ਸਾਧ ਪਾਖੰਡੀ ਦੀਆਂ ਗੱਲਾਂ ਚ ਆ ਕੇ ਬੁਰੀ ਫਸੀ ਔਰਤ- ਅੱਖਾਂ ਬੰਦ ਕਰਵਾਕੇ ਕਰ ਗਿਆ ਛੂ ਮੰਤਰ

ਅੱਜਕੱਲ੍ਹ ਨੌਸਰਬਾਜ਼ਾਂ ਨੇ ਭੋਲੇ ਭਾਲੇ ਲੋਕਾਂ ਨੂੰ ਚੂਨਾ ਲਾਉਣ ਦੇ ਤਰ੍ਹਾਂ ਤਰ੍ਹਾਂ ਦੇ ਰਾਹ ਲੱਭ ਲਏ ਹਨ। ਉਹ ਲੋਕਾਂ ਨੂੰ ਧਾਰਮਿਕ ਚੱਕਰਾਂ ਵਿੱਚ ਪਾ ਕੇ ਆਪਣਾ ਸ਼ਿਕਾਰ ਬਣਾਉਂਦੇ ਹਨ। ਜਲੰਧਰ ਦੇ ਕਾਲਾ ਸੰਘਿਆਂ ਰੋਡ ਤੇ ਚੂੰਗੀ ਨੇੜੇ ਇਕ ਬਜ਼ੁਰਗ ਔਰਤ ਆਸ਼ਾ ਰਾਣੀ ਤੋਂ ਕੁਝ ਲੋਕ ਉਸ ਦੀਆਂ ਬਾਲੀਆਂ ਅਤੇ 1500 ਰੁਪਏ ਨਕਦ ਹਥਿਆਉਣ ਵਿੱਚ ਕਾਮਯਾਬ ਹੋ ਗਏ। ਬਜ਼ੁਰਗ ਔਰਤ ਦੇ ਪਤੀ ਦੀ ਬਾਂਹ ਟੁੱਟੀ ਹੋਈ ਹੈ। ਉਨ੍ਹਾਂ ਨੇ ਔਰਤ ਨੂੰ ਬਾਂਹ ਠੀਕ ਕਰਨ ਦੇ ਲਾਲਚ ਵਿੱਚ ਫਸਾ ਲਿਆ।

ਆਸ਼ਾ ਰਾਣੀ ਦੇ ਦੱਸਣ ਮੁਤਾਬਕ ਉਨ੍ਹਾਂ ਨੂੰ ਆ ਕੇ ਇਕ ਵਿਅਕਤੀ ਨੇ ਰਾਧਾ ਸੁਆਮੀ ਡੇਰੇ ਦਾ ਰਾਹ ਪੁੱਛਿਆ। ਇੰਨੇ ਨੂੰ ਇੱਕ ਹੋਰ ਆਦਮੀ ਅਤੇ ਔਰਤ ਆ ਗਏ। ਜੋ ਕਹਿਣ ਲੱਗੇ ਕਿ ਇਹ ਬਾਬਾ ਜੀ ਬਹੁਤ ਹੀ ਚੰਗਾ ਹੈ। ਉਹ ਆਸ਼ਾ ਰਾਣੀ ਦੇ ਪਤੀ ਦੀ ਟੁੱਟੀ ਹੋਈ ਬਾਂਹ ਠੀਕ ਕਰ ਦੇਵੇਗਾ। ਇਸ ਤਰ੍ਹਾਂ ਗੱਲਾਂ ਵਿੱਚ ਉ-ਲ-ਝਾ ਕੇ ਉਨ੍ਹਾਂ ਨੇ ਇੱਕ ਰੁਮਾਲ ਵਿੱਚ ਆਸ਼ਾ ਰਾਣੀ ਨੂੰ ਪੈਸੇ ਰੱਖਣ ਲਈ ਕਿਹਾ। ਜਦੋਂ ਆਸ਼ਾ ਰਾਣੀ ਨੇ ਸਿਰਫ਼ 10 ਰੁਪਏ ਰੱਖੇ ਤਾਂ ਉਨ੍ਹਾਂ ਨੇ ਜ਼ੋਰ ਪਾ ਕੇ ਉਸ ਤੋਂ ਸਾਰੇ 1500 ਰੁਪਏ ਹੀ ਰੁਮਾਲ ਵਿੱਚ ਰਖਵਾ ਲਏ।

ਫੇਰ ਉਸ ਤੋਂ ਸੋਨੇ ਦੀਆਂ ਬਾਲੀਆਂ ਵੀ ਰਖਵਾ ਲਈਆਂ। ਆਸ਼ਾ ਰਾਣੀ ਦੇ ਦੱਸਣ ਮੁਤਾਬਕ ਉਸ ਨੂੰ ਇਹ ਨੌਸਰਬਾਜ਼ ਰੁਮਾਲ ਵਾਪਸ ਕਰਕੇ ਕਹਿਣ ਲੱਗੇ ਕਿ ਉਨ੍ਹਾਂ ਦੇ ਜਾਣ ਤੋਂ ਬਾਅਦ ਇਸ ਰੁਮਾਲ ਨੂੰ ਖੋਲ੍ਹਣਾ। ਟੁੱ-ਟੀ ਹੋਈ ਬਾਂਹ ਠੀਕ ਹੋ ਜਾਵੇਗੀ। ਉਨ੍ਹਾ ਨੇ ਆਸ਼ਾ ਰਾਣੀ ਨੂੰ ਅੱਖਾਂ ਬੰਦ ਕਰਨ ਲਈ ਕਿਹਾ ਅਤੇ ਉਨ੍ਹਾਂ ਵਿੱਚੋਂ ਇੱਕ ਔਰਤ ਤੇ ਇਕ ਆਦਮੀ ਖਿਸਕ ਗਏ। ਇਕ ਵਿਅਕਤੀ ਨੂੰ ਕੋਈ ਮੋਟਰਸਾਈਕਲ ਵਾਲਾ ਆ ਕੇ ਲੈ ਗਿਆ।

ਆਸ਼ਾ ਰਾਣੀ ਦੇ ਦੱਸਣ ਮੁਤਾਬਕ ਜਦੋਂ ਉਸ ਨੇ ਪੋਟਲੀ ਖੋਲ੍ਹੀ ਤਾਂ ਉਸ ਵਿੱਚ ਭੰਗ ਦੇ ਪੱਤੇ ਸਨ। ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਔਰਤ ਦੇ ਪਤੀ ਦੀ ਟੁੱਟੀ ਹੋਈ ਬਾਂਹ ਠੀਕ ਕਰਨ ਦਾ ਲਾਲਚ ਦੇ ਕੇ ਕੁਝ ਲੋਕ ਔਰਤ ਦੇ ਗਹਿਣੇ ਅਤੇ ਕੁਝ ਰਕਮ ਨਕਦ ਲੈ ਕੇ ਦੌੜ ਗਏ ਹਨ। ਉਨ੍ਹਾਂ ਨੇ ਇਹ ਸਾਰਾ ਸਾਮਾਨ ਪਹਿਲਾਂ ਔਰਤ ਤੋਂ ਇੱਕ ਰੁਮਾਲ ਵਿੱਚ ਰਖਵਾ ਲਿਆ ਸੀ। ਪੁਲੀਸ ਵੱਲੋਂ ਇਨ੍ਹਾਂ ਵਿਅਕਤੀਆਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਨ੍ਹਾਂ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *