ਕਾਰ ਚਲਦੀ ਛੱਡਕੇ ਚਲਾ ਗਿਆ, ਵਾਪਿਸ ਆ ਕੇ ਦੇਖਿਆ ਤਾਂ ਦਾਦੀ ਪੋਤੇ ਰੋ ਰਹੇ ਸੀ ਖੜੇ

ਅੱਜਕੱਲ੍ਹ ਲੋਕ ਨਵੇਂ ਨਵੇਂ ਤਰੀਕਿਆਂ ਨਾਲ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ। ਬਸ ਉਦੇਸ਼ ਹੁੰਦਾ ਹੈ ਦੂਜੇ ਨੂੰ ਚੂਨਾ ਲਗਾਉਣਾ। ਇਸ ਕਰਕੇ ਭੋਲੇ ਭਾਲੇ ਲੋਕਾਂ ਨਾਲ ਧੋਖਾ ਹੋ ਜਾਂਦਾ ਹੈ। ਇਹ ਸ਼ਾਤਰ ਲੋਕ ਕਿਸੇ ਦੀ ਕਮਾਈ ਤੇ ਖੁਦ ਐਸ਼ ਉਡਾਉਂਦੇ ਹਨ। ਗੁਰਦਾਸਪੁਰ ਦੇ ਫਤਿਹਗਡ਼੍ਹ ਚੂਡ਼ੀਆਂ ਤੋਂ ਇਕ ਖੜ੍ਹੀ ਕਾਰ ਭਜਾ ਕੇ ਲੈ ਜਾਣ ਦੀ ਜਾਣਕਾਰੀ ਹਾਸਲ ਹੋਈ ਹੈ। ਇਕ ਵਿਅਕਤੀ ਨੇ ਦੱਸਿਆ ਹੈ ਕਿ ਉਸ ਨੇ ਪੁਰਾਣੇ ਬੱਸ ਸਟੈਂਡ ਕੋਲ ਆ ਕੇ ਗੱਡੀ ਰੋਕ ਲਈ। ਉਹ ਆਪ ਆਪਣੀ ਮਾਂ ਦੀ ਦਵਾਈ ਲੈਣ ਲਈ ਚਲਾ ਗਿਆ।

ਔਰਤਾਂ ਗੱਡੀ ਵਿੱਚੋਂ ਉਤਰ ਕੇ ਏ ਟੀ ਐਮ ਤੋਂ ਪੈਸੇ ਕਢਵਾਉਣ ਚਲੀਆਂ ਗਈਆਂ। ਪਿੱਛੇ ਗੱਡੀ ਵਿੱਚ ਉਸ ਦੀ ਮਾਂ ਅਤੇ ਇਕ ਬੱਚਾ ਰਹਿ ਗਏ। ਉਸ ਦੇ ਦੱਸਣ ਮੁਤਾਬਕ ਬੱਚਾ ਗੱਡੀ ਵਿਚ ਸੌਂ ਰਿਹਾ ਸੀ। ਜਿਸ ਕਰਕੇ ਉਹ ਗੱਡੀ ਨੂੰ ਸਟਾਰਟ ਹੀ ਛੱਡ ਗਿਆ। ਜਦੋਂ ਉਹ ਵਾਪਸ ਆਇਆ ਤਾਂ ਉਥੇ ਗੱਡੀ ਨਹੀਂ ਸੀ। ਗੱਡੀ ਨੂੰ ਕੋਈ ਨਾਮਲੂਮ ਵਿਅਕਤੀ ਲਿਜਾ ਚੁੱਕਾ ਸੀ। ਪੁਲੀਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੂੰ ਫਤਿਹਗਡ਼੍ਹ ਚੂਡ਼ੀਆਂ ਤੋਂ ਗੱਡੀ ਚੋ ਰੀ ਹੋਣ ਦੀ ਇਤਲਾਹ ਮਿਲੀ ਸੀ।

ਜਿਸ ਵਿੱਚ ਦੱਸਿਆ ਗਿਆ ਸੀ ਕਿ ਸੁਰਿੰਦਰ ਸਿੰਘ ਆਪਣੀ ਭਰਜਾਈ ਅਤੇ ਕੁਝ ਹੋਰ ਰਿਸ਼ਤੇਦਾਰਾਂ ਨਾਲ ਗੱਡੀ ਵਿੱਚ ਸ਼ਹਿਰ ਆਇਆ ਸੀ। ਬੱਸ ਸਟੈਂਡ ਕੋਲ ਗੱਡੀ ਖੜ੍ਹੀ ਕਰਕੇ ਸੁਰਿੰਦਰ ਸਿੰਘ ਦ ਵਾ ਈ ਲੈਣ ਚਲਾ ਗਿਆ ਅਤੇ ਔਰਤਾਂ ਏ ਟੀ ਐਮ ਵਿੱਚ ਪੈਸੇ ਕਢਵਾਉਣ ਲਈ ਚਲੀਆਂ ਗਈਆਂ। ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਸੁਰਿੰਦਰ ਸਿੰਘ ਦੇ ਦੱਸਣ ਮੁਤਾਬਕ ਗੱਡੀ ਵਿਚ ਇਕ ਬਜ਼ੁਰਗ ਔਰਤ ਸੀ ਅਤੇ ਇਕ ਛੋਟਾ ਬੱਚਾ ਸੁੱਤਾ ਪਿਆ ਸੀ।

ਜਿਸ ਕਰਕੇ ਗੱਡੀ ਦਾ ਏ ਸੀ ਚੱਲਦਾ ਹੋਣ ਕਾਰਨ ਸੁਰਿੰਦਰ ਸਿੰਘ ਗੱਡੀ ਨੂੰ ਸਟਾਰਟ ਹੀ ਛੱਡ ਗਿਆ ਸੀ। ਜਦੋਂ ਉਹ ਵਾਪਸ ਆਇਆ ਤਾਂ ਕੋਈ ਵਿਅਕਤੀ ਗੱਡੀ ਭਜਾ ਕੇ ਲੈ ਗਿਆ ਸੀ। ਉਨ੍ਹਾਂ ਦੇ ਦੱਸਣ ਮੁਤਾਬਕ ਬਾਅਦ ਵਿੱਚ ਉਹ ਵਿਅਕਤੀ ਛੋਟੇ ਬੱਚੇ ਅਤੇ ਬਜ਼ੁਰਗ ਔਰਤ ਨੂੰ ਅਲੀਵਾਲ ਨਹਿਰ ਉੱਤੇ ਉਤਾਰ ਕੇ ਗੱਡੀ ਸਮੇਤ ਦੌੜ ਗਿਆ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *