ਇਹ ਹੈ ਪੰਜਾਬ ਦਾ ਅਨੋਖਾ ਘੈਂਟ ਪਿੰਡ, ਜਿਥੇ ਹਰ ਘਰ ਵਿਚ ਹੈ ਇੱਕ ਫੌਜੀ

ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ। ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ, ਉਨ੍ਹਾਂ ਲੱਖ ਮੁਸੀਬਤਾਂ ਝੱਲੀਆਂ ਨੇ। ਜੇਕਰ ਸਾਡੇ ਫੌਜੀ ਜਵਾਨ ਸਰਹੱਦਾਂ ਦੀ ਰਾਖੀ ਕਰਦੇ ਹਨ ਤਾਂ ਹੀ ਅਸੀਂ ਆਪਣੇ ਘਰਾਂ ਵਿਚ ਚੈਨ ਦੀ ਨੀਂਦ ਸੌਂਦੇ ਹਾਂ। ਇਹ ਜਵਾਨ ਆਪਣੀ ਜ਼ਿੰਦਗੀ ਨੂੰ ਦਾਅ ਉੱਤੇ ਲਗਾ ਕੇ ਬਰਫ਼ੀਲੀਆਂ ਪਹਾੜੀ ਟੀਸੀਆਂ ਉੱਤੇ ਡਿਊਟੀ ਕਰਦੇ ਹਨ ਅਤੇ ਆਪਣੇ ਪਰਿਵਾਰਾਂ ਤੋਂ ਦੂਰ ਰਹਿ ਕੇ ਸਮੁੱਚੇ ਭਾਰਤ ਦੇ ਪਰਿਵਾਰਾਂ ਦੀ ਰੱਖਿਆ ਕਰਦੇ ਹਨ।

ਡਿਊਟੀ ਦੌਰਾਨ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਪ੍ਰਸਥਿਤੀਆਂ ਵਿੱਚੋਂ ਗੁਜ਼ਰਨਾ ਪੈਂਦਾ ਹੈ ਪਰ ਉਨ੍ਹਾਂ ਦਾ ਇਕ ਹੀ ਉਦੇਸ਼ ਹੁੰਦਾ ਹੈ, ਆਪਣੇ ਮੁਲਕ ਦੀ ਰਾਖੀ ਕਰਨਾ। ਤਿਰੰਗੇ ਦੀ ਸ਼ਾਨ ਨੂੰ ਬਰਕਰਾਰ ਰੱਖਣਾ। ਇਸ ਲਈ ਭਾਵੇਂ ਉਨ੍ਹਾਂ ਨੂੰ ਆਪਣੀ ਜਾਨ ਹੀ ਕੁਰਬਾਨ ਕਿਉਂ ਨਾ ਕਰਨੀ ਪਵੇ। ਇਸ ਲਈ ਸਾਨੂੰ ਆਪਣੇ ਫੌਜੀ ਜਵਾਨਾਂ ਤੇ ਮਾਣ ਹੈ। ਅੱਜ ਅਸੀਂ ਪੰਜਾਬ ਦੇ ਇਕ ਅਜਿਹੇ ਪਿੰਡ ਦੀ ਗੱਲ ਕਰ ਰਹੇ ਹਾਂ, ਜਿਸ ਨੇ ਦੇਸ਼ ਸੇਵਾ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾਇਆ ਹੈ।

ਇਸ ਪਿੰਡ ਦਾ ਨਾਮ ਹੈ ਆਲੋਅਰਖ। ਜੋ ਜ਼ਿਲ੍ਹਾ ਸੰਗਰੂਰ ਦੇ ਕਸਬਾ ਭਵਾਨੀਗੜ੍ਹ ਨੇੜੇ ਪੈਂਦਾ ਹੈ। ਇਸ ਪਿੰਡ ਨੂੰ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਵੀ ਭਾਗ ਲਾਏ ਹਨ। ਇੱਥੇ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨਾਲ ਸਬੰਧਤ ਸਥਾਨ ਬਣਿਆ ਹੋਇਆ ਹੈ। ਇਸ ਪਿੰਡ ਦੀਆਂ 1800 ਵੋਟਾਂ ਹਨ ਅਤੇ 500 ਪਰਿਵਾਰ ਹਨ। ਇਨ੍ਹਾਂ 500 ਪਰਿਵਾਰਾਂ ਵਿਚੋਂ 100 ਵਿਅਕਤੀਆਂ ਨੇ ਦੇਸ਼ ਦੀ ਸੇਵਾ ਵਿਚ ਹਿੱਸਾ ਪਾਇਆ ਹੈ। ਜਿਨ੍ਹਾਂ ਵਿਚੋਂ ਕੁਝ ਸੇਵਾ ਕਰ ਰਹੇ ਹਨ ਅਤੇ ਕੁਝ ਸੇਵਾ ਕਰਕੇ ਵਾਪਸ ਆਪਣੇ ਪਰਿਵਾਰਾਂ ਵਿੱਚ ਆ ਚੁੱਕੇ ਹਨ।

ਇਸ ਪਿੰਡ ਦਾ ਜਰਨੈਲ ਸਿੰਘ 1966 ਵਿੱਚ ਭਰਤੀ ਹੋਇਆ ਸੀ ਅਤੇ 1981 ਵਿੱਚ ਸੇਵਾਮੁਕਤ ਹੋ ਗਿਆ। ਜਰਨੈਲ ਸਿੰਘ ਦੇ ਭਰਾ ਨੇ ਵੀ ਫੌਜ ਵਿਚ ਸੇਵਾ ਕੀਤੀ ਹੈ। ਇਸ ਤਰ੍ਹਾਂ ਹੀ ਸੂਬੇਦਾਰ ਦਰਸ਼ਨ ਸਿੰਘ ਨੇ 1982 ਤੋਂ 2002 ਤੱਕ ਜੰਮੂ ਕਸ਼ਮੀਰ, ਬਰਮਾ ਅਤੇ ਕਾਰਗਿਲ ਆਦਿ ਵਿੱਚ ਵੱਖ ਵੱਖ ਥਾਵਾਂ ਤੇ ਸੇਵਾ ਕੀਤੀ। ਦਰਸ਼ਨ ਸਿੰਘ ਨੂੰ ਕਾਰਗਿਲ ਵਿੱਚ ਗੋ-ਲੀ ਵੀ ਲੱਗੀ ਸੀ। 1962 ਵਿੱਚ ਬਲਬੀਰ ਸਿੰਘ ਦੇ ਵੀ ਗੋਲੀ ਲੱਗੀ ਸੀ।

ਸੁਖਦੇਵ ਸਿੰਘ ਅਤੇ ਉਸ ਦਾ ਵੱਡਾ ਭਰਾ ਦੋਵੇਂ ਹੀ ਫੌਜ ਵਿੱਚ ਸੇਵਾ ਕਰ ਰਹੇ ਹਨ। ਭੁਪਿੰਦਰ ਸਿੰਘ ਹੌਲਦਾਰ 26 ਸਾਲ ਸੇਵਾ ਕਰ ਚੁੱਕਾ ਹੈ। ਦੇਸ਼ ਸੇਵਾ ਲਈ ਇਸ ਪਿੰਡ ਦੀ ਵਡਮੁੱਲੀ ਦੇਣ ਹੈ। ਜਿਸ ਨੂੰ ਭੁਲਾਇਆ ਨਹੀਂ ਜਾ ਸਕਦਾ। ਮੁਲਕ ਦੇ ਹਰ ਨਾਗਰਿਕ ਨੂੰ ਇਸ ਪਿੰਡ ਦੇ ਲੋਕਾਂ ਵਾਂਗ ਹਰ ਵੇਲੇ ਮੁਲਕ ਦੀ ਸੇਵਾ ਲਈ ਤਿਆਰ ਰਹਿਣਾ ਚਾਹੀਦਾ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *