ਮਾਂ ਧੀ ਗਈਆਂ ਸੀ ਕੋਰੋਨਾ ਵੈਕਸੀਨ ਲਗਵਾਉਣ ਲਈ, ਮੁੜਕੇ ਆਈਆਂ ਤਾਂ ਹੋ ਗਿਆ ਵੱਡਾ ਹੋਸ਼ ਉਡਾਉ ਕਾਂਡ

ਵੱਧ ਰਹੀਆਂ ਲੁੱਟਾਂ ਖੋਹਾਂ ਨੂੰ ਦੇਖਕੇ ਇੰਝ ਜਾਪਦਾ ਹੈ, ਜਿਵੇਂ ਲੁਟੇਰਿਆਂ ਦੇ ਮਨਾਂ ਵਿਚ ਪੁਲਿਸ ਪ੍ਰਸ਼ਾਸ਼ਨ ਦਾ ਕੋਈ ਖੌਫ ਹੀ ਨਹੀਂ। ਕਿਉਂਕਿ ਆਏ ਦਿਨੀ ਇਸ ਨਾਲ ਜੁੜੀਆਂ ਖ਼ਬਰਾਂ ਸੁਣਨ ਨੂੰ ਮਿਲਦੀਆਂ ਹਨ। ਪਹਿਲਾਂ ਤਾਂ ਘਰ ਤੋਂ ਨਿਕਲਣ ਸਮੇਂ ਬੰਦੇ ਨੂੰ ਪੂਰੀ ਤਰਾਂ ਚੌਕਸ ਰਹਿਣਾ ਪੈਂਦਾ ਸੀ, ਕਿਉਕਿ ਕੁਝ ਪਤਾ ਨਹੀਂ ਲੱਗਦਾ ਕਿ ਕੌਣ ਕਿਸ ਸਮੇਂ ਤੁਹਾਡੇ ਗਲ ਦੀ ਚੇਨ ਜਾਂ ਤੁਹਾਡਾ ਮੋਬਾਇਲ ਲੈ ਕੇ ਭੱਜ ਜਾਵੇ ਪਰ ਹੁਣ ਤਾਂ ਬੰਦੇ ਨੂੰ ਘਰ ਅੰਦਰ ਵੀ ਚੌਕਸ ਰਹਿਣ ਦੀ ਜ਼ਰੂਰਤ ਹੈ, ਕਿਉਂਕਿ ਘਰ, ਦੁਕਾਨ ਅੰਦਰ ਵੜ ਕੇ ਕੀਤੀ ਗਈ ਚੋ ਰੀ ਦੇ ਮਾਮਲੇ ਜ਼ਿਆਦਾ ਸਾਹਮਣੇ ਆ ਰਹੇ ਹਨ।

ਤਾਜ਼ਾ ਮਾਮਲਾ ਹੁਸ਼ਿਆਰਪੁਰ ਤੋਂ ਸਾਹਮਣੇ ਆਇਆ ਹੈ, ਜਿੱਥੇ ਲੁਟੇਰਿਆਂ ਵੱਲੋਂ ਘਰ ਅੰਦਰ ਵੜਕੇ 15 ਲੱਖ ਦੇ ਕਰੀਬ ਸਮਾਨ ਦੀ ਲੁੱਟ-ਖੋਹ ਕੀਤੀ ਗਈ। ਵਧੇਰੇ ਜਾਣਕਾਰੀ ਲਈ ਦੱਸ ਦੇਈਏ 31 ਅਕਤੂਬਰ ਨੂੰ ਲੜਕੀ ਦਾ ਵਿਆਹ ਸੀ, ਜਿਸ ਕਾਰਨ ਘਰ ਵਿਚ ਨਗਦੀ ਅਤੇ ਗਹਿਣੇ ਪਏ ਸਨ।ਲੁਟੇਰਿਆਂ ਵੱਲੋਂ ਇਹ ਸਾਰਾ ਸਾਮਾਨ ਲੁੱਟ ਲਿਆ ਗਿਆ। ਲੜਕੀ ਰੁਮੀਨਾ ਅਤੇ ਉਸ ਦੀ ਮਾਂ ਰਜਿੰਦਰ ਕੌਰ ਵਾਸੀ ਅਰੋੜਾ ਕਲੋਨੀ ਕੱਕੋਂ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਦੋਨੋਂ ਮਾਂ-ਧੀ ਘਰ ਨੂੰ ਜਿੰਦੇ ਲਗਾਕੇ ਵੈਕਸੀਨ ਲਗਵਾਉਣ ਗਈਆਂ ਸਨ।

ਅੱਧੇ ਘੰਟੇ ਬਾਅਦ ਜਦੋਂ ਉਹ ਵਾਪਸ ਆਈਆਂ ਤਾਂ ਉਨ੍ਹਾਂ ਨੇ ਦੇਖਿਆ ਕਿ ਘਰ ਦੇ ਅੰਦਰਲੇ ਦਰਵਾਜ਼ੇ ਦਾ ਜਿੰਦਾ ਤੋੜਿਆ ਹੋਇਆ ਸੀ। ਮਾਂ ਧੀ ਦੋਨਾਂ ਦੀ ਅਲਮਾਰੀ ਦੇ ਜਿੰਦੇ ਤੋੜ ਕੇ ਸਾਰਾ ਪੈਸਾ, ਗਹਿਣੇ ਚੋਰੀ ਹੋ ਚੁੱਕੇ ਸਨ। ਰੂਮੀਨਾ ਦਾ ਵਿਆਹ 31 ਅਕਤੂਬਰ ਨੂੰ ਸੀ। ਉਸ ਦੇ ਵਿਆਹ ਲਈ ਇਹ ਸਾਰਾ ਸਮਾਨ ਰੱਖਿਆ ਹੋਇਆ ਸੀ, ਜੋ ਕਿ 15 ਲੱਖ ਦੇ ਕਰੀਬ ਸੀ। ਪਰਿਵਾਰਿਕ ਮੈਂਬਰ ਨਰੇਸ਼ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਧੇ ਘੰਟੇ ਵਿੱਚ 15 ਲੱਖ ਦੇ ਕਰੀਬ ਨੁਕਸਾਨ ਹੋ ਗਿਆ।

ਉਨ੍ਹਾਂ ਦਾ ਕਹਿਣਾ ਹੈ ਕਿ ਪੁਲਿਸ ਪ੍ਰਸ਼ਾਸਨ ਦੀ ਢਿੱਲ ਕਾਰਨ ਹੀ ਅਜਿਹਾ ਹੋ ਰਿਹਾ ਹੈ, ਕਿਉਂਕਿ ਇੱਕ ਘੰਟਾ ਪਹਿਲਾਂ ਪੁਲਿਸ ਨੂੰ ਇਸ ਸਬੰਧੀ ਸੂਚਨਾ ਦਿੱਤੀ ਸੀ ਪਰ ਫੇਰ ਵੀ ਕੋਈ ਵੀ ਨਹੀਂ ਪੁਹੰਚਿਆ। ਇਸ ਮਾਮਲੇ ਵਿੱਚ ਪੁਲੀਸ ਦੁਆਰਾ ਕੀ ਕਾਰਵਾਈ ਕੀਤੀ ਜਾਂਦੀ ਹੈ, ਇਹ ਤਾਂ ਅਉਣ ਵਾਲਾ ਸਮਾਂ ਹੀ ਦੱਸੇਗਾ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *