ਉਚਾਈ ਚੜ੍ਹਦੀ ਬੱਸ ਨਾਲ ਵੱਡੀ ਜੱਗੋ ਤੇਰਵੀ, ਸਵਾਰੀਆਂ ਦੀਆਂ ਨਿਕਲੀਆਂ ਚੀ-ਕਾਂ, ਮਚੀ ਹਾਹਾਕਾਰ

ਹਾਲਾਤਾਂ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ ਕਿ ਕਦੋਂ ਇਹ ਬਦਲ ਜਾਣ। ਕਈ ਵਾਰ ਚੰਗੇ ਭਲੇ ਰਸਤੇ ਵਿਚ ਰੁਕਾਵਟ ਪੈ ਜਾਂਦੀ ਹੈ। ਮੱਧ ਪ੍ਰਦੇਸ਼ ਦੇ ਜ਼ਿਲ੍ਹਾ ਰਾਇਸੇਨ ਵਿੱਚ ਮਸਾਂ- ਮਸਾਂ ਹਾਦਸਾ ਵਾਪਰਦੇ ਟਲਿਆ ਅਤੇ ਇਸ ਤੋਂ ਬਾਅਦ ਲੋਕਾਂ ਨੇ ਸੁੱਖ ਦਾ ਸਾਹ ਲਿਆ। ਇੱਥੇ ਠਾਕੁਰ ਬਾਬਾ ਟਰੈਵਲਜ਼ ਬੱਸ ਰਾਏਸੇਨ ਜ਼ਿਲੇ ਦੇ ਸੁਲਤਾਨਗੰਜ ਤੋਂ ਸਾਗਰ ਜਾ ਰਹੀ ਸੀ। ਬੱਸ ਦੇ ਸਟਾਫ ਸਮੇਤ ਇਸ ਵਿਚ ਲਗਭਗ 10 ਸਵਾਰੀਆਂ ਸਨ। ਇਨ੍ਹਾਂ ਸਵਾਰੀਆਂ ਵਿੱਚ ਉਸ ਸਮੇਂ ਹਾਹਾਕਾਰ ਮਚ ਗਈ, ਜਦੋਂ ਬੱਸ ਦਾ ਬੈਕ ਗੇਅਰ ਲੱਗ ਗਿਆ।

ਜਿਸ ਪਾਸੇ ਨੂੰ ਇਹ ਬੱਸ ਜਾ ਰਹੀ ਸੀ, ਉਸ ਪਾਸੇ ਨੂੰ ਉਚਾਈ ਹੈ। ਬੱਸ ਜਾਂਦੀ ਜਾਂਦੀ ਪਿੱਛੇ ਵੱਲ ਨੂੰ ਰੁੜਨ ਲੱਗ ਪਈ ਅਤੇ ਫਿਰ ਤੇਜ਼ੀ ਫੜ ਲਈ। ਪਿੱਛੇ ਆ ਕੇ ਬਸ ਇਕ ਰੇਲਿੰਗ ਨਾਲ ਟਕਰਾਈ ਅਤੇ ਫੇਰ ਇਕ ਦਰੱਖਤ ਨਾਲ ਟਕਰਾ ਕੇ ਥੱਲੇ ਉਤਰ ਕੇ ਰੁਕ ਗਈ। ਜਿਸ ਤੋਂ ਬਾਅਦ ਸਾਰੀਆਂ ਸਵਾਰੀਆਂ ਬੱਸ ਵਿੱਚੋਂ ਥੱਲੇ ਉਤਰ ਗਈਆਂ। ਅਸਲ ਵਿਚ ਚੜ੍ਹਾਈ ਚੜ੍ਹਦੇ ਸਮੇਂ ਬੱਸ ਦਾ ਆਇਲ ਪ੍ਰੈਸ਼ਰ ਪਾਈਪ ਫਟ ਗਿਆ ਸੀ। ਜਿਸ ਕਰਕੇ ਬੱਸ ਪਿੱਛੇ ਵੱਲ ਨੂੰ ਰੁੜ੍ਹ ਪਈ।

ਬੱਸ ਵਿਚ ਸਵਾਰ ਇਕ ਵਿਅਕਤੀ ਦੇ ਸਿਰ ਵਿੱਚ ਥੋੜ੍ਹੀ ਸੱ ਟ ਲੱਗੀ ਹੈ। ਬਾਕੀ ਸਵਾਰੀਆਂ ਦਾ ਬਚਾਅ ਹੋ ਗਿਆ ਹੈ। ਜੇਕਰ ਬੱਸ ਪਲ਼ਟ ਜਾਂਦੀ ਤਾਂ ਨੁਕਸਾਨ ਵੱਧ ਵੀ ਹੋ ਸਕਦਾ ਸੀ। ਕਿਸੇ ਦੀ ਜਾਨ ਵੀ ਜਾ ਸਕਦੀ ਸੀ। ਇੱਥੇ ਬੱਸ ਸਟੈਂਡ ਵਿਚ ਹਾਲਾਤ ਵੀ ਅਨੁਕੂਲ ਨਹੀਂ ਹਨ। ਜਗ੍ਹਾ ਪੱਧਰ ਹੋਣ ਦੀ ਬਜਾਏ ਇਕ ਪਾਸੇ ਨੂੰ ਨੀਵੀਂ ਹੈ। ਜਿਸ ਕਰਕੇ ਅਕਸਰ ਹੀ ਵਾਹਨ ਰੁੜ੍ਹ ਪੈਂਦੇ ਹਨ। ਇਸ ਹਾਦਸੇ ਦਾ ਮੁੱਖ ਕਾਰਨ ਤਾਂ ਆਇਲ ਪ੍ਰੈਸ਼ਰ ਪਾਈਪ ਦੇ ਫਟਣ ਨੂੰ ਹੀ ਮੰਨਿਆ ਜਾ ਰਿਹਾ ਹੈ।

Leave a Reply

Your email address will not be published. Required fields are marked *