ਦੁਕਾਨ ਚ ਵੜਕੇ ਔਰਤ ਨੇ ਪਾਤੇ ਖਿਲਾਰੇ- ਸਭ ਕੁਝ ਭੰਨਤਾ, ਕੁਝ ਨੀ ਛੱਡਿਆ, ਦੇਖੋ live

ਅਕਸਰ ਇਨਸਾਨ ਆਪਣੀ ਰਾਜਨੀਤਕ ਪਹੁੰਚ ਸਦਕਾ ਕੋਈ ਵੀ ਕਦਮ ਚੁੱਕਣ ਲੱਗੇ ਪ੍ਰਵਾਹ ਨਹੀਂ ਕਰਦਾ, ਜਦ ਕਿ ਆਮ ਇਨਸਾਨ ਅਜਿਹੇ ਚੱਕਰ ਵਿੱਚ ਨਹੀਂ ਪੈਂਦਾ। ਹੁਣ ਸਮਾਂ ਪਹਿਲਾਂ ਵਾਲਾ ਨਹੀਂ ਰਿਹਾ ਜਦੋ ਲੋਕ ਕਿਸੇ ਵੱਡੇ ਲੀਡਰ ਜਾਂ ਵੱਡੇ ਅਫਸਰ ਦਾ ਧੱਕਾ ਸਹਿ ਜਾਂਦੇ ਸਨ। ਹੁਣ ਸੋਸ਼ਲ ਮੀਡੀਆ ਦਾ ਜਮਾਨਾ ਹੈ। ਇੱਕ ਮਿੰਟ ਵਿਚ ਸਾਰੇ ਕਾਰਨਾਮੇ ਦੀ ਵੀਡੀਓ ਬਣਕੇ ਤਿਆਰ ਹੋ ਜਾਂਦੀ ਹੈ। ਹੁਣ ਇਸ ਵਾਇਰਲ ਵੀਡੀਓ ਵਿੱਚ ਇੱਕ ਔਰਤ ਇਕ ਦੁਕਾਨ ਅੰਦਰ ਭੰਨ ਤੋੜ ਕਰ ਰਹੀ ਹੈ। ਉਹ ਉੱਚੀ ਉੱਚੀ ਬੋਲ ਰਹੀ ਹੈ। ਦੁਕਾਨ ਮਾਲਕ ਉਸ ਨੂੰ ਰੋਕਣ ਦੀ ਵੀ ਕੋਸ਼ਿਸ਼ ਕਰਦੇ ਹਨ ਅਤੇ ਇਹ ਵੀ ਕਹਿੰਦੇ ਹਨ ਕਿ ਉਸ ਦੀ ਵੀਡੀਓ ਬਣ ਰਹੀ ਹੈ।

ਇਸ ਸਭ ਕੁਝ ਦੇ ਬਾਵਜੂਦ ਵੀ ਇਹ ਔਰਤ ਨਹੀਂ ਰੁਕਦੀ। ਮਿਲੀ ਜਾਣਕਾਰੀ ਮੁਤਾਬਕ ਇਹ ਵੀਡੀਓ ਕਪੂਰਥਲਾ ਦੇ ਸੰਤ ਨਰਾਇਣ ਬਾਜ਼ਾਰ ਦੀ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਸਟੂਡੀਓ ਰਾਜਬੀਰ ਸਿੰਘ ਵਾਲੀਆ ਦਾ ਹੈ। ਜੋ ਔਰਤ ਉੱਚੀ ਉੱਚੀ ਬੋਲ ਰਹੀ ਹੈ ਅਤੇ ਸਾਮਾਨ ਦੀ ਭੰਨਤੋੜ ਕਰ ਰਹੀ ਹੈ, ਉਹ ਰੂਹੀ ਵਾਲੀਆ ਹੈ। ਉਹ ਮਹਿਲਾ ਅਕਾਲੀ ਆਗੂ ਵੀ ਹੈ। ਇਨ੍ਹਾਂ ਦੋਵੇਂ ਧਿਰਾਂ ਦੀ ਆਪਸ ਵਿੱਚ ਕੋਈ ਰੰ ਜਿ ਸ਼ ਹੈ। ਇਹ ਔਰਤ ਆਪੇ ਤੋਂ ਬਾਹਰ ਆ ਕੇ ਬੋਲ ਰਹੀ ਹੈ ਅਤੇ ਨਾਲ ਦੀ ਨਾਲ ਸਾਮਾਨ ਵੀ ਸੁੱਟੀ ਜਾ ਰਹੀ ਹੈ।

ਵੀਡੀਓ ਵਿੱਚ ਸੁਣਾਈ ਦਿੰਦਾ ਹੈ ਇਕ ਵਿਅਕਤੀ ਉਸ ਨੂੰ ਸਟੂਡੀਓ ਤੋਂ ਬਾਹਰ ਜਾਣ ਲਈ ਕਹਿੰਦਾ ਹੈ। ਫੇਰ ਉਹ ਕਿਸੇ ਨੂੰ ਇਸ ਔਰਤ ਨੂੰ ਇੱਥੋਂ ਬਾਹਰ ਕੱਢਣ ਲਈ ਕਹਿੰਦਾ ਹੈ ਪਰ ਔਰਤ ਕਿਸੇ ਦੀ ਪ੍ਰਵਾਹ ਨਹੀਂ ਕਰਦੀ। ਉਹ ਆਪਣਾ ਕੰਮ ਜਾਰੀ ਰੱਖਦੀ ਹੈ। ਇਹ ਵੀ ਆਵਾਜ਼ ਸੁਣਾਈ ਦਿੰਦੀ ਹੈ ਕਿ ਵੀਡੀਓ ਬਣ ਰਹੀ ਹੈ। ਇਨ੍ਹਾਂ ਦੋਵੇਂ ਧਿਰਾਂ ਦੀ ਆਪਸ ਵਿੱਚ ਕੀ ਗੱਲਬਾਤ ਹੈ? ਇਸ ਬਾਰੇ ਤਾਂ ਕੁਝ ਕਿਹਾ ਨਹੀਂ ਜਾ ਸਕਦਾ।

ਸੁਣਨ ਵਿੱਚ ਆਇਆ ਹੈ ਕਿ ਪੁਲੀਸ ਨੇ ਦੋਵੇਂ ਧਿਰਾਂ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਾਮਲੇ ਲਈ ਜ਼ਿੰ ਮੇ ਵਾ ਰ ਵਿਅਕਤੀਆਂ ਨੂੰ ਫੜਨ ਲਈ ਪੁਲਿਸ ਕੋਸ਼ਿਸ਼ ਕਰ ਰਹੀ ਹੈ ਅਤੇ ਛਾ ਪੇ ਮਾ ਰੀ ਕੀਤੀ ਜਾ ਰਹੀ ਹੈ। ਮਾਮਲੇ ਦੀ ਅਸਲ ਸੱਚਾਈ ਤਾਂ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *