ਚੰਗਾ ਭਲਾ ਬੁਲਟ ਤੇ ਜਾ ਰਿਹਾ ਸੀ ਘਰ, ਦੇਖੋ ਰਸਤੇ ਚ ਕੌਣ ਕਰ ਗਿਆ ਇੰਨਾ ਵੱਡਾ ਕਾਂਡ

ਆਜ਼ਾਦੀ ਦਿਵਸ ਦੇ ਮੱਦੇ ਨਜ਼ਰ ਥਾਂ ਥਾਂ ਤੇ ਪੁਲੀਸ ਤਾਇਨਾਤ ਹੋਣ ਦੇ ਬਾਵਜੂਦ ਵੀ ਫਿਰੋਜ਼ਪੁਰ ਵਿਚ ਦਿਨ ਦਿਹਾੜੇ ਮੋਟਰਸਾਈਕਲ ਸਵਾਰਾਂ ਨੇ ਰੇਲਵੇ ਪੋਸਟ ਆਫਿਸ ਦੇ ਮੁਲਾਜਮ ਪ੍ਰਦੀਪ ਧਵਨ ਤੇ ਗੰ-ਨ ਨਾਲ ਵਾਰ ਕਰ ਦਿੱਤਾ। ਜੋ ਕਿ ਹਸਪਤਾਲ ਵਿਚ ਭਰਤੀ ਹੈ। ਪ੍ਰਦੀਪ ਦੇ ਇਕ ਗੁਆਂਢੀ ਦੇ ਦੱਸਣ ਮੁਤਾਬਕ ਪ੍ਰਦੀਪ ਸ਼ੇਰ ਸ਼ਾਹ ਵਾਲੀ ਨੇੜੇ ਚੌਕ ਵਿੱਚ ਮੋਟਰਸਾਈਕਲ ਤੇ ਜਾ ਰਿਹਾ ਸੀ। ਪਿੱਛੋਂ ਮੋਟਰਸਾਈਕਲ ਸਵਾਰਾਂ ਨੇ ਉਸ ਤੇ ਗੋਲੀ ਚਲਾ ਦਿੱਤੀ।

ਇਸ ਵਿਅਕਤੀ ਦਾ ਕਹਿਣਾ ਹੈ ਕਿ ਪੁਲੀਸ ਖਾਨਾਪੂਰਤੀ ਕਰ ਰਹੀ ਹੈ। ਵੂਮੈਨ ਸੈੱਲ ਅਤੇ ਐੱਸ ਐੱਸ ਪੀ ਦੀ ਰਿਹਾਇਸ਼ ਘਟਨਾ ਸਥਾਨ ਦੇ ਨੇੜੇ ਹੀ ਹੈ। ਫੇਰ ਵੀ ਇਹ ਮੰਦਭਾਗੀ ਘਟਨਾ ਵਾਪਰ ਗਈ। ਜਦਕਿ ਪ੍ਰਦੀਪ ਦੀ ਕਿਸੇ ਨਾਲ ਕੋਈ ਖੁੰ ਦ ਕ ਵੀ ਨਹੀਂ ਹੈ। ਪੁਲੀਸ ਨੂੰ ਜਲਦੀ ਹੀ ਸੱਚਾਈ ਸਾਹਮਣੇ ਲਿਆਉਣੀ ਚਾਹੀਦੀ ਹੈ। ਇਸ ਤੋਂ ਇਲਾਵਾ ਪ੍ਰਦੀਪ ਦੇ ਪਿਤਾ ਨੇ ਦੱਸਿਆ ਹੈ ਕਿ ਉਨ੍ਹਾਂ ਦਾ ਪੁੱਤਰ ਰੇਲਵੇ ਪੋਸਟ ਆਫਿਸ ਵਿਚ ਸਰਵਿਸ ਕਰਦਾ ਸੀ।

ਉਹ ਕਿਸੇ ਕੰਮ ਦੇ ਸਿਲਸਿਲੇ ਵਿਚ ਹੈੱਡ ਆਫਿਸ ਜਾ ਰਿਹਾ ਸੀ। ਕਿਸੇ ਨੇ ਉਸ ਤੇ ਗੋ-ਲੀ ਚਲਾ ਦਿੱਤੀ। ਡਾਕਟਰ ਨੇ ਦੱਸਿਆ ਹੈ ਕਿ ਇਸ ਵਿਅਕਤੀ ਦੇ ਪੇਟ ਵਿਚ ਨਿ-ਸ਼ਾ-ਨਾ ਲੱਗਾ ਹੈ। ਸਿੱਕਾ ਅਜੇ ਪੇਟ ਦੇ ਅੰਦਰ ਹੀ ਹੈ। ਡਿੱਗ ਜਾਣ ਕਾਰਨ ਪ੍ਰਦੀਪ ਦੇ ਹੋਰ ਵੀ ਸੱ-ਟਾਂ ਲੱਗੀਆਂ ਹਨ। ਅਜੇ ਉਸ ਦਾ ਸਿਟੀ ਸਕੈਨ ਕੀਤਾ ਜਾਣਾ ਹੈ। ਉਸ ਨੂੰ ਡਾਕਟਰੀ ਸਹਾਇਤਾ ਦਿੱਤੀ ਜਾ ਰਹੀ ਹੈ। ਸੀਨੀਅਰ ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਕਮਿਸ਼ਨਰ ਚੌਕ ਨੇੜੇ 3 ਨਾ-ਮਾ-ਲੂ-ਮ ਵਿਅਕਤੀਆਂ ਨੇ ਇਕ ਮੋਟਰਸਾਈਕਲ ਸਵਾਰ ਵਿਅਕਤੀ ਤੇ ਗਨ ਚਲਾ ਕੇ ਉਸ ਨੂੰ ਹਸਪਤਾਲ ਪਹੁੰਚਾ ਦਿੱਤਾ ਹੈ।

ਪੁਲੀਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਨੇ ਕਾਰਵਾਈ ਦਾ ਭਰੋਸਾ ਦਿੱਤਾ ਹੈ। ਸੀਨੀਅਰ ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਜ਼ਿਲ੍ਹੇ ਵਿਚ ਥਾਂ ਥਾਂ ਤੇ ਨਾਕੇ ਲਗਾਏ ਹੋਏ ਹਨ। ਜ਼ਿਲ੍ਹੇ ਦੀ ਆਬਾਦੀ ਕਾਫ਼ੀ ਹੈ। ਹਾਲਾਤਾਂ ਨੂੰ ਠੀਕ ਰੱਖਣ ਲਈ ਪੁਲੀਸ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾਂਦੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *