ਸੱਪਾਂ ਚ ਬੈਠਕੇ ਰੋਟੀ ਪਕਾਉਂਦੀ ਹੈ ਆਹ ਬੇਬੇ, ਮੀਂਹ ਪੈਣ ਤੇ ਇਸ ਤਰ੍ਹਾਂ ਕਰਦੀ ਹੈ ਗੁਜਾਰਾ

ਗ਼ ਰੀ ਬੀ ਦੀ ਪਰਿਭਾਸ਼ਾ ਤਾਂ ਉਹ ਲੋਕ ਹੀ ਜਾਣਦੇ ਹਨ, ਜਿਨ੍ਹਾਂ ਨੇ ਖੁਦ ਆਪਣੇ ਤਨ ਉੱਤੇ ਗ਼ ਰੀ ਬੀ ਹੰਢਾਈ ਹੋਵੇ। ਸਰਕਾਰੀ ਸਹੂਲਤਾਂ ਪ੍ਰਾਪਤ ਕਰਨ ਲਈ ਤਾਂ ਹਰ ਕੋਈ ਖ਼ੁਦ ਨੂੰ ਗ਼ ਰੀ ਬ ਦੱਸਦਾ ਹੈ। ਅੱਜ ਅਸੀਂ ਇਕ ਅਜਿਹੀ ਗ਼ਰੀਬ ਬਜ਼ੁਰਗ ਵਿਧਵਾ ਦੀ ਗੱਲ ਕਰ ਰਹੇ ਹਾਂ। ਜੋ ਕਿ ਹਕੀਕਤ ਵਿੱਚ ਗਰੀਬ ਅਤੇ ਲਾਚਾਰ ਹੈ। ਇਸ ਬਜ਼ੁਰਗ ਮਾਤਾ ਗੁਰਮੀਤ ਕੌਰ ਦੀ ਉਮਰ ਲਗਪਗ 75 ਸਾਲ ਹੈ। ਉਹ ਜ਼ਿਲ੍ਹਾ ਨਵਾਂ ਸ਼ਹਿਰ ਦੇ ਕਸਬਾ ਬੰਗਾ ਅਧੀਨ ਪੈਂਦੇ ਪਿੰਡ ਸੱਲ ਕਲਾਂ ਵਿਚ ਰਹਿ ਰਹੀ ਹੈ।

ਇਸ ਇਲਾਕੇ ਬਾਰੇ ਕਿਹਾ ਜਾਂਦਾ ਹੈ ਕਿ ਇਸ ਇਲਾਕੇ ਦੇ ਜ਼ਿਆਦਾਤਰ ਲੋਕ ਵਿਦੇਸ਼ਾਂ ਵਿੱਚ ਗਏ ਹੋਏ ਹਨ। ਇਹ ਬਜ਼ੁਰਗ ਮਾਤਾ ਦੱਸਦੀ ਹੈ ਕਿ 16 ਸਾਲ ਪਹਿਲਾਂ ਉਸ ਦੇ ਪਤੀ ਨੇ ਅੱਖਾਂ ਮੀਟ ਲਈਆਂ ਸਨ। ਇਸ ਤੋਂ ਬਾਅਦ ਉਸ ਨੇ ਕੁਝ ਪਿੰਡ ਵਾਸੀਆਂ ਅਤੇ ਪੰਚਾਇਤ ਦੀ ਮਦਦ ਨਾਲ ਆਪਣੀ ਇਕਲੌਤੀ ਧੀ ਦੇ ਹੱਥ ਪੀਲੇ ਕਰ ਦਿੱਤੇ। ਹੁਣ ਉਸ ਦੇ ਮਕਾਨ ਦੀ ਹਾਲਤ ਬਹੁਤ ਖਸਤਾ ਹੈ। ਇਹ ਕਿਸੇ ਸਮੇਂ ਵੀ ਡਿੱਗ ਸਕਦਾ ਹੈ। ਮਾਤਾ ਦੱਸਦੀ ਹੈ ਕਿ ਜਦੋਂ ਉਹ ਰੋਟੀ ਬਣਾ ਰਹੀ ਹੁੰਦੀ ਹੈ ਤਾਂ ਵੱਡੇ ਵੱਡੇ ਸੱਪ ਅੰਦਰ ਆ ਵੜਦੇ ਹਨ।

ਜਿਸ ਕਰਕੇ ਉਸ ਨੂੰ ਸਾਮਾਨ ਛੱਡ ਕੇ ਭੱਜਣਾ ਪੈਂਦਾ ਹੈ। ਕਦੇ ਮਕਾਨ ਦੀ ਛੱਤ ਵਿੱਚੋਂ ਸੱਪ ਨਿਕਲ ਆਉਂਦੇ ਹਨ। ਮਾਤਾ ਦਾ ਇਹ ਘਰ ਖੇਤਾਂ ਦੇ ਨਾਲ ਹੈ। ਮਾਤਾ ਦੇ ਦੱਸਣ ਮੁਤਾਬਕ ਉਹ ਇਸ ਹੈਸੀਅਤ ਵਿੱਚ ਨਹੀਂ ਹੈ ਕਿ ਮਕਾਨ ਦੀ ਮੁਰੰਮਤ ਕਰਵਾ ਸਕੇ। ਬਰਸਾਤ ਵਿੱਚ ਉਹ ਗੁਰਦੁਆਰੇ ਰਾਤ ਕੱਟ ਲੈਂਦੀ ਹੈ। ਉਸ ਨੂੰ ਕੁਝ ਪੈਨਸ਼ਨ ਮਿਲਦੀ ਹੈ ਅਤੇ ਕਦੇ ਮਨਰੇਗਾ ਸਕੀਮ ਅਧੀਨ ਦਿਹਾੜੀ ਲੱਗ ਜਾਂਦੀ ਹੈ। ਕਦੇ ਮਾਤਾ ਲੋਕਾਂ ਦੇ ਘਰਾਂ ਵਿੱਚ ਜਾ ਕੇ ਝਾੜੂ ਪੋਚਾ ਲਗਾ ਕੇ ਖਾਣਾ ਲੈ ਆਉਂਦੀ ਹੈ।

ਦੇਖਿਆ ਜਾਵੇ ਤਾਂ ਉਹ ਬਦਤਰ ਜ਼ਿੰਦਗੀ ਜਿਉਂ ਰਹੀ ਹੈ। ਬਜ਼ੁਰਗ ਮਾਤਾ ਦੀ ਧੀ ਨੇ ਦੱਸਿਆ ਹੈ ਕਿ ਉਸ ਦੀ ਮਾਤਾ ਦੇ ਮਕਾਨ ਦੀ ਹਾਲਤ ਬਹੁਤ ਖਸਤਾ ਹੈ। ਦਾਨੀ ਸੱਜਣਾਂ ਨੂੰ ਚਾਹੀਦਾ ਹੈ ਕਿ ਮਾਤਾ ਦੇ ਮਕਾਨ ਦਾ ਪ੍ਰਬੰਧ ਕੀਤਾ ਜਾਵੇ। ਪਿੰਡ ਦੀ ਇੱਕ ਮਹਿਲਾ ਪੰਚਾਇਤ ਮੈਂਬਰ ਨੇ ਦੱਸਿਆ ਹੈ ਕਿ ਉਹ ਵਾਰ ਵਾਰ ਇਹ ਮਾਮਲਾ ਪਿੰਡ ਵਾਸੀਆਂ, ਪੰਚਾਇਤ ਅਤੇ ਬੀ ਡੀ ਓ ਦੇ ਧਿਆਨ ਵਿੱਚ ਲਿਆ ਚੁੱਕੀ ਹੈ।

ਇਸ ਤੋਂ ਬਿਨਾਂ ਉਸ ਨੇ ਪਟਵਾਰੀ ਅਤੇ ਕੁਝ ਐੱਨ ਆਰ ਆਈਜ਼ ਤੱਕ ਵੀ ਪਹੁੰਚ ਕੀਤੀ ਪਰ ਕਿਸੇ ਨੇ ਵੀ ਕੋਈ ਹੁੰਗਾਰਾ ਨਹੀਂ ਭਰਿਆ। ਇਸ ਮਹਿਲਾ ਪੰਚਾਇਤ ਮੈਂਬਰ ਦਾ ਕਹਿਣਾ ਹੈ ਕਿ ਇਸ ਗ਼ਰੀਬ ਬੇਸਹਾਰਾ ਬਜ਼ੁਰਗ ਮਾਤਾ ਦੀ ਮਦਦ ਕੀਤੀ ਜਾਣੀ ਚਾਹੀਦੀ ਹੈ। ਉਸ ਦਾ ਘਰ ਬਣਾ ਕੇ ਦਿੱਤਾ ਜਾਣਾ ਚਾਹੀਦਾ ਹੈ ਤਾਂ ਕਿ ਉਹ ਵੀ ਆਪਣੀ ਸੁੱਖ ਦੀ ਜ਼ਿੰਦਗੀ ਬਤੀਤ ਕਰ ਸਕੇ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *