ਬਿਜਲੀ ਵਾਲੇ ਗਰੀਬ ਦਲਿਤ ਪਰਿਵਾਰ ਦਾ ਕੱਟ ਗਏ ਮੀਟਰ, MLA ਹੋ ਗਿਆ ਜੇਈ ਨਾਲ ਸਿੱਧਾ, ਕਹਿੰਦਾ ਮੈਂ ਜੋੜ ਰਿਹਾ ਤਾਰਾਂ

ਪੰਜਾਬ ਸਟੇਟ ਪਾਵਰਕਾਮ ਲਿਮਟਿਡ ਦੇ ਅਫ਼ਸਰਾਂ ਵੱਲੋਂ ਬਿਜਲੀ ਦੇ ਬਕਾਇਆ ਬਿੱਲ ਵਸੂਲਣ ਸਮੇਂ ਸਰਕਾਰੀ ਵਿਭਾਗਾਂ ਦੀ ਬਜਾਏ ਗ਼ਰੀਬ ਮਜ਼ਦੂਰ ਪਰਿਵਾਰਾਂ ਨਾਲ ਕਿਸ ਤਰ੍ਹਾਂ ਸਖ਼ਤੀ ਕੀਤੀ ਜਾਂਦੀ ਹੈ? ਇਸ ਦੀ ਉਦਾਹਰਨ ਜ਼ਿਲ੍ਹਾ ਰੂਪਨਗਰ ਦੇ ਕਸਬਾ ਕੁਰਾਲੀ ਨੇੜੇ ਪੈਂਦੇ ਪਿੰਡ ਗੋਸਲਾਂ ਵਿੱਚ ਦੇਖਣ ਨੂੰ ਮਿਲੀ। ਜਿੱਥੇ ਐਸਡੀਓ ਖ਼ੁਦ ਆ ਕੇ ਗ਼ਰੀਬ ਪਰਿਵਾਰ ਦਾ ਬਿਜਲੀ ਦਾ ਮੀਟਰ ਹੀ ਉਤਾਰ ਕੇ ਲੈ ਗਿਆ। ਜਦ ਕਿ ਇਕੱਲੇ ਰੂਪਨਗਰ ਸ਼ਹਿਰ ਵਿੱਚ ਹੀ ਸਰਕਾਰੀ ਦਫਤਰਾਂ ਵੱਲ ਕਈ ਕਰੋੜ ਰੁਪਿਆ ਬਿਜਲੀ ਵਿਭਾਗ ਦਾ ਖੜ੍ਹਾ ਹੈ।

ਮਿਲੀ ਜਾਣਕਾਰੀ ਮੁਤਾਬਕ ਇਹ ਬਹੁਤ ਹੀ ਗ਼ਰੀਬ ਪਰਿਵਾਰ ਹੈ। ਜੋ ਮਜ਼ਦੂਰੀ ਕਰ ਕੇ ਗੁਜ਼ਾਰਾ ਕਰਦਾ ਹੈ। ਘਰ ਵਿੱਚ ਏ ਸੀ ਹੋਣਾ ਤਾਂ ਦੂਰ ਦੀ ਗੱਲ ਸਗੋਂ ਛੱਤ ਵਾਲਾ ਪੱਖਾ ਵੀ ਨਹੀਂ ਹੈ। ਸਟੈਂਡਿੰਗ ਪੱਖੇ ਨਾਲ ਹੀ ਕੰਮ ਚਲਾਇਆ ਜਾ ਰਿਹਾ ਹੈ। ਇਸ ਦੇ ਬਾਵਜੂਦ ਵੀ ਪਰਿਵਾਰ ਦੇ ਸਿਰ 38 ਹਜ਼ਾਰ ਰੁਪਿਆ ਬਿੱਲ ਖੜ੍ਹਾ ਹੈ। ਕੁਝ ਸਮਾਂ ਪਹਿਲਾਂ ਇਸ ਪਰਿਵਾਰ ਨੂੰ ਲਗਪਗ 30 ਹਜ਼ਾਰ ਰੁਪਿਆ ਬਿੱਲ ਆਇਆ ਸੀ। ਵਿਭਾਗ ਨੇ ਪਰਿਵਾਰ ਨੂੰ ਭਰੋਸਾ ਦਿੱਤਾ ਸੀ ਕਿ

ਜੇਕਰ ਉਹ 3 ਹਜ਼ਾਰ ਰੁਪਏ ਅਦਾ ਕਰ ਦੇਣਗੇ ਤਾਂ ਬਾਕੀ ਰਕਮ ਵਿੱਚੋਂ ਵੱਡਾ ਹਿੱਸਾ ਮੁਆਫ਼ ਕਰ ਦਿੱਤਾ ਜਾਵੇਗਾ ਪਰ 3 ਹਜ਼ਾਰ ਰੁਪਏ ਦੇਣ ਦੇ ਬਾਵਜੂਦ ਵੀ 38 ਹਜ਼ਾਰ ਰੁਪਏ ਬਿੱਲ ਆ ਗਿਆ। ਹਾਲਾਂਕਿ ਇਸ ਪਰਿਵਾਰ ਨੂੰ 200 ਯੂਨਿਟ ਬਿਜਲੀ ਮੁਆਫ਼ ਹੈ। ਇਸ ਤੋਂ ਬਾਅਦ ਸਬੰਧਤ ਐਸਡੀਓ ਖ਼ੁਦ ਆ ਕੇ ਇਨ੍ਹਾਂ ਦਾ ਮੀਟਰ ਵੀ ਉਤਾਰ ਕੇ ਲੈ ਗਿਆ। ਇਸ ਤੋਂ ਬਾਅਦ ਮਾਮਲਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਤੱਕ ਪਹੁੰਚ ਗਿਆ।

ਉਨ੍ਹਾਂ ਵੱਲੋਂ ਇਸ ਸੰਬੰਧ ਵਿਚ ਬਿਜਲੀ ਵਿਭਾਗ ਦੇ ਸੀਨੀਅਰ ਅਫ਼ਸਰਾਂ ਅਤੇ ਡਿਪਟੀ ਕਮਿਸ਼ਨਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਕਿਸੇ ਨਾਲ ਵੀ ਫੋਨ ਤੇ ਸੰਪਰਕ ਨਹੀਂ ਹੋ ਸਕਿਆ। ਇਸ ਤੋਂ ਬਾਅਦ‌ ਵਿਧਾਇਕ ਅਮਰਜੀਤ ਸਿੰਘ ਸੰਦੋਆ ਖ਼ੁਦ ਪਿੰਡ ਗੋਸਲਾਂ ਪਹੁੰਚੇ। ਉਨ੍ਹਾਂ ਨੇ ਆਪਣੇ ਹੱਥੀਂ ਇਸ ਗਰੀਬ ਪਰਿਵਾਰ ਦਾ ਸਿੱਧਾ ਬਿਜਲੀ ਕੁਨੈਕਸ਼ਨ ਚਾਲੂ ਕਰ ਦਿੱਤਾ। ਨਾਲ ਹੀ ਉਨ੍ਹਾਂ ਨੇ ਸਬੰਧਤ ਜੇ ਈ ਨੂੰ ਫੋਨ ਕਰਕੇ ਕਿਹਾ ਕਿ ਜਿੰਨਾ ਚਿਰ ਰੂਪਨਗਰ ਸ਼ਹਿਰ ਵਿੱਚ ਸਰਕਾਰੀ ਵਿਭਾਗਾਂ ਤੋਂ ਬਕਾਇਆ ਬਿੱਲ ਨਹੀਂ ਵਸੂਲੇ ਜਾਂਦੇ,

ਉਨਾ ਚਿਰ ਇਸ ਪਰਿਵਾਰ ਦੀ ਬਿਜਲੀ ਬੰਦ ਕਰਨ ਦੀ ਗਲਤੀ ਨਾ ਕੀਤੀ ਜਾਵੇ। ਵਿਧਾਇਕ ਨੇ ਇਹ ਵੀ ਕਿਹਾ ਕਿ ਜੇਕਰ ਸਰਕਾਰੀ ਵਿਭਾਗ ਆਪਣੇ ਬਕਾਇਆ ਬਿਲਾਂ ਦਾ ਭੁਗਤਾਨ ਕਰਦੇ ਹਨ ਤਾਂ ਇਸ ਗਰੀਬ ਪਰਿਵਾਰ ਦੇ ਬਿੱਲ ਦਾ ਭੁਗਤਾਨ ਉਹ ਖੁਦ ਆਪਣੇ ਵੱਲੋਂ ਕਰ ਦੇਣਗੇ। ਵਿਧਾਇਕ ਦੀ ਇਸ ਕਾਰਵਾਈ ਦੀ ਬਹੁਤ ਜ਼ਿਆਦਾ ਚਰਚਾ ਹੋ ਰਹੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *