ਮਾਂ ਦੀ ਲਾਸ਼ ਕੋਲ ਬੈਠਾ ਰੋ ਰਿਹਾ ਸੀ ਮਾਸੂਮ ਬੱਚਾ, ਫੋਨ ਸੁਣਕੇ ਪਿਓ ਦੇ ਪੈਰਾਂ ਹੇਠੋਂ ਨਿਕਲੀ ਜਮੀਨ

ਅੰਮ੍ਰਿਤਸਰ ਦੇ ਥਾਣਾ ਘਰਿੰਡਾ ਦੀ ਪੁਲੀਸ ਤੋਂ ਇਨਸਾਫ਼ ਮੰਗਣ ਲਈ ਇਕ ਮ੍ਰਿਤਕਾ ਦਾ ਪਰਿਵਾਰ 5 ਦਿਨਾਂ ਤੋਂ ਧਰਨਾ ਲਗਾਈ ਬੈਠਾ ਹੈ। ਪਰਿਵਾਰ ਦਾ ਦੋਸ਼ ਹੈ ਕਿ ਉਨ੍ਹਾਂ ਦੀ ਧੀ ਦੀ ਜਾਨ ਲੈਣ ਉਪਰੰਤ ਉਸ ਦੇ ਸਹੁਰਿਆਂ ਨੇ ਉਸ ਨੂੰ ਪੱਖੇ ਨਾਲ ਟੰਗ ਦਿੱਤਾ। ਪੁਲੀਸ ਕੋਈ ਕਾਰਵਾਈ ਨਹੀਂ ਕਰ ਰਹੀ। ਦੂਜੇ ਪਾਸੇ ਪੁਲੀਸ ਨੇ ਇਨਸਾਫ਼ ਦਾ ਭਰੋਸਾ ਦਿੱਤਾ ਹੈ। ਮ੍ਰਿਤਕਾ ਦੇ ਮਾਮੇ ਨੇ ਦੱਸਿਆ ਕਿ 2 ਸਾਲ ਪਹਿਲਾਂ ਉਨ੍ਹਾਂ ਨੇ ਆਪਣੀ ਭਾਣਜੀ ਦਾ ਵਿਆਹ ਹੁਸ਼ਿਆਰ ਨਗਰ ਵਿੱਚ ਕੀਤਾ ਸੀ। ਵਿਆਹ ਤੋਂ 2 ਮਹੀਨੇ ਬਾਅਦ ਹੀ ਪਰਿਵਾਰ ਵਿੱਚ ਕ-ਲੇ-ਸ਼ ਸ਼ੁਰੂ ਹੋ ਗਿਆ।

ਵਾਰ ਵਾਰ ਉਨ੍ਹਾਂ ਦੀ ਭਾਣਜੀ ਦੀ ਖਿੱਚ ਧੂਹ ਕੀਤੀ ਜਾਂਦੀ ਸੀ। ਪੰਚਾਇਤਾਂ ਜੁੜਦੀਆਂ ਰਹੀਆਂ। ਮ੍ਰਿਤਕਾ ਦੇ ਮਾਮੇ ਦੇ ਦੱਸਣ ਮੁਤਾਬਕ ਉਸ ਦੇ ਤਾਏ ਸਹੁਰੇ ਨੇ ਕ-ਲੇ-ਸ਼ ਮਿਟਾਉਣ ਲਈ ਜ਼ਿੰਮੇਵਾਰੀ ਲੈ ਲਈ ਪਰ ਇਹ ਸਿਲਸਿਲਾ ਰੁਕਿਆ ਨਹੀਂ। ਇਸ ਦੌਰਾਨ ਲੜਕੀ ਮਾਂ ਬਣ ਗਈ ਅਤੇ ਸਹੁਰਿਆਂ ਵੱਲੋਂ ਉਸ ਦੀ ਖਿੱਚ ਧੂਹ ਜਾਰੀ ਰਹੀ। ਉਨ੍ਹਾਂ ਨੂੰ ਮ੍ਰਿਤਕਾ ਦੇ ਤਾਏ ਸਹੁਰੇ ਨੇ ਹੀ ਫੋਨ ਕਰਕੇ ਦੱਸਿਆ ਕਿ ਉਨ੍ਹਾਂ ਦੀ ਧੀ ਛੱਤ ਨਾਲ ਲਟਕ ਰਹੀ ਹੈ ਅਤੇ ਉਸ ਦਾ ਬੱਚਾ ਰੋ ਰਿਹਾ ਹੈ।

ਜਦਕਿ ਘਰ ਵਿੱਚ ਕੋਈ ਨਹੀਂ ਹੈ। ਮ੍ਰਿਤਕਾ ਦੇ ਮਾਮੇ ਦਾ ਕਹਿਣਾ ਹੈ ਕਿ ਕੁੜੀ ਦੀ ਜਾਨ ਲੈਣ ਉਪਰੰਤ ਉਸ ਨੂੰ ਟੰਗਿਆ ਗਿਆ ਹੈ। ਉਹ 5 ਦਿਨਾਂ ਤੋਂ ਧਰਨਾ ਲਗਾਈ ਬੈਠੇ ਹਨ। ਪੁਲੀਸ ਨੇ ਸਿਰਫ ਇਕ ਵਿਅਕਤੀ ਕਾਬੂ ਕੀਤਾ ਹੈ। ਪਰਚਾ ਹੋਣ ਦੇ ਬਾਵਜੂਦ ਵੀ ਐੱਸ ਐੱਚ ਓ ਉਨ੍ਹਾਂ ਤੋਂ ਸਬੂਤ ਮੰਗ ਰਿਹਾ ਹੈ। ਇਕ ਹੋਰ ਵਿਅਕਤੀ ਦਾ ਕਹਿਣਾ ਹੈ ਕਿ ਲੜਕੀ ਦੀ ਜਾਨ ਲਈ ਗਈ ਹੈ ਪਰ ਪੁਲੀਸ ਨੇ 306 ਦਾ ਮਾਮਲਾ ਦਰਜ ਕੀਤਾ ਹੈ।

ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ 6 ਤਰੀਕ ਨੂੰ ਇਹ ਘਟਨਾ ਵਾਪਰੀ ਸੀ। ਪਰਿਵਾਰ ਵੱਲੋਂ ਦਿੱਤੀ ਗਈ ਦਰ ਖਾਸ ਤ ਦੇ ਆਧਾਰ ਤੇ ਉਨ੍ਹਾਂ ਨੇ 5 ਵਿਅਕਤੀਆਂ ਤੇ 306 ਦਾ ਪਰਚਾ ਦਰਜ ਕਰਕੇ ਮ੍ਰਿਤਕਾ ਦੇ ਪਤੀ ਨੂੰ ਫੜ ਲਿਆ ਸੀ। ਬਾਕੀ ਪਰਿਵਾਰ ਕਿਧਰੇ ਦੌੜ ਗਿਆ ਹੈ। 15 ਅਗਸਤ ਦੇ ਸਬੰਧ ਵਿੱਚ ਪੁਲਿਸ ਵੀ ਰੁੱਝੀ ਹੋਈ ਹੈ। ਫਿਰ ਵੀ ਉਨ੍ਹਾਂ ਵੱਲੋਂ ਛਾਪੇ ਮਾਰੇ ਜਾ ਰਹੇ ਹਨ। ਪੁਲੀਸ ਵੱਲੋਂ ਬਾਕੀ ਚਾਰਾਂ ਨੂੰ ਵੀ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *