ਵਿਆਹ ਤੋਂ ਬਾਅਦ ਘਰਵਾਲੇ ਦੀ ਅਸਲੀਅਤ ਜਾਣਕੇ ਕੁੜੀ ਦੇ ਉੱਡ ਗਏ ਹੋਸ਼, ਜਿੰਦਗੀ ਬਣੀ ਨਰਕ

ਸਾਡੇ ਸਮਾਜ ਵਿੱਚ ਵਿਦੇਸ਼ ਗਏ ਪੰਜਾਬੀ ਲੋਕਾਂ ਨੂੰ ਬਹੁਤ ਸਤਿਕਾਰ ਦਿੱਤਾ ਜਾਂਦਾ ਹੈ। ਹਰ ਪਰਿਵਾਰ ਦੀ ਇੱਛਾ ਹੈ ਕਿ ਉਹ ਆਪਣੇ ਧੀ ਪੁੱਤਰ ਦਾ ਵਿਆਹ ਵਿਦੇਸ਼ ਗਏ ਮੁੰਡੇ ਕੁੜੀ ਨਾਲ ਕਰਨ। ਕਈ ਵਾਰ ਲੋਕ ਵਿਦੇਸ਼ ਦੇ ਚੱਕਰਾਂ ਵਿੱਚ ਧੋ ਖਾ ਖਾ ਬੈਠਦੇ ਹਨ। ਇਹ ਮਾਮਲਾ ਬਟਾਲਾ ਦੇ ਪਿੰਡ ਮਸਾਣੀਆਂ ਦੇ ਇੱਕ ਪਰਿਵਾਰ ਨਾਲ ਜੁੜਿਆ ਹੋਇਆ ਹੈ। ਇਸ ਪਰਿਵਾਰ ਨੇ ਆਪਣੀ ਧੀ ਰਾਜਨੀਤ ਕੌਰ ਦਾ ਵਿਆਹ ਢਾਈ ਮਹੀਨੇ ਪਹਿਲਾਂ ਬੇਗੋਵਾਲ ਦੇ ਇਕ ਲੜਕੇ ਨਾਲ ਕੀਤਾ ਸੀ, ਜੋ ਕਿ ਇਟਲੀ ਤੋਂ ਆਇਆ ਸੀ।

ਹੁਣ ਰਾਜਨੀਤ ਕੌਰ ਦਾ ਪਰਿਵਾਰ ਉਸ ਦੇ ਪਤੀ ਤੇ ਕਈ ਤਰ੍ਹਾਂ ਦੇ ਦੋਸ਼ ਲਗਾ ਰਿਹਾ ਹੈ। ਰਾਜਨੀਤ ਕੌਰ ਨੇ ਦੱਸਿਆ ਹੈ ਕਿ ਢਾਈ ਮਹੀਨੇ ਪਹਿਲਾਂ ਉਸ ਦਾ ਵਿਆਹ ਬੇਗੋਵਾਲ ਵਿਖੇ ਹੋਇਆ ਸੀ। ਵਿਆਹ ਤੋਂ ਤੁਰੰਤ ਬਾਅਦ ਉਸ ਦਾ ਪਤੀ ਉਸ ਦੀ ਖਿੱਚ ਧੂਹ ਕਰਨ ਲੱਗਾ। ਉਹ ਅਮਲ ਕਰਨ ਦਾ ਆਦੀ ਹੈ। ਕੁੜੀ ਦੱਸਦੀ ਹੈ ਕਿ ਜਦੋਂ ਉਸ ਦਾ ਭਰਾ ਉਸ ਨੂੰ ਲੈਣ ਆਇਆ ਤਾਂ ਉਸ ਦੀ ਵੀ ਖਿੱਚ ਧੂਹ ਕੀਤੀ ਗਈ। ਉਹ ਚਾਹੁੰਦੀ ਹੈ ਕਿ ਉਸ ਦੇ ਪਤੀ ਤੇ ਪਰਚਾ ਦਰਜ ਕੀਤਾ ਜਾਵੇ। ਲੜਕੀ ਦੀ ਮਾਂ ਦੇ ਦੱਸਣ ਮੁਤਾਬਕ ਉਨ੍ਹਾਂ ਨੇ ਢਾਈ ਮਹੀਨੇ ਪਹਿਲਾਂ ਆਪਣੀ ਧੀ ਦਾ ਵਿਆਹ ਇਟਲੀ ਤੋਂ ਵਾਪਸ ਪਰਤੇ ਬੇਗੋਵਾਲ ਦੇ ਲੜਕੇ ਨਾਲ ਕੀਤਾ ਸੀ।

ਉਨ੍ਹਾਂ ਦਾ ਜਵਾਈ ਅਮਲ ਕਰਨ ਦਾ ਆਦੀ ਹੈ। ਕੁੜੀ ਦੀ ਖਿੱਚ ਧੂਹ ਕਰਦਾ ਹੈ। ਕਦੇ ਕਹਿੰਦਾ ਹੈ ਗੱਡੀ ਨਹੀਂ ਦਿੱਤੀ। ਉਨ੍ਹਾਂ ਦੀ ਕੁੜੀ ਨੂੰ ਉਨ੍ਹਾਂ ਨਾਲ ਬੋਲ ਚਾਲ ਰੱਖਣ ਤੋਂ ਵੀ ਰੋਕਦਾ ਹੈ। ਕੁੜੀ ਦੀ ਮਾਂ ਦੱਸਦੀ ਹੈ ਕਿ ਜਦੋਂ ਉਹ ਆਪਣੀ ਧੀ ਦੇ ਘਰ ਗਏ ਤਾਂ ਉਨ੍ਹਾਂ ਦੇ ਜੁਆਈ ਨੇ ਉਨ੍ਹਾਂ ਦੀ ਧੀ ਦੇ ਨਾਲ ਨਾਲ ਉਨ੍ਹਾਂ ਦੇ ਪੁੱਤਰ ਦੇ ਵੀ ਸੱ-ਟਾਂ ਲਗਾ ਦਿੱਤੀਆਂ। ਕੁੜੀ ਦੇ ਭਰਾ ਅਨਮੋਲਜੀਤ ਸਿੰਘ ਨੇ ਦੱਸਿਆ ਹੈ ਕਿ ਉਸ ਦੀ ਭੈਣ ਨੇ ਉਨ੍ਹਾਂ ਨੂੰ ਫੋਨ ਕਰਕੇ ਬੁਲਾਇਆ ਸੀ ਕਿ ਉਸ ਨੂੰ ਲੈ ਜਾਓ। ਜਦੋਂ ਉਹ ਆਪਣੀ ਭੈਣ ਦੇ ਘਰ ਪਹੁੰਚੇ ਤਾਂ ਉਸ ਦਾ ਜੀਜਾ ਉਸ ਦੀ ਭੈਣ ਦੀ ਖਿੱਚ ਧੂਹ ਕਰ ਰਿਹਾ ਸੀ।

ਉਸ ਨੇ ਅਨਮੋਲਜੀਤ ਸਿੰਘ ਤੇ ਵੀ ਕਿ-ਰ-ਚ ਨਾਲ ਵਾਰ ਕਰ ਦਿੱਤਾ। ਉਨ੍ਹਾਂ ਨੇ ਇ ਨ ਸਾ ਫ ਦੀ ਮੰਗ ਕੀਤੀ ਹੈ। ਹਸਪਤਾਲ ਦੇ ਡਾਕਟਰ ਨੇ ਦੱਸਿਆ ਹੈ ਕਿ ਬਟਾਲਾ ਦੇ ਮਸਾਣੀਆਂ ਦੀ ਰਜਨੀਤ ਕੌਰ ਅਤੇ ਉਸ ਦਾ ਭਰਾ ਅਨਮੋਲਜੀਤ ਸਿੰਘ ਉਨ੍ਹਾਂ ਕੋਲ ਆਏ ਹਨ। ਉਨ੍ਹਾਂ ਦੇ ਸੱ ਟਾਂ ਲੱਗੀਆਂ ਹੋਈਆਂ ਹਨ। ਦੋਵਾਂ ਦੀ ਐੱਮ ਐੱਲ ਆਰ ਕੱਟ ਦਿੱਤੀ ਗਈ ਹੈ। ਡਾ ਮੁਤਾਬਕ ਮੁੰਡੇ ਦੇ ਮੂੰਹ ਤੇ ਸੱ ਟਾਂ ਹਨ। ਉਸ ਦੇ 2 ਥਾਵਾਂ ਤੇ ਟਾਂਕੇ ਲੱਗੇ ਹਨ ਅਤੇ ਐਕਸ ਰੇ ਵੀ ਹੋਣਾ ਹੈ। ਐਕਸ ਰੇ ਤੋਂ ਬਾਅਦ ਹੀ ਸਾਰੀ ਸਥਿਤੀ ਸਪਸ਼ਟ ਹੋਵੇਗੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *