ਲੁਧਿਆਣਾ ਤੋਂ ਆਈ ਵੱਡੀ ਖਬਰ, ਪ੍ਰਸ਼ਾਸਨ ਨੇ ਸਥਿਤੀ ਦੇਖ ਲਿਆ ਵੱਡਾ ਫੈਂਸਲਾ

ਪੰਜਾਬ ਵਿੱਚ ਸਕੂਲ ਬੰਦ ਹੋਇਆਂ ਨੂੰ ਸਵਾ ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ। ਬਿਨਾਂ ਇਮਤਿਹਾਨਾਂ ਤੋਂ ਬੱਚਿਆਂ ਨੂੰ ਅਗਲੀ ਕਲਾਸ ਵਿੱਚ ਬਿਠਾਇਆ ਗਿਆ ਹੈ। ਹੁਣ ਤੱਕ ਪੜ੍ਹਾਈ ਵੀ ਆਨਲਾਈਨ ਚਲਦੀ ਰਹੀ ਹੈ। ਜਿਸ ਕਰਕੇ ਪੜ੍ਹਾਈ ਵਿੱਚ ਬਹੁਤ ਨੁਕਸਾਨ ਹੋਇਆ ਹੈ। ਹੁਣ ਸਕੂਲ ਖੁੱਲ੍ਹੇ ਕੁਝ ਦਿਨ ਹੀ ਹੋਏ ਹਨ ਕਿ ਲੁਧਿਆਣਾ ਤੋਂ ਫੇਰ ਨਾਂਹ ਪੱਖੀ ਖਬਰ ਸੁਣਨ ਨੂੰ ਮਿਲੀ ਹੈ। ਇੱਥੋਂ ਦੇ ਬਸਤੀ ਜੋਧੇਵਾਲ ਹਲਕੇ ਵਿੱਚ ਸੀਨੀਅਰ ਸੈਕੰਡਰੀ ਸਕੂਲ ਵਿੱਚ 8 ਵਿਦਿਆਰਥੀਆਂ ਦੀ ਕੋ ਰੋ ਨਾ ਰਿਪੋਰਟ ਪਾਜ਼ੇਟਿਵ ਆਈ ਹੈ।

ਜਿਸ ਤੋਂ ਬਾਅਦ ਸਭ ਨੂੰ ਹੱਥਾਂ ਪੈਰਾਂ ਦੀ ਪੈ ਗਈ। ਇੱਥੇ ਦੱਸਣਾ ਬਣਦਾ ਹੈ ਕਿ ਸਿਹਤ ਵਿਭਾਗ ਵੱਲੋਂ 40 ਵਿਦਿਆਰਥੀਆਂ ਦੇ ਸੈਂਪਲ ਲਏ ਗਏ ਸਨ। ਜਿਨ੍ਹਾਂ ਵਿੱਚੋਂ 8 ਦੇ ਕੋ ਰੋ ਨਾ ਸੈਂਪਲਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਤੋਂ ਬਾਅਦ ਇਲਾਕੇ ਵਿਚ ਹੜਕੰਪ ਮਚ ਗਿਆ ਹੈ। ਸਰਕਾਰ ਤਾਂ ਪਹਿਲਾਂ ਹੀ ਐਲਾਨ ਕਰ ਚੁੱਕੀ ਹੈ ਕਿ ਜੇਕਰ ਕਿਸੇ ਵੀ ਸਕੂਲ ਵਿਚ 5 ਵਿਦਿਆਰਥੀ ਕੋਰੋਨਾ ਪਾਜ਼ੀਟਿਵ ਪਾਏ ਜਾਂਦੇ ਹਨ ਤਾਂ ਸਕੂਲ ਨੂੰ 15 ਦਿਨਾਂ ਲਈ ਬੰਦ ਕਰ ਦਿੱਤਾ ਜਾਵੇਗਾ। ਇਸ ਸਕੂਲ ਨੂੰ 15 ਦਿਨਾਂ ਲਈ ਬੰਦ ਕਰ ਦਿੱਤਾ ਗਿਆ ਹੈ।

ਹੁਣ ਤਕ 2 ਵਾਰ ਕੋ ਰੋ ਨਾ ਲਹਿਰ ਆ ਚੁੱਕੀ ਹੈ। ਜਿਸ ਵਿੱਚ ਅਸੀਂ ਬਹੁਤ ਨੁਕਸਾਨ ਉਠਾ ਚੁੱਕੇ ਹਾਂ। ਕੋਰੋਨਾ ਦੀ ਤੀਜੀ ਲਹਿਰ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਸਮੇਂ ਜ਼ਰੂਰਤ ਹੈ ਵੱਧ ਤੋਂ ਵੱਧ ਲੋਕਾਂ ਨੂੰ ਵੈਕਸੀਨ ਲਗਾਈ ਜਾਵੇ ਤਾਂ ਕਿ ਕੋ ਰੋ ਨਾ ਦੀ ਤੀਸਰੀ ਲਹਿਰ ਤੋਂ ਬਚਾਅ ਕੀਤਾ ਜਾ ਸਕੇ। ਪਹਿਲਾਂ ਆਈਆਂ 2 ਲਹਿਰਾਂ ਕਾਰਨ ਵੱਡਾ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਹੈ। ਹੁਣ ਤਾਂ ਵੈਕਸੀਨੇਸ਼ਨ ਵੀ ਉਪਲੱਬਧ ਹੈ। ਜਨਤਾ ਨੂੰ ਚਾਹੀਦਾ ਹੈ ਕਿ ਜਲਦੀ ਤੋਂ ਜਲਦੀ ਵੈਕਸੀਨ ਲਗਵਾਈ ਜਾਵੇ। ਸਰਕਾਰ ਨੂੰ ਇਸ ਸਬੰਧੀ ਜ਼ਰੂਰੀ ਕਦਮ ਚੁੱਕਣੇ ਚਾਹੀਦੇ ਹਨ।

Leave a Reply

Your email address will not be published. Required fields are marked *