ਛੱਤ ਤੇ ਚੜੀ ਨੂੰਹ ਨੇ ਪਾਇਆ ਰੋਲਾ, ਸਾਰਾ ਪਿੰਡ ਭੱਜਿਆ ਖੇਤਾਂ ਵੱਲ

ਕਈ ਵਾਰ ਸਾਡੇ ਆਲੇ ਦੁਆਲੇ ਕੋਈ ਐਸੀ ਘਟਨਾ ਵਾਪਰਦੀ ਹੈ ਕਿ ਲੋਕ ਇਕੱਠੇ ਹੋ ਜਾਂਦੇ ਹਨ। ਘਟਨਾ ਛੋਟੀ ਹੋਵੇ ਜਾਂ ਵੱਡੀ, ਲੋਕਾਂ ਦੇ ਮਨਾਂ ਵਿੱਚ ਇਸ ਪ੍ਰਤੀ ਜਾਣਕਾਰੀ ਹਾਸਲ ਕਰਨ ਦੀ ਇੱਛਾ ਹੁੰਦੀ ਹੈ। ਜਿਸ ਕਰਕੇ ਲੋਕਾਂ ਦਾ ਜੁੜਨਾ ਸੁਭਾਵਿਕ ਹੈ। ਵੈਸੇ ਵੀ ਹਰ ਕੋਈ ਆਪਣੇ ਚੌਗਿਰਦੇ ਪ੍ਰਤੀ ਜਾਣਕਾਰੀ ਰੱਖਣ ਦਾ ਚਾਹਵਾਨ ਹੈ। ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਮਾਲੋ ਗਿੱਲ ਦੇ ਲੋਕ ਉਸ ਵੇਲੇ ਖੇਤਾਂ ਵੱਲ ਨੂੰ ਭੱਜ ਨਿਕਲੇ, ਜਦੋਂ ਉਨ੍ਹਾਂ ਨੂੰ ਪਿੰਡ ਦੇ ਖੇਤਾਂ ਵਿੱਚ ਇਕ ਡਰੋਨ ਡਿੱਗਦਾ ਹੋਇਆ ਦਿਖਾਈ ਦਿੱਤਾ।

ਜਿਉਂ ਜਿਉਂ ਲੋਕਾਂ ਨੂੰ ਪਤਾ ਲੱਗਦਾ ਗਿਆ ਲੋਕ ਇਕੱਠੇ ਹੁੰਦੇ ਗਏ। ਇਹ ਵੀ ਦੇਖਿਆ ਗਿਆ ਕਿ ਇਕ ਹੈਲੀਕਾਪਟਰ ਇਸ ਡਰੋਨ ਦੀ ਨਿਗਰਾਨੀ ਕਰ ਰਿਹਾ ਸੀ। ਇਹ ਹੈਲੀਕਾਪਟਰ ਲਗਪਗ ਇੱਕ ਘੰਟਾ ਇਸ ਡ੍ਰੋਨ ਦੇ ਉੱਤੇ ਉਡਦਾ ਰਿਹਾ। ਕੁਝ ਸਮੇਂ ਬਾਅਦ ਹੀ ਏ ਆਰ ਪੀ ਦੇ ਜਵਾਨ ਪਹੁੰਚ ਗਏ ਅਤੇ ਡਰੋਨ ਨੂੰ ਖੇਤਾਂ ਵਿੱਚੋਂ ਆਪਣੇ ਨਾਲ ਲੈ ਗਏ। ਮਿਲੀ ਜਾਣਕਾਰੀ ਮੁਤਾਬਿਕ ਇਹ ਡਰੋਨ ਭਾਰਤੀ ਏਅਰ ਫੋਰਸ ਦਾ ਹੀ ਸੀ। ਮੌਕੇ ਤੇ ਪਹੁੰਚੇ ਅਧਿਕਾਰੀਆਂ ਨੇ ਇਸ ਬਾਰੇ ਕੋਈ ਗੱਲ ਨਹੀਂ ਕੀਤੀ।

ਇੱਕ ਵਿਅਕਤੀ ਦੇ ਦੱਸਣ ਮੁਤਾਬਕ ਇਹ ਘਟਨਾ ਲਗਭਗ 3 ਵਜੇ ਦੀ ਹੈ। ਉਨ੍ਹਾ ਦੀ ਨੂੰਹ ਮਕਾਨ ਦੀ ਛੱਤ ਉੱਤੇ ਸੀ। ਉਸ ਨੇ ਖੇਤਾਂ ਵਿੱਚ ਡਰੋਨ ਡਿੱਗਦਾ ਦੇਖ ਕੇ ਪਰਿਵਾਰ ਨੂੰ ਦੱਸਿਆ ਕਿ ਖੇਤਾਂ ਵਿੱਚ ਕੁਝ ਡਿੱਗਾ ਹੈ। ਇਸ ਵਿਅਕਤੀ ਦਾ ਕਹਿਣਾ ਹੈ ਕਿ ਇਸ ਮਗਰੋਂ ਉਨ੍ਹਾ ਨੇ ਵੀ ਰੌਲਾ ਪਾਇਆ ਕਿ ਖੇਤਾਂ ਵਿੱਚ ਜਹਾਜ਼ ਡਿੱਗਾ ਹੈ। ਦੇਖਦੇ ਹੀ ਦੇਖਦੇ ਸਾਰੇ ਪਿੰਡ ਵਾਸੀ ਉੱਥੇ ਇਕੱਠੇ ਹੋ ਗਏ।

ਉਨ੍ਹਾਂ ਨੇ ਦੇਖਿਆ ਕਿ ਇਕ ਹੈਲੀਕਾਪਟਰ ਸਵਾ ਘੰਟਾ ਇਸ ਡਰੋਨ ਦੇ ਉੱਤੇ ਚੱਕਰ ਲਗਾਉਂਦਾ ਰਿਹਾ। ਇਸ ਵਿਅਕਤੀ ਦੇ ਦੱਸਣ ਮੁਤਾਬਕ ਅੱਧੇ ਘੰਟੇ ਮਗਰੋਂ ਉੱਥੇ ਆਰਮੀ ਵਾਲੇ ਪਹੁੰਚ ਗਏ ਅਤੇ ਡਰੋਨ ਨੂੰ ਆਪਣੇ ਨਾਲ ਲੈ ਗਏ। ਲੋਕਾਂ ਦੇ ਮਨਾਂ ਵਿੱਚ ਇਹ ਜਾਨਣ ਦੀ ਉਤਸੁਕਤਾ ਬਰਕਰਾਰ ਰਹੀ ਕਿ ਆਖ਼ਰ ਇਸ ਡਰੋਨ ਦੇ ਡਿੱਗਣ ਦਾ ਕੀ ਕਾਰਨ ਸੀ? ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *