ਪੂਰਾ ਟੱਬਰ ਸੋਚਦਾ ਰਿਹਾ ਬਾਪੂ ਲੈਣ ਗਿਆ ਸਾਈਕਲ ਤੇ ਦਵਾਈ, ਸੱਚ ਸਾਹਮਣੇ ਆਇਆ ਤਾਂ ਪੈਰਾਂ ਹੇਠੋਂ ਨਿਕਲਗੀ ਜਮੀਨ

ਵੋਟਾਂ ਸਮੇਂ ਲੀਡਰਾਂ ਵੱਲੋਂ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਜਾਂਦੇ ਹਨ, ਭਾਵੇਂ ਉਹ ਨੌਕਰੀ ਦਾ ਹੋਵੇ ਜਾਂ ਗਲੀਆਂ ਸੜਕਾਂ ਪੱਕੀਆਂ ਕਰਨ ਦਾ, ਵੋਟਾਂ ਲੈਣ ਤੋਂ ਬਾਅਦ ਕੋਈ ਵੀ ਲੀਡਰ ਜਨਤਾ ਦੀ ਸਾਰ ਨਹੀਂ ਲੈਂਦਾ। ਗਲੀਆਂ-ਨਾਲੀਆਂ ਕੱਚੀਆਂ ਹੋਣ ਕਰਕੇ ਅਨੇਕਾਂ ਹੀ ਹਾਦਸੇ ਵਾਪਰ ਜਾਂਦੇ ਹਨ। ਅਜਿਹਾ ਹੀ ਇਕ ਮਾਮਲਾ ਨਾਭਾ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ 83 ਸਾਲਾ ਬਜ਼ੁਰਗ ਦੀ ਨਾਲੇ ਵਿੱਚ ਡਿੱਗਣ ਕਾਰਨ ਮੋਤ ਹੋ ਗਈ। ਇਕ ਔਰਤ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਨੂੰ ਨਹੀਂ ਪਤਾ ਕਿ ਇਹ ਬਜੁਰਗ ਨਾਲੇ ਵਿੱਚ ਕਿਵੇਂ ਡਿੱਗਿਆ ਪਰ ਉਸ ਨੇ ਬਜ਼ੁਰਗ ਨੂੰ ਨਾਲ਼ੇ ਵਿੱਚੋਂ ਕੱਢਦੇ ਹੋਏ ਦੇਖਿਆ।

ਬੱਚਿਆਂ ਨੇ ਬਹੁਤ ਮਿਹਨਤ ਕਰਕੇ ਬਜ਼ੁਰਗ ਨੂੰ ਨਾਲੇ ਤੋਂ ਬਾਹਰ ਕੱਢਿਆ ਅਤੇ ਉਸ ਨੂੰ ਦੱਬਿਆ ਤਾਂ ਜੋ ਉਸ ਦੇ ਅੰਦਰੋਂ ਪਾਣੀ ਨਿਕਲ ਜਾਵੇ ਪਰ ਫਿਰ ਵੀ ਬਜੁਰਗ ਦੀ ਮੋਤ ਹੋ ਗਈ। ਬਜ਼ੁਰਗ ਔਰਤ ਦਾ ਕਹਿਣਾ ਹੈ ਕਿ ਵੋਟਾਂ ਸਮੇਂ ਲੀਡਰਾਂ ਨੂੰ ਪਿੰਡ ਦਾ ਹਾਲ ਦੇਖਣਾ ਚਾਹੀਦਾ ਹੈ। ਉਹਨਾਂ ਨੇ ਨਾਲੇ ਨੂੰ ਪੱਕਾ ਕਰਾਉਣ ਲਈ ਬਹੁਤ ਅਰਜ਼ੀਆਂ ਦਿੱਤੀਆਂ ਪਰ ਉਨ੍ਹਾਂ ਦੀ ਕੋਈ ਵੀ ਸੁਣਵਾਈ ਨਹੀਂ ਹੋਈ। ਪਿੰਡ ਦੇ ਵਿਅਕਤੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਤੋਂ ਪੰਜ ਸਾਲ ਪਹਿਲਾਂ ਨਾਲਾ ਢਾਈ ਫੁੱਟ ਚੌੜਾ ਅਤੇ ਚਾਰ ਫੁੱਟ ਡੂੰਘਾ ਹੁੰਦਾ ਸੀ ਪਰ ਸਰਕਾਰ ਨੇ ਇਸ ਨੂੰ ਪੁੱਟਵਾਕੇ ਨਹਿਰ ਬਣਾ ਦਿੱਤਾ।

ਨਾਲੇ ਨੂੰ ਪੱਕਾ ਕਰਨ ਲਈ ਉਨ੍ਹਾਂ ਦੀ ਕੋਈ ਵੀ ਸੁਣਵਾਈ ਨਹੀਂ ਹੋਈ। ਵਿਅਕਤੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਨਾਲੇ ਵਿਚ ਬਿਜਲੀ ਦਾ ਟਰਾਂਸਫਾਰਮਰ ਲੱਗਿਆ ਹੋਇਆ ਹੈ। ਜੇਕਰ ਪਿੰਡ ਦੀ ਬਿਜਲੀ ਖ ਰਾ ਬ ਹੋ ਜਾਵੇ ਤਾਂ ਇਸ ਨੂੰ ਠੀਕ ਕਰਨ ਵਿੱਚ 3-4 ਦਿਨ ਲੱਗ ਜਾਂਦੇ ਹਨ, ਕਿਉਕਿ ਕੋਈ ਵੀ ਮੁ ਲਾ ਜ਼ ਮ ਬਿਜਲੀ ਠੀਕ ਕਰਨ ਲਈ ਨਾਲੇ ਵਿੱਚ ਨਹੀਂ ਵੜਦਾ। ਵਿਅਕਤੀ ਦਾ ਕਹਿਣਾ ਹੈ ਕਿ ਜਦੋਂ ਇਹ ਹਾਦਸਾ ਵਾਪਰਿਆ ਤਾਂ ਉਹ ਪਿੱਛੇ ਬੈਠੇ ਸਨ ਅਤੇ ਉਹਨਾਂ ਨੇ ਡਿੱਗਣ ਦੀ ਆਵਾਜ਼ ਸੁਣੀ। ਬਜ਼ੁਰਗ ਨੂੰ ਨਾਲੇ ਵਿੱਚੋਂ ਬਾਹਰ ਕੱਢਿਆ ਅਤੇ ਉਸ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਸ ਦੀ ਮੋਤ ਹੋ ਗਈ।

ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲੋਕਾਂ ਦੀ ਮ ਦ ਦ ਨਾਲ ਬਜੁਰਗ ਨੂੰ ਨਾਲੇ ਤੋਂ ਬਾਹਰ ਕੱਢਿਆ। ਨਾਲੇ ਚੋਂ ਬਾਹਰ ਕੱਢ ਕੇ ਉਨ੍ਹਾਂ ਨੂੰ ਬਜ਼ੁਰਗ ਦੀ ਪਹਿਚਾਣ ਉਸ ਦੇ ਅਧਾਰ ਕਾਰਡ ਰਾਹੀਂ ਪਤਾ ਲੱਗੀ, ਜਿਸ ਦਾ ਨਾਮ ਹਰਨੇਕ ਸਿੰਘ ਵਾਸੀ ਅਗੇਤਾ ਸੀ, ਹੁਣ ਉਸ ਦੇ ਵਾਰਸਾਂ ਨੂੰ ਬੁਲਾਇਆ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਵਾਰਸਾਂ ਦੇ ਬਿਆਨਾਂ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *