ਇਸ ਮੁਲਕ ਚ ਮੱਚ ਗਈ ਹਾਹਾਕਾਰ, ਸਾਰੀ ਦੁਨੀਆਂ ਕਰ ਰਹੀ ਇਨ੍ਹਾਂ ਲੋਕਾਂ ਲਈ ਅਰਦਾਸਾਂ

ਜਦੋਂ ਤੋਂ ਅਮਰੀਕਾ ਦੀਆਂ ਫੌਜਾਂ ਅਫਗਾਨਿਸਤਾਨ ਵਿਚੋਂ ਨਿਕਲੀਆਂ ਹਨ, ਉਸ ਸਮੇਂ ਤੋਂ ਹੀ ਅਫ਼ਗਾਨਿਸਤਾਨ ਦੇ ਲੋਕ ਬਹੁਤ ਬੁਰੇ ਹਾਲਾਤਾਂ ਵਿੱਚੋਂ ਗੁਜ਼ਰ ਰਹੇ ਹਨ। ਤਾਲਿਬਾਨ ਦੁਆਰਾ ਜਨਤਾ ਨਾਲ ਜੋ ਸਲੂਕ ਕੀਤਾ ਜਾ ਰਿਹਾ ਹੈ, ਉਹ ਕਿਸੇ ਤੋਂ ਗੁੱਝਾ ਨਹੀਂ। ਇੱਥੋਂ ਤੱਕ ਕਿ ਅਫ਼ਗ਼ਾਨ ਸਰਕਾਰ ਵੀ ਤਾਲਿਬਾਨ ਦਾ ਟਾਕਰਾ ਨਹੀਂ ਕਰ ਸਕੀ। ਪਹਿਲਾਂ ਤਾਂ ਰਾਸ਼ਟਰਪਤੀ ਅਸ਼ਰਫ਼ ਗਨੀ ਵੱਲੋਂ ਤਾਲਿਬਾਨ ਨੂੰ ਮਿਲ ਕੇ ਸਰਕਾਰ ਚਲਾਉਣ ਦੀ ਪੇਸ਼ਕਸ਼ ਕੀਤੀ ਗਈ।

ਜਦੋਂ ਤਾਲਿਬਾਨ ਨੇ ਕੋਈ ਹੁੰਗਾਰਾ ਨਹੀਂ ਭਰਿਆ ਤਾਂ ਰਾਸ਼ਟਰਪਤੀ ਚੁੱਪ ਚੁਪੀਤੇ ਮੁਲਕ ਛੱਡ ਗਏ ਅਤੇ ਇਸ ਸਮੇਂ ਜਨਤਾ ਤਾਲਿਬਾਨ ਦੇ ਰਹਿਮੋ ਕਰਮ ਤੇ ਜੀਅ ਰਹੀ ਹੈ। ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ। ਜੋ ਅਫਗਾਨਿਸਤਾਨ ਦੇ ਕਾਬੁਲ ਏਅਰਪੋਰਟ ਦੀ ਦੱਸੀ ਜਾ ਰਹੀ ਹੈ। ਵੀਡੀਓ ਦੇਖਣ ਤੇ ਪਤਾ ਲੱਗਦਾ ਹੈ ਕਿ ਇੱਥੇ ਗੋਲੀ ਚੱਲ ਜਾਣ ਕਾਰਨ ਲੋਕਾਂ ਵਿੱਚ ਭੱਜਦੌੜ ਮਚ ਗਈ। ਲੋਕ ਆਪਣੀ ਜਾਨ ਬਚਾਉਣ ਲਈ ਏਅਰਪੋਰਟ ਤੇ ਖੜ੍ਹੇ ਹਵਾਈ ਜਹਾਜ਼ਾਂ ਵਿੱਚ ਸਵਾਰ ਹੋ ਗਏ। ਇੱਥੇ ਕਿਸੇ ਨੂੰ ਸੁੱਝ ਨਹੀਂ ਰਿਹਾ ਕਿ ਕਿੱਧਰ ਨੂੰ ਜਾਇਆ ਜਾਵੇ।

ਏਅਰ ਪੋਰਟ ਨੂੰ ਆਉਣ ਵਾਲੀਆਂ ਸੜਕਾਂ ਉੱਤੇ ਭੀੜ ਨਜ਼ਰ ਆ ਰਹੀ ਹੈ। ਹਰ ਕੋਈ ਜਾਨ ਬਚਾਉਣ ਲਈ ਮੁਲਕ ਛੱਡ ਕੇ ਭੱਜ ਜਾਣ ਦਾ ਚਾਹਵਾਨ ਹੈ। ਅਮਰੀਕਾ ਨੇ ਇਨ੍ਹਾਂ ਲੋਕਾਂ ਨੂੰ ਮਦਦ ਦਾ ਭਰੋਸਾ ਦਿੱਤਾ ਹੈ। ਹੁਣ ਦੇਖਣ ਵਾਲੀ ਗੱਲ ਹੈ ਕਿ ਕਦੋਂ ਅਮਰੀਕਾ ਦੇ ਫੌਜੀ ਜਵਾਨ ਇੱਥੇ ਪਹੁੰਚ ਕੇ ਇਨ੍ਹਾਂ ਲੋਕਾਂ ਦੀ ਮ-ਦ-ਦ ਕਰਦੇ ਹਨ। ਪਿਛਲੇ ਦਿਨੀਂ ਕੈਨੇਡਾ ਵੱਲੋਂ ਵੀ ਅਫਗਾਨਿਸਤਾਨ ਦੇ 20 ਹਜ਼ਾਰ ਲੋਕਾਂ ਨੂੰ ਆਪਣੇ ਮੁਲਕ ਵਿੱਚ ਰਹਿਣ ਲਈ ਲਿਜਾਏ ਜਾਣ ਦਾ ਭਰੋਸਾ ਦਿੱਤਾ ਗਿਆ ਸੀ।

ਜਿਸ ਵਿੱਚ ਹਿੰਦੂ, ਸਿੱਖ, ਮਹਿਲਾ ਆਗੂ, ਮਨੁੱਖੀ ਅਧਿਕਾਰ ਕਾਰਕੁਨ ਅਤੇ ਪੱਤਰਕਾਰ ਸ਼ਾਮਲ ਹੋਣਗੇ। ਨੇੜ ਭਵਿੱਖ ਵਿੱਚ ਅਫ਼ਗਾਨਿਸਤਾਨ ਦੇ ਹਾਲਾਤ ਕਦੋਂ ਸੁਧਰਨਗੇ? ਕੁਝ ਕਿਹਾ ਨਹੀਂ ਜਾ ਸਕਦਾ ਪਰ ਹੁਣ ਸਾਰੀ ਦੁਨੀਆਂ ਦੀਆਂ ਨਜਰਾਂ ਤਾਲਿਬਾਨ ਦੀਆਂ ਗਤੀਵਿਧੀਆਂ ਅਤੇ ਅਫਗਾਨਿਸਤਾਨ ਤੇ ਹਨ। ਹਰ ਕੋਈ ਚਾਹੁੰਦਾ ਹੈ ਕਿ ਜਲਦੀ ਤੋਂ ਜਲਦੀ ਇਸ ਮੁਲਕ ਵਿਚ ਸ਼ਾਂਤੀ ਭਾਲ ਹੋਵੇ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *