SHO ਤੇ ਕਿਸਾਨਾਂ ਦਾ ਪੈ ਗਿਆ ਪੇਚਾ, ਵਾਇਰਲ ਵੀਡੀਓ ਦਾ ਪੂਰਾ ਹਿੱਸਾ ਆ ਗਿਆ ਸਾਹਮਣੇ

ਬਨੂੜ ਵਿਖੇ ਕਾਂਗਰਸੀ ਆਗੂ ਹਰਦਿਆਲ ਸਿੰਘ ਕੰਬੋਜ ਪ੍ਰਤੀ ਨਾਅਰੇਬਾਜ਼ੀ ਕਰ ਰਹੇ ਕਿਸਾਨ ਪੁਲੀਸ ਅਧਿਕਾਰੀ ਨਾਲ ਗਰਮ ਹੋ ਗਏ। ਅਸਲ ਵਿੱਚ ਇੱਥੇ ਸਟੇਟ ਪੱਧਰ ਦੀ ਅਥਲੈਟਿਕ ਮੀਟ ਕਰਵਾਈ ਜਾ ਰਹੀ ਸੀ ਅਤੇ ਹਰਦਿਆਲ ਸਿੰਘ ਕੰਬੋਜ ਵਿਸ਼ੇਸ਼ ਤੌਰ ਤੇ ਇਥੇ ਪਹੁੰਚੇ ਸਨ। ਜਿਉਂ ਹੀ ਕਿਸਾਨਾਂ ਨੂੰ ਇਸ ਦੀ ਭਿਣਕ ਪਈ ਤਾਂ ਉਹ ਕਿਸਾਨੀ ਝੰਡੇ ਤੇ ਕਾਲੇ ਝੰਡੇ ਲੈ ਕੇ ਨਾਅਰੇਬਾਜ਼ੀ ਕਰਨ ਲੱਗੇ। ਮੌਕੇ ਤੇ ਹਾਜਰ ਐਸ ਐਚ ਓ ਨੇ ਕਿਸਾਨਾਂ ਨੂੰ ਸੁਝਾਅ ਦਿੱਤਾ ਕਿ ਉਹ ਸੜਕ ਤੋਂ ਪਿੱਛੇ ਹਟ ਕੇ ਆਪਣੀਆਂ ਗਤੀਵਿਧੀਆਂ ਕਰ ਸਕਦੇ ਹਨ।

ਉਨ੍ਹਾਂ ਦੀ ਦਲੀਲ ਸੀ ਕਿ ਪੰਜਾਬ ਭਰ ਤੋਂ ਇੱਥੇ ਅਥਲੀਟ ਪਹੁੰਚੇ ਹੋਏ ਹਨ। ਉਹ ਵੀ ਆਪਣੇ ਪੰਜਾਬ ਦੇ ਹੀ ਬੱਚੇ, ਮੁੰਡੇ ਕੁੜੀਆਂ ਹਨ। ਇਸ ਲਈ ਕਿਸਾਨ ਸੜਕ ਤੋਂ ਕੁਝ ਪਿੱਛੇ ਹਟ ਜਾਣ ਤਾਂ ਕਿ ਕੋਈ ਨੁਕਸਾਨ ਨਾ ਹੋ ਸਕੇ। ਦੂਜੇ ਪਾਸੇ ਕਿਸਾਨਾਂ ਦੀ ਦ ਲੀ ਲ ਸੀ ਕਿ ਪਿੱਛੇ ਬੈਠੇ ਤਾਂ ਉਹ ਦਿਖਣਗੇ ਹੀ ਨਹੀਂ। ਪੁਲੀਸ ਅਧਿਕਾਰੀ ਨੇ ਉਨ੍ਹਾਂ ਨੂੰ ਦਰੀਆਂ ਮੰਗਵਾ ਕੇ ਦੇਣ ਅਤੇ ਕਾਰਵਾਈ ਕਰਨ ਦੀ ਗੱਲ ਕੀਤੀ। ਇਸ ਤਰ੍ਹਾਂ ਕਿਸਾਨਾਂ ਅਤੇ ਪੁਲੀਸ ਵਿਚਕਾਰ ਮਾਹੌਲ ਗਰਮ ਹੋਣ ਤੋਂ ਬਾਅਦ ਠੰਡਾ ਹੋ ਗਿਆ ਅਤੇ ਕੁਝ ਸਹਿਮਤੀ ਬਣ ਗਈ।

ਕਿਸਾਨਾਂ ਨੇ ਆਪਣਾ ਰੋ ਸ ਪ੍ਰਦ ਰਸ਼ ਨ ਜਾਰੀ ਰੱਖਿਆ। ਹਰਦਿਆਲ ਸਿੰਘ ਕੰਬੋਜ ਦਾ ਕਹਿਣਾ ਸੀ ਕਿ ਇਹ ਪੰਜਾਬ ਪੱਧਰ ਤੇ ਅਥਲੈਟਿਕ ਮੀਟ ਕਰਵਾਈ ਜਾ ਰਹੀ ਹੈ, ਜੋ ਕਿ ਉੱਡਣਾ ਸਿੱਖ ਮਿਲਖਾ ਸਿੰਘ ਨੂੰ ਸਮਰਪਿਤ ਹੈ। ਉਨ੍ਹਾਂ ਦੇ ਦੱਸਣ ਮੁਤਾਬਕ ਉਹ ਖੁਦ ਵੀ ਕਿਸੇ ਸਮੇਂ ਅਥਲੀਟ ਰਹੇ ਹਨ। ਅਜਿਹੇ ਸਮੇਂ ਉਨ੍ਹਾ ਨੂੰ ਆਪਣਾ ਵੀ ਉਹ ਸਮਾਂ ਯਾਦ ਆ ਜਾਂਦਾ ਹੈ। ਉਨ੍ਹਾਂ ਨੇ ਦੱਸਿਆ ਕਿ ਉਹ 50 ਲੱਖ ਰੁਪਏ ਦੇ ਰਹੇ ਹਨ।

ਉਨ੍ਹਾਂ ਨੇ ਇੱਥੇ ਇੱਕ ਵੱਡਾ ਕਮਿਊਨਿਟੀ ਹਾਲ ਬਣਾਏ ਜਾਣ ਦੀ ਵੀ ਜ਼ਰੂਰਤ ਮਹਿਸੂਸ ਕੀਤੀ। ਜਦੋਂ ਤੋਂ ਕੇਂਦਰ ਨੇ 3 ਖੇਤੀ ਕਾਨੂੰਨ ਪਾਸ ਕੀਤੇ ਹਨ, ਉਸ ਸਮੇਂ ਤੋਂ ਹੀ ਕਿਸਾਨਾਂ ਦੁਆਰਾ ਰਾਜਨੀਤਕ ਆਗੂਆਂ ਦਾ ਘਿਰਾਓ ਜਾਰੀ ਹੈ। ਇਹ ਮਸਲਾ ਕਦੋਂ ਹੱਲ ਹੋਵੇਗਾ? ਇਸ ਬਾਰੇ ਵੀ ਕੁਝ ਨਹੀਂ ਕਿਹਾ ਜਾ ਸਕਦਾ। ਪੂਰੀ  ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *