ਦਾਦਾ ਪੋਤਾ ਗੱਲਾਂ ਕਰਦੇ ਸਾਈਕਲ ਤੇ ਜਾ ਰਹੇ ਸੀ ਘਰ, ਨਹੀਂ ਪਤਾ ਸੀ ਅੱਗੇ ਖੜੀ ਮੋਤ ਮਾਰਦੀ ਅਵਾਜਾਂ

ਅੱਜ ਕੱਲ੍ਹ ਸੜਕਾਂ ਤੇ ਆਵਾਜਾਈ ਬਹੁਤ ਵਧ ਗਈ ਹੈ। ਹਾਲਾਤ ਅਜਿਹੇ ਹੋ ਗਏ ਹਨ ਕਿ 2 ਅੱਖਾਂ ਨਾਲ ਚਾਰੇ ਪਾਸੇ ਧਿਆਨ ਰੱਖਣਾ ਪੈਂਦਾ ਹੈ। ਆਵਾਜਾਈ ਨੂੰ ਕਾਬੂ ਵਿੱਚ ਰੱਖਣ ਲਈ ਸਰਕਾਰਾਂ ਨੇ ਇਸ ਦੇ ਕੁਝ ਨਿਯਮ ਬਣਾਏ ਹਨ। ਇਨ੍ਹਾਂ ਨਿਯਮਾਂ ਦੀ ਪਾਲਣਾ ਕਰਨੀ ਹਰ ਇਨਸਾਨ ਲਈ ਜ਼ਰੂਰੀ ਹੈ। ਫਿਰ ਵੀ ਕੁਝ ਲੋਕ ਪਾਲਣਾ ਕਰਨ ਵਿੱਚ ਕੁਤਾਹੀ ਵਰਤ ਜਾਂਦੇ ਹਨ। ਜਿਸ ਕਰਕੇ ਉਹ ਆਪਣੀ ਅਤੇ ਦੂਜੇ ਦੀ ਜਾਨ ਨੂੰ ਵੱਡਾ ਸਿਆਪਾ ਛੇੜ ਦਿੰਦੇ ਹਨ।

ਅਜਿਹਾ ਹੀ ਇਕ ਮਾਮਲਾ ਫ਼ਰੀਦਕੋਟ ਸ਼ਹਿਰ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਸਵਿਫਟ ਕਾਰ ਨੇ ਸਾਈਕਲ ਤੇ ਜਾ ਰਹੇ ਦਾਦੇ- ਪੋਤੇ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਦੋਨਾਂ ਦੀ ਮੋਤ ਹੋ ਗਈ। ਇਸ ਮੰਦਭਾਗੀ ਘਟਨਾ ਬਾਰੇ ਸੁਣਕੇ ਪਰਿਵਾਰ ਸਮੇਤ ਪੂਰੇ ਪਿੰਡ ਵਿਚ ਸੋਗ ਦੀ ਲਹਿਰ ਛਾਅ ਗਈ ਹੈ। ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਦੁਆਰਾ ਜਾਣਕਾਰੀ ਦਿੱਤੀ ਗਈ ਕਿ ਹਰਮਨਦੀਪ ਸਿੰਘ ਅਤੇ ਉਸ ਦਾ ਦਾਦਾ ਬਾਲਾਰਾਮ ਨਾਲ ਕਿਸੇ ਪ੍ਰੋਗਰਾਮ ਤੋਂ ਮੁੜਕੇ ਸਾਇਕਲ ਤੇ ਘਰ ਵਾਪਿਸ ਆ ਰਹੇ ਸਨ।

ਇਸੇ ਦੌਰਾਨ ਹਾਈਵੇ ਤੇ ਕਿਸੇ ਗੱਡੀ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਦਾਦੇ ਪੋਤੇ ਦੀ ਮੋਤ ਹੋ ਗਈ। ਪਰਿਵਾਰ ਵੱਲੋਂ ਇਨਸਾਫ਼ ਦੀ ਗੁਹਾਰ ਲਾਉਂਦਿਆਂ ਗੱਡੀ ਚਾਲਕ ਨੂੰ ਜਲਦੀ ਫੜ੍ਹਨ ਅਤੇ ਸ ਖ਼ ਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿੰਡ ਕਲੇਰ ਵਿੱਚ 15 ਅਗਸਤ ਨੂੰ ਦਿਨ ਦੇ 2:30 ਵਜੇ ਦੇ ਕਰੀਬ ਇਹ ਹਾਦਸਾ ਵਾਪਰਿਆ। ਬਾਲਾਰਾਮ ਆਪਣੇ ਪੋਤੇ ਹਰਮਨ ਦੀਪ ਸਿੰਘ ਨਾਲ ਸਾਈਕਲ ਤੇ ਜਾ ਰਹੇ ਸਨ।

ਜਦੋਂ ਉਨ੍ਹਾਂ ਨੇ ਕਲੇਰ ਪਿੰਡ ਵਾਲਾ ਮੋੜ ਮੁੜਿਆ ਤਾਂ ਇੱਕ ਸਵਿਫ਼ਟ ਗੱਡੀ ਜੋ ਕਿ ਫ਼ਰੀਦਕੋਟ ਵਾਲੇ ਪਾਸੇ ਜਾ ਰਹੀ ਸੀ। ਉਸ ਗੱਡੀ ਨੇ ਉਨ੍ਹਾਂ ਨੂੰ ਪਿੱਛੋਂ ਟੱਕਰ ਮਾਰ ਦਿੱਤੀ। ਜਿਸ ਕਾਰਨ ਦੋਨੋਂ ਦਾਦੇ ਅਤੇ ਪੋਤੇ ਦੀ ਹਸਪਤਾਲ ਪਹੁੰਚਕੇ ਮੋਤ ਹੋ ਗਈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਪਰਚਾ ਦਰਜ ਕਰਕੇ ਮ੍ਰਿਤਕ ਦੇਹਾਂ ਨੂੰ ਪੋਸ ਟਮਾ ਰਟ ਮ ਲਈ ਭੇਜ ਦਿੱਤਾ ਗਿਆ ਹੈ। ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਪੂਰੀ ਛਾਣਬੀਣ ਕਰਨ ਤੋਂ ਬਾਅਦ ਦੋਸ਼ੀ ਨੂੰ ਜਲਦ ਹੀ ਫੜ ਲਿਆ ਜਾਵੇਗਾ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *