ਕੁਝ ਰੇਹੜੀਆਂ ਨੂੰ ਵੀ ਨੁਕਸਾਨ ਪੁਚਾਉਣ ਦੀ ਖਬਰ ਮਿਲੀ ਹੈ। ਇਸ ਕਾਰ ਨੇ ਇਕ ਵਿਅਕਤੀ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ। ਜਿਸ ਦਾ ਪੱਟ ਫ ਟ ਜਾਣ ਕਰਕੇ ਸਿਵਲ ਹਸਪਤਾਲ ਵਿੱਚ ਭਰਤੀ ਕੀਤਾ ਗਿਆ ਹੈ। ਜੂਸ ਦਾ ਕੰਮ ਕਰਨ ਵਾਲੇ ਅਜੇ ਕੁਮਾਰ ਨੇ ਦੱਸਿਆ ਹੈ ਕਿ ਦਾ ਰੂ ਦੀ ਲੋਰ ਵਿੱਚ ਕਾਰ ਸਵਾਰਾਂ ਨੇ 3-4 ਰੇਹੜੀਆਂ ਪਲਟ ਦਿੱਤੀਆਂ।

ਕਈ ਲੱਖ ਦਾ ਨੁਕਸਾਨ ਹੋ ਗਿਆ ਹੈ। ਉਸ ਦੀ ਆਪਣੀ ਮਸਾਂ ਜਾਨ ਬਚੀ ਹੈ। ਵਿਸ਼ਵਾਮਿੱਤਰ ਨਾਮ ਦੇ ਵਿਅਕਤੀ ਦੇ ਦੱਸਣ ਮੁਤਾਬਕ ਸਾਰੀ ਘਟਨਾ ਉਸ ਦੇ ਸਾਹਮਣੇ ਵਾਪਰੀ ਹੈ। ਇਹ ਗੱਡੀ ਫਤਹਿਗੜ੍ਹ ਚੂੰਗੀ, ਰਹੀਮਪੁਰ ਰੋਡ ਤੋਂ ਹੋ ਕੇ ਲੰਘੀ ਹੈ। ਗੱਡੀ ਵਿੱਚ 2 ਮੈਂਬਰ ਸਵਾਰ ਸਨ, ਜੋ ਕਿ ਪੁਲੀਸ ਅਧਿਕਾਰੀ ਬੱਤਰਾ ਦੇ ਪੁੱਤਰ ਹਨ। ਇਨ੍ਹਾਂ ਦੀ ਰਿਹਾਇਸ਼ ਪੁਲੀਸ ਲਾਈਨ ਵਿੱਚ ਹੈ। ਇਕ ਵਿਅਕਤੀ ਦਾ ਪੱਟ ਫਟ ਗਿਆ ਹੈ।

ਵਿਸ਼ਵਾਮਿੱਤਰ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੇ ਕਾਰ ਦਾ ਪਿੱਛਾ ਕੀਤਾ ਤਾਂ ਕਾਰ ਸਵਾਰਾਂ ਨੇ ਉਨ੍ਹਾਂ ਨੂੰ ਧਮਕੀਆਂ ਵੀ ਦਿੱਤੀਆਂ। ਇੱਥੇ ਆਮ ਤੌਰ ਤੇ ਹਰ ਵੇਲੇ ਪੁਲੀਸ ਰਹਿੰਦੀ ਹੈ ਅਤੇ ਵਿਧਾਇਕ ਦੀ ਰਿਹਾਇਸ਼ ਵੀ ਨੇੜੇ ਹੀ ਹੈ। ਇਕ ਹੋਰ ਨੌਜਵਾਨ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਕਾਰ ਚਾਲਕ ਦਾ ਰੂ ਦੀ ਲੋਰ ਵਿੱਚ ਸਨ ਅਤੇ ਕਾਰ ਕਾਫੀ ਤੇਜ਼ ਸੀ। ਇਨ੍ਹਾਂ ਨੇ ਭਾਰੀ ਨੁਕਸਾਨ ਕੀਤਾ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਇਤਲਾਹ ਮਿਲੀ ਸੀ ਕਿ ਕਾਰ ਚਾਲਕ ਨੇ ਦਾ ਰੂ ਦੀ ਲੋਰ ਵਿੱਚ ਇਕ ਈ-ਰਿਕਸ਼ਾ ਅਤੇ ਕੁਝ ਰੇਹੜੀਆਂ ਨਾਲ ਗੱਡੀ ਲਿਆ ਮਾਰੀ ਹੈ।

ਕਾਰ ਵਾਲਾ ਕਾਰ ਛੱਡਕੇ ਖਿਸਕ ਗਿਆ ਹੈ। ਪੁਲੀਸ ਨੇ ਕਾਰ ਬਰਾਮਦ ਕਰ ਲਈ ਹੈ। ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਇਹ ਵੀ ਪਤਾ ਲੱਗਿਆ ਹੈ ਕਿ ਰੇਹੜੀ ਵਾਲਿਆਂ ਦਾ ਇਕ ਵਿਅਕਤੀ ਸੱਟ ਲੱਗਣ ਕਾਰਨ ਸਿਵਲ ਹਸਪਤਾਲ ਵਿਚ ਭਰਤੀ ਹੈ। ਪੁਲੀਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *