ਦਾਜ ਚ ਮਿਲੀ ਗੱਡੀ ਨਾਲ ਨਹੀਂ ਭਰਿਆ ਮਨ, ਵਿਆਹੁਤਾ ਨੇ ਦੁਖੀ ਹੋ ਕੇ ਚੁੱਕਿਆ ਇਹ ਕਦਮ

ਦਾਜ ਲੈਣ ਵਾਲੇ ਕਿਸ ਹੱਦ ਤੱਕ ਗਿਰ ਸਕਦੇ ਹਨ ਇਸਦੇ ਬਾਰੇ ਤਾਂ ਹਰ ਰੋਜ ਹੀ ਹੁਣ ਅਖਬਾਰਾਂ, ਟੀਵੀ ਜਾਂ ਸ਼ੋਸਲ ਮੀਡੀਆ ਤੇ ਦੇਖਣ ਸੁਣਨ ਨੂੰ ਮਿਲਦਾ ਰਹਿੰਦਾ ਹੈ। ਕੋਈ ਅਜਿਹਾ ਦਿਨ ਨਹੀਂ ਗੁਜਰਦਾ ਜਿਸ ਦਿਨ ਕਿਸੇ ਨੂੰਹ ਨਾਲ ਧੱਕਾ ਹੋਣ ਦੀ ਖਬਰ ਸਾਹਮਣੇ ਨਾ ਆਵੇ। ਤਾਜਾ ਮਾਮਲਾ ਵੀ ਦਾਜ ਨਾਲ ਜੁੜਿਆ ਹੋਇਆ ਸਾਹਮਣੇ ਆਇਆ ਹੈ। ਫਿਰੋਜ਼ਪੁਰ ਦੀ ਪੁਲਸ ਚੌਕੀ ਸ਼ਾਹਬੁੱਕਰ ਤੋਂ ਇਕ ਵਿਆਹੁਤਾ ਦੀ ਕੋਈ ਗਲਤ ਦਵਾਈ ਦੀ ਵਰਤੋਂ ਕਰਨ ਨਾਲ ਜਾਨ ਚਲੀ ਗਈ।

ਮ੍ਰਿਤਕਾ ਦੇ ਪੇਕੇ ਪਰਿਵਾਰ ਵੱਲੋਂ ਮਾਮਲਾ ਦਾਜ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ। ਪੁਲੀਸ ਨੇ 304 ਬੀ 34 ਆਈ ਪੀ ਸੀ ਅਧੀਨ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕਾ ਸੰਦੀਪ ਕੌਰ ਦੇ ਇਕ ਸੰਬੰਧੀ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਘਟਨਾ ਬਾਰੇ ਬਿਲਕੁਲ ਵੀ ਜਾਣਕਾਰੀ ਨਹੀਂ ਦਿੱਤੀ ਗਈ। ਜਦੋਂ ਉਹ ਬੋਲਣ ਤੋਂ ਹੀ ਹਟ ਗਈ ਤਾਂ ਡਾਕਟਰ ਵੱਲੋਂ ਹੀ ਉਨ੍ਹਾਂ ਨੂੰ ਫੋਨ ਕਰਕੇ ਦੱਸਿਆ ਗਿਆ। ਸੰਦੀਪ ਕੌਰ ਦੇ ਫੁੱਫੜ ਨੇ ਦੱਸਿਆ ਹੈ ਕਿ ਪਹਿਲਾਂ ਤਾਂ ਸੰਦੀਪ ਦੇ ਸਹੁਰੇ ਵੱਡੀ ਗੱਡੀ ਦੀ ਮੰਗ ਕਰਦੇ ਰਹੇ।

ਇਸ ਦੌਰਾਨ ਹੀ ਘਰ ਵਿੱਚ ਲੜਕੀ ਪੈਦਾ ਹੋ ਗਈ। ਫਿਰ ਇਹ ਰੌਲਾ ਪੈਂਦਾ ਰਿਹਾ ਕਿ ਲੜਕੀ ਕਿਉਂ ਹੋਈ ਹੈ। ਉਨ੍ਹਾਂ ਦੇ ਦੱਸਣ ਮੁਤਾਬਕ ਸੰਦੀਪ ਨੂੰ ਕਈ ਵਾਰ ਪੰਚਾਇਤ ਦੀ ਮੌਜੂਦਗੀ ਵਿੱਚ ਤੋਰਿਆ ਗਿਆ। ਹੁਣ ਉਨ੍ਹਾਂ ਨੂੰ ਫੋਨ ਰਾਹੀਂ ਵੀ ਘਟਨਾ ਦੀ ਜਾਣਕਾਰੀ ਨਹੀਂ ਦਿੱਤੀ ਗਈ। ਸੰਦੀਪ ਕੌਰ ਦੀ ਜਾਨ ਗ ਲ ਤ ਦ ਵਾ ਈ ਕਾਰਨ ਗਈ ਹੈ। ਪੁਲੀਸ ਚੌਕੀ ਸ਼ਾਹਬੁੱਕਰ ਦੇ ਇੰਚਾਰਜ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੂੰ ਸੰਦੀਪ ਕੌਰ ਪਤਨੀ ਮਨਜਿੰਦਰ ਸਿੰਘ ਵਾਸੀ ਸ਼ਾਹਬੁੱਕਰ ਸੰਬੰਧੀ ਕੋਟ ਈਸੇ ਖਾਂ ਦੇ ਹਰਬੰਸ ਨਗਰ ਦੇ ਹਸਪਤਾਲ ਤੋਂ ਕਾਰਵਾਈ ਕਰਨ ਲਈ ਇਕ ਰੁੱਕਾ ਮਸੂਲ ਹੋਇਆ ਸੀ।

ਚੌਕੀ ਇੰਚਾਰਜ ਦੇ ਦੱਸਣ ਮੁਤਾਬਕ ਕੁਝ ਸਮੇਂ ਬਾਅਦ ਹੀ ਇਕ ਹੋਰ ਰੁੱਕਾ ਮਸੂਲ ਹੋਇਆ ਕਿ ਸੰਦੀਪ ਕੌਰ ਦਮ ਤੋੜ ਗਈ ਹੈ। ਜਿਸ ਕਰਕੇ ਪੁਲੀਸ ਵੱਲੋਂ 304 ਬੀ, 34 ਆਈ ਪੀ ਸੀ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਵੱਲੋਂ ਕਾਰਵਾਈ ਜਾ ਰਹੀ ਹੈ। ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਘਟਨਾ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਫੜਨ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *