ਫੌਜੀਆਂ ਨੇ ਕਾਰ ਦੀ ਮਰਾਤੀ ਨਹਿਰ ਚ ਛਾਲ, ਦੇਖੋ ਕਿਵੇਂ ਹੋ ਗਿਆ ਇੰਨਾ ਵੱਡਾ ਕਾਂਡ

ਪਟਿਆਲਾ ਦੇ ਅਬਲੋਵਾਲ ਵਿਖੇ ਇਕ ਸੈਂਟਰੋ ਕਾਰ ਦੇ ਭਾਖੜਾ ਨਹਿਰ ਵਿਚ ਡਿੱਗ ਜਾਣ ਦੀ ਜਾਣਕਾਰੀ ਹਾਸਲ ਹੋਈ ਹੈ। ਕਾਰ ਵਿਚ 3 ਨੌਜਵਾਨ ਸਵਾਰ ਦੱਸੇ ਜਾਂਦੇ ਹਨ। ਜਿਨ੍ਹਾਂ ਵਿਚੋਂ ਇਕ ਦੀ ਜਾਨ ਬਚ ਗਈ ਹੈ। ਇਕ ਦੀ ਮ੍ਰਿਤਕ ਦੇਹ ਮਿਲੀ ਹੈ ਅਤੇ ਤੀਸਰੇ ਵਿਅਕਤੀ ਦਾ ਕੋਈ ਥਹੁ ਪਤਾ ਨਹੀਂ ਲੱਗਾ। ਗੋਤਾਖੋਰ ਨੇ ਦੱਸਿਆ ਹੈ ਕਿ ਜੰਪਰ ਤੋਂ ਉਛਲਣ ਕਾਰਨ ਕਾਰ ਬੇ-ਕਾ-ਬੂ ਹੋ ਕੇ ਨਹਿਰ ਵਿਚ ਡਿੱਗ ਪਈ। ਉਨ੍ਹਾਂ ਨੂੰ ਇਕ ਮ੍ਰਿਤਕ ਦੇਹ ਮਿਲੀ ਹੈ, ਜਿਸ ਨੂੰ ਰਾਜਿੰਦਰਾ ਹਸਪਤਾਲ ਭੇਜ ਦਿੱਤਾ ਗਿਆ ਹੈ।

ਇੱਥੇ 40-45 ਗੋਤਾਖੋਰ ਭਾਲ ਕਰਨ ਵਿੱਚ ਜੁਟੇ ਹੋਏ ਹਨ । ਇਕ ਨੌਜਵਾਨ ਦੇ ਦੱਸਣ ਮੁਤਾਬਕ ਉਹ ਇੱਥੋਂ ਦਾ ਹੀ ਰਹਿਣ ਵਾਲਾ ਹੈ। ਉਸ ਦੇ ਇੱਕ ਦੋਸਤ ਨੇ ਨਹਿਰ ਵਿੱਚ ਚਿੱਟੇ ਰੰਗ ਦੀ ਸੈਂਟਰੋ ਕਾਰ ਡਿੱਗਦੀ ਦੇਖੀ। ਇੱਕ ਸਰਦਾਰ ਲੜਕਾ ਕਾਰ ਦੀ ਤਾਕੀ ਖੋਲ੍ਹ ਕੇ ਬਾਹਰ ਆ ਗਿਆ। ਲੜਕੇ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਪ੍ਰਧਾਨ ਦਾ ਫ਼ੋਨ ਨੰਬਰ ਸੀ। ਇਸ ਕਰਕੇ ਉਨ੍ਹਾਂ ਨੇ ਤੁਰੰਤ ਫੋਨ ਕਰ ਦਿੱਤਾ। ਪੁਲੀਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਸੈਂਟਰੋ ਕਾਰ ਵਿਚ ਸਵਾਰ ਹੋ ਕੇ 3 ਨੌਜਵਾਨ ਬਖਸ਼ੀਵਾਲ ਵਾਲੇ ਪਾਸੇ ਤੋਂ ਨਹਿਰ ਦੀ ਪਟੜੀ ਤੇ ਆ ਰਹੇ ਸਨ।

ਇਹ ਤਿੰਨੇ ਨੌਜਵਾਨ ਫੌਜੀ ਹਨ ਅਤੇ ਛੁੱਟੀ ਆਏ ਹੋਏ ਸਨ। 3 ਤੋਂ 3-30 ਵਜੇ ਦੇ ਦਰਮਿਆਨ ਇਹ ਸੈਂਟਰੋ ਕਾਰ ਨਹਿਰ ਵਿਚ ਡਿੱਗ ਪਈ। ਦੇਵੀਗੜ੍ਹ ਦਾ ਰਹਿਣ ਵਾਲਾ ਕਮਲਜੀਤ ਤਾਂ ਉਸੇ ਸਮੇਂ ਕਿਸੇ ਤਰ੍ਹਾਂ ਕਾਰ ਵਿੱਚੋਂ ਬਾਹਰ ਨਿਕਲ ਗਿਆ ਅਤੇ ਉਸ ਦੀ ਜਾਨ ਬਚ ਗਈ। ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਕਮਲਜੀਤ ਨੇ ਜਾਣਕਾਰੀ ਦਿੱਤੀ ਹੈ ਕਿ ਉਹ ਕਾਰ ਵਿੱਚ ਪਿੱਛੇ ਬੈਠਾ ਸੀ ਅਤੇ ਉਹ ਖਿੜਕੀ ਖੋਲ੍ਹ ਕੇ ਬਾਹਰ ਆ ਗਿਆ। ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਗੱਡੀ ਵਿਚੋਂ ਭਵਾਨੀਗੜ੍ਹ ਥਾਣੇ ਦੇ ਪਿੰਡ ਨਿਦਾਮਪੁਰ ਦੇ ਰਹਿਣ ਵਾਲੇ ਜਗਮੀਤ ਦੀ ਮ੍ਰਿਤਕ ਦੇਹ ਮਿਲੀ ਹੈ।

ਇਨ੍ਹਾਂ ਦੇ ਤੀਸਰੇ ਸਾਥੀ ਮਨਪ੍ਰੀਤ ਦਾ ਕੋਈ ਥਹੁ ਪਤਾ ਨਹੀਂ ਲੱਗਾ। ਉਸ ਦੀ ਭਾਲ ਕੀਤੀ ਜਾ ਰਹੀ ਹੈ। ਮਨਪ੍ਰੀਤ ਯੂਨੀਵਰਸਿਟੀ ਦੇ ਨੇੜੇ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ। ਇਹ ਤਿੰਨੇ ਨੌਜਵਾਨ ਆਪਸ ਵਿੱਚ ਦੋਸਤ ਸਨ ਅਤੇ ਆਰਮੀ ਵਿਚ ਨੌਕਰੀ ਕਰਦੇ ਸਨ। ਜੋ ਇਸ ਸਮੇਂ ਛੁੱਟੀ ਤੇ ਆਏ ਹੋਏ ਸਨ। ਅਜੇ ਤਕ ਇਹ ਪਤਾ ਨਹੀਂ ਲੱਗ ਸਕਿਆ ਕਿ ਇਹ ਤਿੰਨੇ ਇਕ ਹੀ ਯੂਨਿਟ ਵਿੱਚ ਸਨ ਜਾਂ ਵੱਖਰੀ ਵੱਖਰੀ ਯੂਨਿਟ ਵਿੱਚ ਸਨ। ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਇਨ੍ਹਾਂ ਦੇ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *