ਲਾਡਾਂ ਚਾਵਾਂ ਨਾਲ ਲਾਲ ਜੋੜੇ ਚ ਤੋਰੀ ਸੀ ਧੀ, ਪਾਪੀਆਂ ਨੇ ਚਿੱਟੇ ਕ-ਫ਼-ਨ ਚ ਭੇਜੀ ਵਾਪਿਸ

ਦਹੇਜ ਸਮਾਜ ਦੀ ਇਕ ਬੁਰੀ ਬਿਮਾਰੀ ਹੈ। ਸਾਡੇ ਸਮਾਜ ਵਿੱਚ ਦਿਨੋ-ਦਿਨ ਦਹੇਜ ਦੀ ਸਮੱਸਿਆ ਵਧਦੀ ਜਾ ਰਹੀ ਹੈ। ਹਰ ਨਵੇਂ ਦਿਨ ਇਸ ਨਾਲ ਜੁੜੀ ਖਬਰ ਸੁਣਨ ਜਾਂ ਦੇਖਣ ਨੂੰ ਮਿਲਦੀ ਹੈ ਕਿ ਦਹੇਜ ਕਰਕੇ ਸਹੁਰੇ ਪਰਿਵਾਰ ਵੱਲੋਂ ਨੂੰਹ ਦੀ ਜਾਨ ਲੈ ਲਈ ਗਈ। ਮਾਪੇ ਵੱਡਾ ਕਰਜ਼ਾ ਚੁੱਕ ਕੇ ਧੀ ਦਾ ਵਿਆਹ ਕਰਦੇ ਹਨ ਪਰ ਦਹੇਜ ਨਾ ਦੇਣ ਕਰਕੇ ਉਨ੍ਹਾਂ ਦੀ ਲਾਡਾਂ ਨਾਲ ਪਾਲੀ ਧੀ ਦਹੇਜ ਦੀ ਬਲੀ ਚੜ ਜਾਂਦੀ ਹੈ। ਅਜਿਹਾ ਹੀ ਇਕ ਮਾਮਲਾ ਜਲਾਲਾਬਾਦ ਸ਼ਹਿਰ ਤੋਂ ਸਾਹਮਣੇ ਆਇਆ ਹੈ।

ਜਿੱਥੇ ਇੱਕ ਲੜਕੀ ਦੇ ਸਹੁਰੇ ਪਰਿਵਾਰ ਨੇ ਦਾਜ ਦੇ ਕਾਰਨ ਉਸ ਦੀ ਜਾਨ ਲੈ ਲਈ। ਵਧੇਰੇ ਜਾਣਕਾਰੀ ਲਈ ਦੱਸ ਦੇਈਏ ਕਿ ਵੀਰਪਾਲ ਕੌਰ ਨਾਮਕ ਲੜਕੀ ਜਿਸ ਦਾ ਵਿਆਹ ਉਸ ਦੇ ਮਾਪਿਆਂ ਵੱਲੋਂ ਬੜੀ ਹੀ ਧੂਮਧਾਮ ਨਾਲ 4- 5 ਮਹੀਨੇ ਪਹਿਲਾਂ ਪਿੰਡ ਖੂੰਡਆਲਾ ਦੇ ਰਹਿਣ ਵਾਲੇ ਇੱਕ ਲੜਕੇ ਨਾਲ ਕੀਤਾ ਗਿਆ, ਜੋ ਕਿ ਪੰਜਾਬ ਪੁਲਿਸ ਵਿੱਚ ਨੌਕਰੀ ਹੈ। ਲੜਕੇ ਵਾਲਿਆਂ ਨੇ ਵਿਆਹ ਤੋਂ ਬਾਅਦ ਲੜਕੀ ਨੂੰ ਪੈਸਿਆ ਪਿੱਛੇ ਤੰਗ ਕਰਨਾ ਸ਼ੁਰੂ ਕਰ ਦਿੱਤਾ। ਮ੍ਰਿਤਕਾ ਦੇ ਪਿਤਾ ਦੇ ਦੱਸਣ ਅਨੁਸਾਰ ਉਨ੍ਹਾਂ ਨੇ ਆਪਣੀ ਧੀ ਦਾ ਵਿਆਹ ਬੜੀ ਧੂਮ ਧਾਮ ਨਾਲ ਕੀਤਾ ਸੀ।

ਵਿਆਹ ਤੋਂ ਕੁਝ ਦਿਨ ਬਾਅਦ ਹੀ ਉਸ ਦੇ ਸਹੁਰੇ ਪਰਿਵਾਰ ਨੇ ਉਨ੍ਹਾਂ ਤੋਂ 2 ਲੱਖ ਰੁਪਏ ਦੀ ਮੰਗ ਕੀਤੀ। ਉਨ੍ਹਾਂ ਕੋਲ ਪੈਸੇ ਨਹੀਂ ਸਨ ਪਰ ਫੇਰ ਵੀ ਉਨ੍ਹਾਂ ਨੇ 50 ਹਜ਼ਾਰ ਰੁਪਏ ਦਾ ਕਰਜ਼ਾ ਚੁੱਕ ਕੇ ਉਸ ਦੇ ਸਹੁਰੇ ਪਰਿਵਾਰ ਨੂੰ ਦਿੱਤਾ। ਪਿਤਾ ਅਨੁਸਾਰ ਲੜਕੇ ਵਾਲਿਆਂ ਵੱਲੋ ਦੁਬਾਰਾ ਫੇਰ ਪੈਸੇ ਦੀ ਮੰਗ ਕੀਤੀ ਜਾਂਦੀ ਰਹੀ।  ਹੁਣ ਉਨ੍ਹਾਂ ਨੇ ਜਦੋ ਆਪਣੀ ਧੀ ਨਾਲ ਗੱਲ ਕਰਨ ਲਈ ਫੋਨ ਕੀਤਾ ਤਾਂ ਕਈ ਵਾਰ ਕੋਸ਼ਿਸ਼ਾਂ ਕਰਨ ਤੋਂ ਬਾਅਦ ਵੀ ਉਨ੍ਹਾਂ ਦੀ ਗੱਲ ਆਪਣੀ ਧੀ ਨਾਲ ਨਹੀਂ ਹੋ ਸਕੀ।

ਉਨ੍ਹਾਂ ਦੱਸਿਆ ਕਿ ਅਖੀਰ 11 ਵਜੇ ਉਨ੍ਹਾਂ ਦੇ ਕੁੜਮ ਨੇ ਫੋਨ ਕਰਕੇ ਵੀਰਪਾਲ ਨਾਲ ਵਾਪਰੇ ਭਾਣੇ ਦੀ ਜਾਣਕਾਰੀ ਦਿੱਤੀ। ਜਦੋਂ ਉਨ੍ਹਾਂ ਮੌਕੇ ਤੇ ਪਹੁੰਚਕੇ ਦੇਖਿਆ ਤਾਂ ਉਨ੍ਹਾਂ ਦੀ ਧੀ ਦੀ ਜਾਨ ਜਾ ਚੁੱਕੀ ਸੀ। ਪਿਤਾ ਵੱਲੋ ਇਨਸਾਫ ਦੀ ਮੰਗ ਕੀਤੀ ਗਈ ਹੈ। ਪੁਲਿਸ ਵੱਲੋ ਮ੍ਰਿਤਕਾ ਦੇ ਪਤੀ, ਜੇਠ, ਜੇਠਾਣੀ, ਸੱਸ ਸਹੁਰੇ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *