ਗਲਤੀ ਨਾਲ ਵੀ ਇਸ ਮੁਲਕ ਚ ਨਾ ਚਲੇ ਜਾਇਓ, ਹਰ 2 ਮਿੰਟ ਬਾਅਦ ਹੋ ਰਹੀ ਹੈ ਮੋਤ

ਚੀਨ ਦੇ ਵੂਹਾਨ ਤੋਂ ਪੈਦਾ ਹੋਇਆ ਕੋਰੋਨਾ ਕਿਸੇ ਦੇ ਕਾਬੂ ਨਹੀਂ ਆ ਰਿਹਾ। ਹੁਣ ਤੱਕ ਦੁਨੀਆਂ ਭਰ ਦੇ ਕਿੰਨੇ ਹੀ ਮੁਲਕਾਂ ਵਿੱਚ ਭਾਰੀ ਜਾਨੀ ਨੁਕਸਾਨ ਹੋ ਚੁੱਕਾ ਹੈ। ਇਸ ਤੋਂ ਬਿਨਾਂ ਆਰਥਿਕਤਾ ਨੂੰ ਵੀ ਬਹੁਤ ਢਾਅ ਲੱਗੀ ਹੈ। ਕੋਰੋਨਾ ਦੀ ਪਹਿਲੀ ਲਹਿਰ ਵਿੱਚ ਅਮਰੀਕਾ, ਇਟਲੀ, ਫਰਾਂਸ ਤੇ ਈਰਾਨ ਆਦਿ ਮੁਲਕਾਂ ਨੂੰ ਵੱਡਾ ਜਾਨੀ ਨੁਕਸਾਨ ਝੱਲਣਾ ਪਿਆ ਸੀ। ਇਸ ਤੋਂ ਬਾਅਦ ਮੁੜ ਮੁੜ ਲਹਿਰਾਂ ਆਉਂਦੀਆਂ ਰਹੀਆਂ ਅਤੇ ਵੈਕਸੀਨ ਦੀ ਅਣਹੋਂਦ ਕਾਰਨ ਨੁਕਸਾਨ ਹੁੰਦਾ ਰਿਹਾ।

ਹੁਣ ਭਾਵੇਂ ਵੈਕਸੀਨ ਤਾਂ ਹੋਂਦ ਵਿੱਚ ਆ ਚੁੱਕੀ ਹੈ ਪਰ ਇਹ ਹਰ ਇਕ ਮੁਲਕ ਕੋਲ ਉਪਲੱਬਧ ਨਹੀਂ ਹੈ। ਜਦਕਿ ਈਰਾਨ ਦੇ ਹਾਲਾਤ ਕੁਝ ਵੱਖਰੀ ਕਿਸਮ ਦੇ ਹਨ। ਅਮਰੀਕਾ ਅਤੇ ਬ੍ਰਿਟੇਨ ਤੋਂ ਈਰਾਨ ਕੋਰੋਨਾ ਵੈਕਸੀਨ ਲੈਣ ਦੇ ਪੱਖ ਵਿੱਚ ਨਹੀਂ ਹੈ। ਦੂਜੇ ਪਾਸੇ ਅਮਰੀਕਾ ਦੁਆਰਾ ਲਗਾਈਆਂ ਗਈਆਂ ਪਾਬੰਦੀਆਂ ਕਾਰਨ ਈਰਾਨ ਨੂੰ ਹੋਰ ਕਿਸੇ ਮੁਲਕ ਤੋਂ ਕੋਰੋਨਾ ਵੈਕਸੀਨ ਉਪਲਬਧ ਨਹੀਂ ਹੋ ਸਕਦੀ। ਜਿਸ ਕਰਕੇ ਇਰਾਨ ਵਿੱਚ ਹਾਲਾਤ ਦਿਨ ਪ੍ਰਤੀ ਦਿਨ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ।

ਇੱਥੋਂ ਦੀ ਆਬਾਦੀ 8 ਕਰੋੜ ਦੱਸੀ ਜਾ ਰਹੀ ਹੈ। ਜਿਸ ਵਿੱਚੋਂ ਸਿਰਫ਼ 4 ਫ਼ੀਸਦੀ ਆਬਾਦੀ ਨੂੰ ਵੈਕਸੀਨ ਉਪਲਬਧ ਹੋਈ ਹੈ। ਹਾਲਾਤ ਇਹ ਬਣ ਚੁੱਕੇ ਹਨ ਕਿ ਹਰ 2 ਮਿੰਟ ਮਗਰੋਂ ਇਕ ਵਿਅਕਤੀ ਦਮ ਤੋੜ ਜਾਂਦਾ ਹੈ। ਹੁਣ ਤਕ 95 ਹਜ਼ਾਰ ਤੋਂ ਵੀ ਜ਼ਿਆਦਾ ਵਿਅਕਤੀ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਈਰਾਨ ਵਿੱਚ ਇਹ ਕਰੋਨਾ ਦੀ ਪੰਜਵੀਂ ਲਹਿਰ ਦੱਸੀ ਜਾ ਰਹੀ ਹੈ। ਹਸਪਤਾਲਾਂ ਦੀ ਹਾਲਤ ਇਹ ਹੋ ਚੁੱਕੀ ਹੈ ਕਿ ਕੋਰੋਨਾ ਦੀ ਲਪੇਟ ਵਿੱਚ ਆਏ ਵਿਅਕਤੀਆਂ ਨੂੰ ਬੈੱਡ ਨਹੀਂ ਮਿਲ ਰਿਹਾ।

ਵੈਕਸੀਨ ਦੀ ਘਾਟ ਕਾਰਨ ਸੈਂਟਰ ਬੰਦ ਹੋ ਰਹੇ ਹਨ। ਇਹ ਵੀ ਸੁਣਨ ਵਿੱਚ ਆ ਰਿਹਾ ਹੈ ਕਿ ਲੋਕਾਂ ਦੁਆਰਾ ਲਾਪ੍ਰਵਾਹੀ ਵੀ ਕੁਝ ਜ਼ਿਆਦਾ ਕੀਤੀ ਜਾ ਰਹੀ ਹੈ। ਲੋਕ ਸਮਾਜਕ ਦੂਰੀ ਬਣਾਈ ਰੱਖਣ ਅਤੇ ਮਾਸਕ ਪਹਿਨਣ ਆਦਿ ਵਰਗੀਆਂ ਹਦਾਇਤਾਂ ਦੀ ਪਾਲਣਾ ਨਹੀਂ ਕਰ ਰਹੇ। ਸਿਰਫ਼ 24 ਘੰਟੇ ਵਿੱਚ ਕੋਰੋਨਾ ਨਾਲ ਸਬੰਧਤ 40 ਹਜ਼ਾਰ ਤੋਂ ਵੱਧ ਲੋਕ ਹਸਪਤਾਲ ਵਿੱਚ ਭਰਤੀ ਹੋਣ ਲਈ ਆਏ।

Leave a Reply

Your email address will not be published. Required fields are marked *