ਰੱਬਾ ਤਰਸ ਕਰ ਇਸ ਗਰੀਬ ਬੰਦੇ ਤੇ, ਮਾਂ ਪੁੱਤ ਦੇ ਹਾਲਾਤ ਦੇਖ ਤੁਹਾਡਾ ਵੀ ਨਿਕਲੂ ਰੋਣਾ

ਕਈ ਲੋਕਾਂ ਦੇ ਪੱਲੇ ਤਾਂ ਅੱਤ ਦੀ ਗ਼ਰੀਬੀ ਪਈ ਹੈ। ਉਨ੍ਹਾਂ ਨੂੰ 2 ਡੰਗ ਦੀ ਰੋਟੀ ਵੀ ਨਸੀਬ ਨਹੀਂ ਹੁੰਦੀ। ਰੋਟੀ ਤੋਂ ਬਿਨਾਂ ਉਹ ਕੁਝ ਸੋਚ ਹੀ ਨਹੀਂ ਸਕਦੇ। ਅਜਿਹੇ ਲੋਕਾਂ ਦੇ ਚਿਹਰੇ ਉੱਤੇ ਸਦਾ ਉਦਾਸੀ ਛਾਈ ਰਹਿੰਦੀ ਹੈ। ਅਜਿਹਾ ਹੀ ਇਕ ਪਰਿਵਾਰ ਹੈ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਬਰਨਾਲਾ ਦਾ। ਇਸ ਪਿੰਡ ਵਿੱਚ 2 ਜੀਆਂ ਦਾ ਇਕ ਪਰਿਵਾਰ ਰਹਿੰਦਾ ਹੈ। ਜਿਸ ਵਿੱਚ ਸਿਮਰਨ ਕੌਰ ਮਾਂ ਅਤੇ ਉਸ ਦਾ ਅਪਾਹਜ ਪੁੱਤਰ ਗੁਰਮੀਤ ਸਿੰਘ ਸ਼ਾਮਲ ਹਨ। ਗੁਰਮੀਤ ਸਿੰਘ ਨੂੰ ਜਨਮ ਤੋਂ ਹੀ ਪੋਲੀਓ ਹੋਣ ਕਾਰਨ ਉਹ ਚੱਲ ਫਿਰ ਨਹੀਂ ਸਕਦਾ।

ਉਸ ਦੇ ਪਿਤਾ ਦੀ ਜਾਨ ਬਚਾਉਣ ਲਈ ਕੀਤੀ ਗਈ ਦ ਵਾ ਦਾ ਰੂ ਤੇ ਪਰਿਵਾਰ ਦਾ ਸਭ ਕੁਝ ਖਰਚ ਹੋ ਗਿਆ। ਇੱਥੋਂ ਤੱਕ ਕਿ ਮਕਾਨ ਵੀ ਵਿਕ ਗਿਆ ਪਰ ਗੁਰਮੀਤ ਸਿੰਘ ਦਾ ਪਿਤਾ ਵੀ ਨਹੀਂ ਬਚ ਸਕਿਆ। ਆਖ਼ਰ ਗੁਰਮੀਤ ਸਿੰਘ ਦਾ ਮਾਮਾ ਆਪਣੀ ਭੈਣ ਅਤੇ ਭਾਣਜੇ ਨੂੰ ਆਪਣੇ ਪਿੰਡ ਲੈ ਆਇਆ। ਹੁਣ ਉਸ ਦੇ ਮਾਮੇ ਸਤਨਾਮ ਸਿੰਘ ਦੇ ਬੱਚੇ ਵੀ ਵੱਡੇ ਹੋ ਗਏ ਹਨ। ਦੂਜੇ ਪਾਸੇ ਗੁਰਮੀਤ ਸਿੰਘ ਅਤੇ ਉਸ ਦੀ ਮਾਂ ਕੋਲ ਰਹਿਣ ਲਈ ਕੋਈ ਮਕਾਨ ਨਹੀਂ ਹੈ।

ਸਿਮਰਨ ਕੌਰ ਦੀ ਸਿਹਤ ਵੀ ਠੀਕ ਨਹੀਂ ਰਹਿੰਦੀ। ਨਾ ਤਾਂ ਮਾਂ ਹੀ ਕਮਾਉਣ ਦੇ ਯੋਗ ਹੈ ਅਤੇ ਨਾ ਹੀ ਪੁੱਤਰ। ਦੂਜੇ ਪਾਸੇ ਸਿਰ ਤੇ ਛੱਤ ਵੀ ਨਹੀਂ ਹੈ। ਮਾਂ ਪੁੱਤ ਦੋਵਾਂ ਨੂੰ ਹੀ ਕੁਝ ਨਹੀਂ ਸੁੱਝ ਰਿਹਾ? ਦੋਵੇਂ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਸਿਰ ਛੁਪਾਉਣ ਲਈ ਘਰ ਮਿਲ ਜਾਵੇ। ਗੁਰਮੀਤ ਸਿੰਘ ਜੋ ਚੱਲਣ ਫਿਰਨ ਦੇ ਵੀ ਯੋਗ ਨਹੀਂ ਉਸ ਲਈ ਕੋਈ ਟ੍ਰਾਈਸਾਈਕਲ ਦਾ ਪ੍ਰਬੰਧ ਹੋ ਜਾਵੇ ਤਾਂ ਕੀ ਉਹ ਵੀ ਇਕ ਥਾਂ ਤੋਂ ਦੂਜੀ ਥਾਂ ਜਾ ਸਕੇ।

ਸਿਮਰਨ ਕੌਰ ਤਾਂ ਆਪਣੇ ਲਈ ਦ ਵਾ ਈ ਖ਼ਰੀਦਣ ਦੇ ਵੀ ਸਮਰੱਥ ਨਹੀਂ ਹੈ। ਸਰਕਾਰਾਂ ਗ਼ ਰੀ ਬੀ ਦੂਰ ਕਰਨ ਦਾ ਢਿੰਡੋਰਾ ਪਿੱਟਦੀਆਂ ਹਨ। ਕੀ ਉਨ੍ਹਾਂ ਨੂੰ ਅਜਿਹੇ ਗ਼ਰੀਬ ਲੋਕ ਨਜ਼ਰ ਨਹੀਂ ਆਉਂਦੇ? ਵੋਟਾਂ ਲੈਣ ਵੇਲੇ ਇਨ੍ਹਾਂ ਲੋਕਾਂ ਨੂੰ ਬਹੁਤ ਸਬਜ਼ਬਾਗ ਦਿਖਾਏ ਜਾਂਦੇ ਹਨ ਅਤੇ ਫੇਰ ਇਸ ਮਾਮਲੇ ਨੂੰ ਅਗਲੀਆਂ ਚੋਣਾਂ ਲਈ ਰਾਖਵਾਂ ਰੱਖ ਲਿਆ ਜਾਂਦਾ ਹੈ। ਅੱਜ ਲੋੜ ਹੈ ਇਸ ਗ਼ਰੀਬ ਪਰਿਵਾਰ ਦੀ ਬਾਂਹ ਫੜਨ ਦੀ ਤਾਂ ਕਿ ਉਹ ਵੀ ਇਸ ਜ਼ਿੰਦਗੀ ਦਾ ਨਿੱਘ ਮਾਣ ਸਕਣ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *