ਪਤੀ ਨੇ ਘਰ ਆ ਕੇ ਖੋਲਿਆ ਬਾਥਰੂਮ ਦਾ ਦਰਵਾਜਾ ਤਾਂ ਪੈਰਾਂ ਹੇਠੋਂ ਨਿਕਲ ਗਈ ਜਮੀਨ

ਅੱਜ ਕੱਲ੍ਹ ਤਾਂ ਅਜਿਹਾ ਸਮਾਂ ਆ ਗਿਆ ਹੈ ਕਿ ਇਨਸਾਨ ਆਪਣੇ ਘਰ ਵਿੱਚ ਵੀ ਸੁਰੱਖਿਅਤ ਨਹੀਂ ਹੈ। ਪਤਾ ਨਹੀਂ ਕਦੋਂ ਕੋਈ ਮਾੜਾ ਅਨਸਰ ਆ ਧਮਕੇ। ਘਟਨਾ ਫ਼ਰੀਦਕੋਟ ਦੇ ਪਿੰਡ ਪਿੱਪਲੀ ਦੀ ਹੈ। ਜਿੱਥੇ ਸਿਖਰ ਦੁਪਹਿਰੇ 2 ਬੰਦੇ ਮੂੰਹ ਲਪੇਟ ਕੇ ਇਕ ਘਰ ਵਿਚ ਦਾਖਲ ਹੋਏ। ਉਨ੍ਹਾਂ ਨੇ ਘਰ ਵਿੱਚ ਇਕੱਲੀ ਔਰਤ ਦੀ ਖਿੱਚ ਧੂਹ ਕੀਤੀ। ਉਸ ਨੂੰ ਬੇ-ਹੋ-ਸ਼ ਕਰ ਕੇ ਬਾਥਰੂਮ ਵਿੱਚ ਬੰਦ ਕਰ ਦਿੱਤਾ। ਉਸ ਦੇ ਕੰਨਾਂ ਦੇ ਗਹਿਣੇ ਅਤੇ ਲਗਪਗ 15 ਹਜ਼ਾਰ ਰੁਪਏ ਚੁੱਕ ਕੇ ਲੈ ਗਏ। ਔਰਤ ਹਸਪਤਾਲ ਵਿਚ ਭਰਤੀ ਹੈ। ਅਜੇ ਚੋਰੀ ਦੇ ਪੂਰੇ ਨੁਕਸਾਨ ਦਾ ਅੰਦਾਜ਼ਾ ਨਹੀਂ ਲੱਗ ਸਕਿਆ।

ਔਰਤ ਦੇ ਪਤੀ ਸੁਖਵੰਤ ਸਿੰਘ ਨੇ ਦੱਸਿਆ ਹੈ ਕਿ ਜਦੋਂ ਉਹ ਡਿਊਟੀ ਤੋਂ ਘਰ ਆਏ ਤਾਂ ਉਨ੍ਹਾਂ ਦਾ ਗੇਟ ਖੁੱਲ੍ਹਾ ਸੀ, ਜੋ ਅਕਸਰ ਬੰਦ ਹੁੰਦਾ ਹੈ। ਉਨ੍ਹਾਂ ਨੇ ਅੰਦਰ ਆ ਕੇ ਦੇਖਿਆ ਤਾਂ ਸਾਰੇ ਕੱਪੜੇ ਖਿੱਲਰੇ ਪਏ ਸਨ ਪਰ ਉਨ੍ਹਾਂ ਦੀ ਪਤਨੀ ਘਰ ਨਹੀਂ ਸੀ। ਉਨ੍ਹਾਂ ਨੇ ਆਪਣੇ ਦੂਜੇ ਘਰ ਪਤਾ ਕੀਤਾ। ਜਦੋਂ ਉੱਥੇ ਵੀ ਨਾ ਮਿਲੀ ਤਾਂ ਉਨ੍ਹਾਂ ਨੇ ਘਰ ਆ ਕੇ ਬਾਥਰੂਮ ਦੀ ਕੁੰਡੀ ਖੋਲ੍ਹ ਕੇ ਦੇਖਿਆ। ਉਨ੍ਹਾਂ ਦੀ ਪਤਨੀ ਅੰਦਰ ਬੇਹੋਸ਼ ਪਈ ਸੀ ਅਤੇ ਉਸ ਨੂੰ ਬੰਨ੍ਹਿਆ ਹੋਇਆ ਸੀ। ਉਸ ਦੇ ਕੰਨਾਂ ਦੇ ਗਹਿਣੇ ਉਤਾਰ ਲਏ ਗਏ ਸਨ। ਘਰ ਵਿਚੋਂ ਕੁਝ ਨਕਦੀ ਵੀ ਗਾਇਬ ਹੈ।

ਸੁਖਵੰਤ ਸਿੰਘ ਦਾ ਕਹਿਣਾ ਹੈ ਕਿ ਇਕ ਦਿਨ ਪਹਿਲਾਂ ਵੀ ਕੋਈ ਵਿਅਕਤੀ ਉਨ੍ਹਾਂ ਦੀ ਪਤਨੀ ਨੂੰ ਬੈਂਕ ਦੀ ਕਾਪੀ ਦਿਖਾਉਣ ਲਈ ਕਹਿੰਦਾ ਸੀ। ਕਿਸੇ ਨੇ ਪਹਿਲਾਂ ਰੇਕੀ ਕਰ ਕੇ ਘਟਨਾ ਨੂੰ ਅੰਜਾਮ ਦਿੱਤਾ ਹੈ। ਔਰਤ ਦੇ ਭਰਾ ਰਾਜਦੀਪ ਸਿੰਘ ਦੇ ਦੱਸਣ ਮੁਤਾਬਕ ਉਨ੍ਹਾਂ ਦੀ ਭੈਣ ਜਿਸ ਵੇਲੇ ਕੱਪਡ਼ੇ ਸੁਕਾ ਰਹੀ ਸੀ ਤਾਂ ਉਸ ਸਮੇਂ ਦੋਸ਼ੀ ਘਰ ਅੰਦਰ ਦਾਖ਼ਲ ਹੋ ਗਏ। ਜਦੋਂ ਔਰਤ ਅੰਦਰ ਆਈ ਤਾਂ ਇਨ੍ਹਾਂ ਵਿਅਕਤੀਆਂ ਨੇ ਉਸ ਨਾਲ ਖਿੱਚ ਧੂਹ ਕੀਤੀ। ਉਸ ਨੂੰ ਬੇ-ਹੋ-ਸ਼ ਕਰਕੇ ਬੰਨ੍ਹ ਕੇ ਬਾਥਰੂਮ ਵਿੱਚ ਕੁੰਡੀ ਲਗਾ ਗਏ।

ਉਸ ਦੇ ਕੰਨਾਂ ਦੇ ਗਹਿਣੇ ਅਤੇ ਲਗਪਗ 15 ਹਜ਼ਾਰ ਰੁਪਏ ਨਕਦ ਚੁੱਕ ਕੇ ਲੈ ਗਏ। ਰਾਜਦੀਪ ਸਿੰਘ ਦੇ ਦੱਸਣ ਮੁਤਾਬਕ ਉਨ੍ਹਾਂ ਨੇ ਮਾਮਲਾ ਪੁਲੀਸ ਦੇ ਧਿਆਨ ਵਿੱਚ ਲਿਆ ਦਿੱਤਾ ਹੈ। ਪੁਲੀਸ ਨੇ ਉਨ੍ਹਾਂ ਨੂੰ ਕਾਰਵਾਈ ਦਾ ਭਰੋਸਾ ਦਿੱਤਾ ਹੈ। ਪੁਲੀਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਪਿੰਡ ਵਿੱਚ ਦਿਨ ਦਿਹਾੜੇ ਘਟਨਾ ਵਾਪਰੀ ਹੈ। ਪੁਲੀਸ ਵੱਲੋਂ ਡਾਗ ਸਕੁਆਇਡ ਅਤੇ ਫਿੰਗਰ ਪ੍ਰਿੰਟਸ ਵਾਲੀ ਟੀਮ ਨੂੰ ਬੁਲਾਇਆ ਗਿਆ ਹੈ। ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ। ਪੁਲੀਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਦੋਸ਼ੀਆਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *