ਗੁਰੂਘਰ ਮੱਥਾ ਟੇਕਣ ਜਾਂਦੇ ਲੋਕ ਜਦੋਂ ਆਉਂਦੇ ਬਾਹਰ, ਤਾਂ 2 ਮਿੰਟ ਚ ਆਹ ਮੁੰਡਾ ਕਰ ਦਿੰਦਾ ਸੀ ਵੱਡਾ ਕਾਂਡ

ਵਾਹਨ ਚੋਰੀ ਦੇ ਮਾਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ। ਕਈ ਲੋਕ ਵਾਹਨ ਚੋਰੀ ਕਰਕੇ ਕਿਸੇ ਨਾ ਕਿਸੇ ਤਰੀਕੇ ਉਨ੍ਹਾਂ ਨੂੰ ਅੱਗੇ ਵੇਚ ਦਿੰਦੇ ਹਨ। ਸੁਲਤਾਨਪੁਰ ਲੋਧੀ ਪੁਲੀਸ ਨੇ ਲੋਹੀਆ ਚੂੰਗੀ ਤੋਂ ਬਲਬੀਰ ਸਿੰਘ ਬੀਰੂ ਨਾਮ ਦੇ ਇਕ ਨੌਜਵਾਨ ਨੂੰ ਚੋਰੀ ਦੇ ਮੋਟਰਸਾਈਕਲ ਸਮੇਤ ਕਾਬੂ ਕੀਤਾ ਹੈ। ਇਹ ਨੌਜਵਾਨ ਜ਼ਿਲ੍ਹਾ ਫਿਰੋਜ਼ਪੁਰ ਦੇ ਮਖੂ ਦਾ ਦੱਸਿਆ ਜਾ ਰਿਹਾ ਹੈ। ਪੁਲੀਸ ਉਸ ਨੂੰ ਅਦਾਲਤ ਵਿੱਚ ਪੇਸ਼ ਕਰਨ ਦੀ ਗੱਲ ਆਖ ਰਹੀ ਹੈ।

ਸੀਨੀਅਰ ਪੁਲੀਸ ਅਧਿਕਾਰੀ ਨੇ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੱਤੀ ਹੈ ਕਿ ਕੁਝ ਸਮੇਂ ਤੋਂ ਸੁਲਤਾਨਪੁਰ ਲੋਧੀ ਦੇ ਵੱਖ ਵੱਖ ਥਾਵਾਂ ਤੋਂ ਮੋਟਰਸਾਈਕਲ ਚੋਰੀ ਹੋਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਸਨ। ਇਨ੍ਹਾਂ ਥਾਵਾਂ ਵਿੱਚ ਗੁਰਦੁਆਰਾ ਹੱਟ ਸਾਹਿਬ, ਗੁਰਦੁਆਰਾ ਬੇਰ ਸਾਹਿਬ, ਗੁਰੂ ਨਾਨਕ ਸਟੇਡੀਅਮ ਅਤੇ ਬਾਜ਼ਾਰ ਸ਼ਾਮਲ ਹਨ। ਇਨ੍ਹਾਂ ਹਾਲਾਤਾਂ ਨੂੰ ਦੇਖਦੇ ਹੋਏ ਪੁਲੀਸ ਵੱਲੋਂ ਇਕ ਸਪੈਸ਼ਲ ਮੁਹਿੰਮ ਸ਼ੁਰੂ ਕੀਤੀ ਗਈ ਸੀ।

ਸੀਨੀਅਰ ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਨਾਕੇ ਦੌਰਾਨ ਲੋਹੀਆ ਚੂੰਗੀ ਤੋਂ ਬਲਬੀਰ ਸਿੰਘ ਬੀਰੂ ਨਾਮ ਦੇ ਨੌਜਵਾਨ ਨੂੰ ਚੋਰੀ ਦੇ ਮੋਟਰਸਾਈਕਲ ਸਮੇਤ ਕਾਬੂ ਕੀਤਾ ਗਿਆ ਹੈ। ਬਾਅਦ ਵਿੱਚ ਪੁੱਛਗਿੱਛ ਦੌਰਾਨ ਉਸ ਤੋਂ ਕੁੱਲ 9 ਮੋਟਰਸਾਈਕਲ ਬਰਾਮਦ ਹੋਏ ਹਨ। ਇਹ ਨੌਜਵਾਨ ਸਪਲੈਂਡਰ ਮੋਟਰਸਾਈਕਲ ਦਾ ਸਿਰਫ 2 ਮਿੰਟ ਵਿੱਚ ਤਾਲਾ ਖੋਲ੍ਹਣ ਦਾ ਮਾਹਿਰ ਹੈ। ਸੀਨੀਅਰ ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਬੀਰੂ ਫ਼ਿਰੋਜ਼ਪੁਰ ਦੇ ਮਖੂ ਦਾ ਰਹਿਣ ਵਾਲਾ ਹੈ। ਉਸ ਤੇ ਪਹਿਲਾਂ ਵੀ 2 ਚੋਰੀ ਦੇ ਅਤੇ ਇੱਕ ਅਮਲ ਦਾ ਮਾਮਲਾ ਦਰਜ ਹੈ।

ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਕਿ ਪਤਾ ਲੱਗ ਸਕੇ, ਇਸ ਮਾਮਲੇ ਵਿੱਚ ਉਸ ਦਾ ਹੋਰ ਕੌਣ ਸਾਥੀ ਹੈ? ਇਨ੍ਹਾਂ ਦੁਆਰਾ ਇਹ ਚੋਰੀ ਦੇ ਮੋਟਰਸਾਈਕਲ ਕਿੱਥੇ ਅਤੇ ਕਿਸ ਤਰੀਕੇ ਨਾਲ ਵੇਚੇ ਜਾਂਦੇ ਹਨ। ਸੱਚਮੁੱਚ ਹੀ ਅਜਿਹੇ ਲੋਕ ਸਾਡੇ ਸਮਾਜ ਲਈ ਖ-ਤ-ਰਾ ਹਨ। ਇਹ ਲੋਕ ਨਾ ਤਾਂ ਖੁਦ ਕੰਮ ਕਰਦੇ ਹਨ ਅਤੇ ਨਾ ਹੀ ਕਿਸੇ ਹੋਰ ਨੂੰ ਮਿਹਨਤ ਕਰਨ ਦਿੰਦੇ ਹਨ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *