ਕੈਨੇਡਾ ਦੀ ਪੀਆਰ ਲੈਣ ਵਾਲਿਆਂ ਲਈ ਵੱਡੀ ਖੁਸ਼ਖਬਰੀ, ਪੰਜਾਬੀਆਂ ਨੇ ਖਿੱਚ ਲਈ ਤਿਆਰੀ

ਜਿਹੜੇ ਕਨੇਡਾ ਦੇ ਪਰਮਾਨੈਂਟ ਰੈਜ਼ੀਡੈਂਟ ਸਿਟੀਜ਼ਨਸ਼ਿਪ ਲੈਣ ਦੇ ਚਾਹਵਾਨ ਹਨ, ਇਹ ਖ਼ਬਰ ਵਿਸ਼ੇਸ਼ ਕਰਕੇ ਉਨ੍ਹਾਂ ਲੋਕਾਂ ਲਈ ਹੈ। ਇਮੀਗ੍ਰੇਸ਼ਨ ਵਿਭਾਗ ਵੱਲੋਂ ਉਨ੍ਹਾਂ ਲੋਕਾਂ ਲਈ ਆਨਲਾਈਨ ਅਰਜ਼ੀਆਂ ਭੇਜਣ ਦੀ ਵਿਵਸਥਾ 11 ਅਗਸਤ ਤੋਂ ਕੀਤੀ ਗਈ ਹੈ। ਸਿੰਗਲ ਉਮੀਦਵਾਰ ਹੁਣ ਤੋਂ ਹੀ ਇਸ ਦੀ ਵਰਤੋਂ ਕਰ ਸਕਦੇ ਹਨ। ਜਦਕਿ ਪਰਿਵਾਰਾਂ ਨੂੰ ਨਵੰਬਰ ਤੋਂ ਇਹ ਸੁਵਿਧਾ ਹਾਸਲ ਹੋਵੇਗੀ। ਜਿਹੜੇ ਵਿਅਕਤੀ ਪਹਿਲਾਂ ਹੀ ਆਪਣੀਆਂ ਦਰਖਾਸਤਾਂ ਦੇ ਨਾਲ ਦਸਤਾਵੇਜ਼ ਭੇਜ ਚੁੱਕੇ ਹਨ।

ਉਨ੍ਹਾਂ ਨੂੰ ਦੁਬਾਰਾ ਇਸ ਪ੍ਰਕਿਰਿਆ ਵਿਚ ਪੈਣ ਦੀ ਜ਼ਰੂਰਤ ਨਹੀਂ। ਅਗਲੇ ਸਾਲ ਤੋਂ ਇਮੀਗ੍ਰੇਸ਼ਨ ਸਲਾਹਕਾਰਾਂ ਨੂੰ ਵੀ ਆਪਣੇ ਮੁਵੱਕਿਲ ਲਈ ਇਸ ਸਿਸਟਮ ਦੀ ਵਰਤੋਂ ਕਰਨ ਦੀ ਆਗਿਆ ਹੋਵੇਗੀ। ਜੇਕਰ ਕਿਸੇ ਵੀ ਐਪਲੀਕੇਸ਼ਨ ਵਿਚ ਕੋਈ ਕਮੀ ਹੋਈ ਤਾਂ ਉਸ ਨੂੰ ਬਾਅਦ ਵਿੱਚ ਪੂਰਾ ਕੀਤਾ ਜਾ ਸਕਦਾ ਹੈ। ਇਮੀਗ੍ਰੇਸ਼ਨ ਵਿਭਾਗ ਵੱਲੋਂ ਉਮੀਦਵਾਰਾਂ ਨੂੰ ਫੀਸ ਦੀ ਅਦਾਇਗੀ ਦਾ ਸਬੂਤ, ਰਸੀਦ ਅਤੇ ਪੀ ਡੀ ਐੱਫ਼ ਫਾਈਲ ਪ੍ਰਿੰਟ ਦੀ ਸਹੂਲਤ ਵੀ ਦਿੱਤੀ ਜਾਵੇਗੀ।

ਕੋਰੋਨਾ ਕਾਰਨ ਇਸ ਕੰਮ ਵਿੱਚ ਪਈ ਰੁਕਾਵਟ ਨੂੰ ਦੂਰ ਕਰਨ ਲਈ ਇਮੀਗਰੇਸ਼ਨ ਵਿਭਾਗ ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪੀ ਆਰ ਦੇ ਮਾਮਲੇ ਵਿਚ ਅਰਜ਼ੀਆਂ ਦੀ ਗਿਣਤੀ ਲਗਭਗ ਪੌਣੇ 4 ਲੱਖ ਤਕ ਹੋ ਗਈ ਹੈ। ਦਿਨ ਪ੍ਰਤੀ ਦਿਨ ਇਸ ਗਿਣਤੀ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ। ਕਈ ਲੋਕ ਤਾਂ ਲੰਬੇ ਸਮੇਂ ਤੋਂ ਉਡੀਕ ਕਰ ਰਹੇ ਹਨ ਅਤੇ ਉਨ੍ਹਾਂ ਦੇ ਆਰਜ਼ੀ ਵੀਜ਼ੇ ਦੀ ਮਿਆਦ ਵੀ ਟੱਪ ਚੁੱਕੀ ਹੈ। ਹੁਣ ਇਨ੍ਹਾ ਲੋਕਾਂ ਨੂੰ ਇਸ ਮਸਲੇ ਦਾ ਕੋਈ ਹੱਲ ਨਜ਼ਰ ਨਹੀਂ ਆ ਰਿਹਾ।

Leave a Reply

Your email address will not be published. Required fields are marked *