ਵੀਡੀਓ ਬਣਾਉਣ ਦੇ ਚੱਕਰ ਚ ਹੋ ਗਿਆ ਇੰਨਾ ਵੱਡਾ ਕਾਂਡ, ਫੁਕਰੀ ਫੁਕਰੀ ਚ ਗਵਾ ਲਈ ਜਾਨ

ਅੱਜ ਕੱਲ ਦੇ ਕਲਾਕਾਰਾਂ ਨੇ ਪੰਜਾਬ ਦੀ ਜਵਾਨੀ ਦਾ ਬੇੜਾ ਹੀ ਗਰਕ ਕਰ ਦਿੱਤਾ ਹੈ। ਕਿਉਂਕਿ ਪੰਜਾਬੀ ਗਾਇਕੀ ਵਿੱਚ ਲੋਕ ਤੱਥ ਦੀ ਥਾਂ ਲੱਚਰਤਾ ਤੇ ਹ- ਥਿ-ਆ-ਰਾਂ ਨੂੰ ਗਾਇਆ ਜਾਂਦਾ ਹੈ।ਜਿਸ ਕਰਕੇ ਨੌਜਵਾਨ ਇਨ੍ਹਾਂ ਵੱਲ ਆਕਰਸ਼ਿਤ ਹੁੰਦੇ ਹਨ। ਇਸੇ ਕਾਰਨ ਹੀ ਪੰਜਾਬ ਵਿਚ ਗੈਂਗਵਾਰਾਂ ਦਾ ਕੰਮ ਵੱਧਦਾ ਜਾ ਰਿਹਾ ਹੈ। ਗਾਣਿਆਂ ਵਿੱਚ ਜਿਵੇਂ ਹ-ਥਿ-ਆ-ਰਾਂ ਨੂੰ ਦਰਸਾਇਆ ਜਾਂਦਾ ਹੈ, ਨੌਜਵਾਨ ਉਸ ਨੂੰ ਆਪਣੀ ਅਸਲ ਜ਼ਿੰਦਗੀ ਵਿੱਚ ਲਾਗੂ ਕਰਦੇ ਹਨ ਅਤੇ ਕਈ ਤਰਾਂ ਦੀਆਂ ਦੁਰਘਟਨਾਵਾਂ ਦਾ ਸ਼ਿਕਾਰ ਹੋ ਜਾਂਦੇ ਹਨ।

ਅਜਿਹਾ ਹੀ ਇਕ ਮਾਮਲਾ ਅੰਮ੍ਰਿਤਸਰ ਸ਼ਹਿਰ ਦੇ ਇੱਕ ਪਿੰਡ ਕੱਥੂ ਨੰਗਲ ਖੁਰਦ ਤੋਂ ਸਾਹਮਣੇ ਆਇਆ ਹੈ, ਜਿੱਥੇ ਕੁਝ ਦੋਸਤ ਇਕੱਠੇ ਹੋ ਕੇ ਰਾਈਫਲ ਲੈ ਕੇ ਵੀਡੀਓ ਬਣਾ ਰਹੇ ਸਨ। ਇਸ ਦੌਰਾਨ ਇਕ ਦੋਸਤ ਦੀ ਗੋ-ਲੀ ਲੱਗਣ ਨਾਲ ਮੋਤ ਹੋ ਗਈ। ਮ੍ਰਿਤਕ ਕਰਨਦੀਪ ਦੇ ਪਿਤਾ ਰਵਿੰਦਰ ਸਿੰਘ ਦੇ ਦੱਸਣ ਅਨੁਸਾਰ ਕਰਨਦੀਪ ਦੇ ਕੁਝ ਦੋਸਤ ਉਸ ਨੂੰ ਘਰ ਤੋਂ ਦੋਨਾਲੀ ਨਾਲ ਫੋਟੋਆਂ ਖਿੱਚਣ ਲਈ ਜ਼-ਬ-ਰ-ਦ-ਸ-ਤੀ ਲੈ ਗਏ ਸਨ। ਵੀਡੀਓ ਬਣਾਉਂਦੇ ਦੌਰਾਨ ਹੀ ਗੋ-ਲੀ ਲੱਗਣ ਕਾਰਨ ਉਨ੍ਹਾਂ ਦੇ ਲੜਕੇ ਦੀ ਮੋਤ ਹੋ ਗਈ।

ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਰਨਦੀਪ ਨੂੰ ਪਹਿਲਾਂ ਵੀ ਰੋਕਿਆ ਸੀ ਕਿ ਉਹ ਆਪਣੇ ਦੋਸਤਾਂ ਨਾਲ ਨਾ ਰਹੇ, ਕਿਉਂਕਿ ਉਹ ਉਸ ਨੂੰ ਨੁਕਸਾਨ ਪਹੁੰਚਾ ਸਕਦੇ ਹਨ, ਕਿਉਂਕਿ ਉਸ ਦੇ ਦੋਸਤ ਉਸ ਨਾਲ ਰੰ-ਜਿ-ਸ਼ ਰਖਦੇ ਸਨ। ਉਹਨਾਂ ਨੂੰ ਇਸ ਘਟਨਾ ਦਾ 7 ਵਜੇ ਦੇ ਕਰੀਬ ਪਤਾ ਲੱਗਾ ਕੇ ਉਨ੍ਹਾਂ ਦੇ ਲੜਕੇ ਨੂੰ ਗੋਲੀ ਲੱਗ ਗਈ ਹੈ। ਗੋਲੀ ਲੱਗਣ ਉਪਰੰਤ ਉਸ ਦੇ ਦੋਸਤ ਉਸ ਨੂੰ ਮੋਟਰਸਾਈਕਲ ਤੇ ਪਤਾ ਨਹੀਂ ਕਿਸ ਹਸਪਾਲ ਵਿੱਚ ਲੈ ਗਏ ਸਨ। ਉਨ੍ਹਾਂ ਨੇ 3 ਘੰਟੇ ਸਾਰੇ ਹਸਪਤਾਲਾਂ ਵਿੱਚ ਛਾਣਬੀਣ ਕੀਤੀ।

ਉਨ੍ਹਾਂ ਦਾ ਕਹਿਣਾ ਹੈ ਕਿ ਦੋਸਤਾਂ ਵੱਲੋਂ ਲਾਸ਼ ਨੂੰ ਖੁਰਦ-ਬੁਰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 6 ਵਜੇ ਦੇ ਕਰੀਬ 4 ਲੜਕੇ ਸ਼ੋਸਲ ਮੀਡੀਆ ਤੇ ਪਾਉਣ ਲਈ ਰਾ-ਇ-ਫ-ਲ ਨਾਲ ਫੋਟੋਆਂ ਖਿੱਚ ਰਹੇ ਸਨ। ਉਸੇ ਦੌਰਾਨ ਕਰਨਵੀਰ ਨੂੰ ਗੋ-ਲੀ ਲੱਗ ਗਈ। ਪਿਤਾ ਰਵਿੰਦਰ ਸਿੰਘ ਦੇ ਬਿਆਨਾਂ ਅਨੁਸਾਰ 4 ਵਿਅਕਤੀਆਂ ਸ਼ੇਰੂ, ਵਿਸ਼ਾਲ, ਸਨੀ, ਮੰਗਾ ਤੇ 302 ਦਾ ਪਰਚਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *