ਗੁਰਸਿੱਖ ਪਰਿਵਾਰ ਨੇ ਟੂਣੇ ਤੇ ਨਹੀਂ ਕੀਤਾ ਯਕੀਨ ਤਾਂ ਪਿੰਡ ਵਾਲਿਆਂ ਕਰਤਾ ਹੋਰ ਹੀ ਨਵਾਂ ਕਾਂਡ

ਅਜੋਕਾ ਯੁੱਗ ਵਿਗਿਆਨ ਦਾ ਯੁੱਗ ਕਿਹਾ ਜਾਂਦਾ ਹੈ। ਵਿਗਿਆਨ ਨੇ ਕੁਦਰਤ ਦੇ ਕਈ ਗੁੱਝੇ ਭੇਦਾਂ ਤੋਂ ਪਰਦਾ ਚੁੱਕ ਦਿੱਤਾ ਹੈ। ਇਸ ਦੇ ਬਾਵਜੂਦ ਵੀ ਕਈ ਲੋਕ ਅਜੇ ਵੀ ਧਾਗੇ ਤਵੀਤਾਂ ਅਤੇ ਜਾਦੂ ਮੰਤਰਾਂ ਵਿੱਚ ਭਰੋਸਾ ਰੱਖਦੇ ਹਨ। ਇਹ ਲੋਕ ਦਵਾਈ ਦੀ ਬਜਾਏ ਜਾਦੂ ਮੰਤਰਾਂ ਨਾਲ ਕਿਸੇ ਮਸਲੇ ਨੂੰ ਨਜਿੱਠਣ ਦੇ ਚਾਹਵਾਨ ਹਨ। ਇਹ ਘਟਨਾ ਤਲਵੰਡੀ ਸਾਬੋ ਦੇ ਪਿੰਡ ਮਿਰਜੇਆਣਾ ਦੀ ਹੈ। ਜਿੱਥੇ ਸਰਪੰਚ ਦੀ ਅਗਵਾਈ ਵਿੱਚ ਸਾਰੇ ਪਿੰਡ ਨੇ ਇੱਕ ਗੁਰਸਿੱਖ ਪਰਿਵਾਰ ਦਾ ਸਮਾਜਕ ਬਾਈਕਾਟ ਕਰ ਦਿੱਤਾ।

ਅਸਲ ਵਿੱਚ ਪਿੰਡ ਵਾਸੀਆਂ ਨੇ ਪਿੰਡ ਦੇ ਪਸ਼ੂਆਂ ਨੂੰ ਮੂੰਹ ਖੁਰ ਦੇ ਰੋ-ਗ ਤੋਂ ਬਚਾਉਣ ਲਈ ਪਿੰਡ ਵਿੱਚ ਟੂਣਾ ਕੀਤਾ ਸੀ ਅਤੇ ਪਿੰਡ ਵਾਸੀਆਂ ਲਈ ਕੁਝ ਹਦਾਇਤਾਂ ਜਾਰੀ ਕੀਤੀਆਂ ਸਨ। ਜਿਨ੍ਹਾਂ ਦੀ ਗੁਰਸਿੱਖ ਪਰਿਵਾਰ ਨੇ ਪਾਲਣਾ ਨਹੀਂ ਕੀਤੀ। ਇੱਕ ਨੌਜਵਾਨ ਨੇ ਦੱਸਿਆ ਹੈ ਕਿ ਪਿੰਡ ਵਿੱਚ ਹਦਾਇਤ ਕੀਤੀ ਗਈ ਸੀ ਕਿ ਟੂਣੇ ਦੇ ਸਬੰਧ ਵਿੱਚ ਕੋਈ ਵੀ ਪਰਿਵਾਰ ਰਾਤ 8-15 ਤੋਂ ਬਾਅਦ ਬਿਜਲੀ ਨਾ ਜਗਾਵੇ ਪਰ ਉਨ੍ਹਾ ਨੇ ਕਿਤੇ ਜਾਣਾ ਸੀ।

ਜਿਸ ਕਰਕੇ ਉਨ੍ਹਾ ਨੇ ਲਾਈਟ ਜਗਾ ਕੇ ਤਿਆਰੀ ਕੀਤੀ। ਉਨ੍ਹਾ ਨੇ ਗੁਰਦੁਆਰਾ ਸਾਹਿਬ ਵਿੱਚ ਇੱਕ ਵਿਅਕਤੀ ਨੂੰ ਇਹ ਵੀ ਆਖ ਦਿੱਤਾ ਕਿ ਇਹ ਕੰਮ ਗੁਰਮਤਿ ਮੁਤਾਬਕ ਠੀਕ ਨਹੀਂ ਹੈ। ਇਸ ਲਈ ਉਹ ਰਾਤ ਸਮੇਂ ਜਿਸ ਤਰਾਂ ਹੋਰ ਲੋਕਾਂ ਦੇ ਘਰ ਜਾਣਗੇ, ਉਨ੍ਹਾ ਦੇ ਘਰ ਨਾ ਆਉਣ। ਇਸ ਗੁਰਸਿੱਖ ਨੌਜਵਾਨ ਦਾ ਕਹਿਣਾ ਹੈ ਕਿ ਉਸ ਵਿਅਕਤੀ ਨੇ ਇਹ ਗੱਲ ਸਰਪੰਚ ਨੂੰ ਜਾਂ ਪੰਚਾਇਤ ਨੂੰ ਦੱਸ ਦਿੱਤੀ।

ਗੁਰਸਿੱਖ ਨੌਜਵਾਨ ਦੇ ਦੱਸਣ ਮੁਤਾਬਕ ਜਦੋਂ ਉਹ ਅਗਲੇ ਦਿਨ ਗੁਰੂ ਘਰ ਵਿੱਚ ਸੀ ਤਾਂ ਉਸ ਕੋਲ ਇੱਕ ਵੀਡੀਓ ਪਹੁੰਚੀ, ਜਿਸ ਵਿੱਚ ਸਰਪੰਚ ਅਨਾਉਂਸ ਕਰ ਰਿਹਾ ਹੈ ਕਿ ਪ੍ਰੀਤਮ ਸਿੰਘ ਪੁੱਤਰ ਮੁਕੰਦ ਸਿੰਘ ਦੇ ਪਰਿਵਾਰ ਦਾ ਸਮਾਜਕ ਬਾਈਕਾਟ ਕੀਤਾ ਜਾਂਦਾ ਹੈ। ਮਿਲੀ ਜਾਣਕਾਰੀ ਮੁਤਾਬਕ ਗੁਰਸਿੱਖ ਪਰਿਵਾਰ ਨੇ ਪ੍ਰਸ਼ਾਸ਼ਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥਦਾਰ ਤੋਂ ਦਾਖਲ ਦੀ ਮੰਗ ਕੀਤੀ ਹੈ। ਦੂਜੇ ਪਾਸੇ ਪਿੰਡ ਦੇ ਸਰਪੰਚ ਦਾ ਕਹਿਣਾ ਹੈ ਕਿ ਇਹ ਉਨ੍ਹਾ ਦਾ ਨਿੱਜੀ ਫੈਸਲਾ ਨਹੀਂ ਹੈ, ਸਗੋਂ ਸਾਰੇ ਪਿੰਡ ਦਾ ਸਾਂਝਾ ਫੈਸਲਾ ਹੈ। ਪੂਰੇ ਮਾਮਲੇ ਦੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *