ਸੰਨਿਆਸ ਲੈਣ ਤੋਂ ਬਾਅਦ ਵੀ ਧੋਨੀ ਕਮਾਉਂਦੇ ਕਰੋੜਾਂ ਰੁਪਏ, ਕਿਥੋਂ ਹੁੰਦੀ ਹੈ ਇੰਨੀ ਕਮਾਈ

ਵਿਸ਼ਵ ਭਰ ਵਿੱਚ ਕ੍ਰਿਕਟ ਦੀ ਖੇਡ ਨੂੰ ਬਹੁਤ ਮਹੱਤਤਾ ਦਿੱਤੀ ਜਾਂਦੀ ਹੈ। ਲੋਕ ਕ੍ਰਿਕਟ ਦੇ ਮੈਚ ਦੇਖਣ ਲਈ ਮਹਿੰਗੇ ਰੇਟ ਤੇ ਟਿਕਟਾਂ ਖਰੀਦਦੇ ਹਨ। ਦੇਸ਼ ਵਿਦੇਸ਼ ਵਿੱਚ ਮੈਚ ਦੇਖਣ ਜਾਂਦੇ ਹਨ। ਇਸ ਤੋਂ ਬਿਨਾ ਵੱਡੀ ਗਿਣਤੀ ਵਿਚ ਲੋਕ ਟੀ ਵੀ ਤੇ ਮੈਚ ਦੇਖਦੇ ਹਨ। ਫ਼ਿਲਮੀ ਸਿਤਾਰਿਆਂ ਵਾਂਗ ਕ੍ਰਿਕਟ ਖਿਡਾਰੀਆਂ ਦੇ ਵੀ ਵੱਡੀ ਗਿਣਤੀ ਵਿਚ ਪ੍ਰਸ਼ੰਸਕ ਹਨ ਅਤੇ ਇਹ ਕ੍ਰਿਕਟ ਖਿਡਾਰੀ ਵੱਡੀ ਮਾਤਰਾ ਵਿੱਚ ਧਨ ਕਮਾਉਂਦੇ ਹਨ। ਜੇਕਰ ਭਾਰਤ ਦੇ ਕਿ੍ਕਟ ਖਿਡਾਰੀਆਂ ਦੀ ਗੱਲ ਕਰੀਏ ਤਾਂ ਸਚਿਨ ਤੇਂਦੁਲਕਰ, ਵਿਰਾਟ ਕੋਹਲੀ ਅਤੇ ਮਹਿੰਦਰ ਸਿੰਘ ਧੋਨੀ ਦਾ ਨਾਮ ਚੋਟੀ ਦੇ ਕ੍ਰਿਕਟ ਖਿਡਾਰੀਆਂ ਵਿੱਚ ਆਉਂਦਾ ਹੈ।

ਅੱਜ ਅਸੀਂ ਗੱਲ ਕਰ ਰਹੇ ਹਾਂ ਮਹਿੰਦਰ ਸਿੰਘ ਧੋਨੀ ਦੀ, ਜਿਹੜੇ ਭਾਰਤੀ ਕਿ੍ਕਟ ਟੀਮ ਦੇ ਕਪਤਾਨ ਰਹਿ ਚੁੱਕੇ ਹਨ। ਜੇਕਰ ਉਨ੍ਹਾਂ ਦੀ ਜਾਇਦਾਦ ਦੀ ਗੱਲ ਕੀਤੀ ਜਾਵੇ ਤਾਂ ਹੁਣ ਤਕ ਉਨ੍ਹਾਂ ਨੇ 826 ਕਰੋੜ ਰੁਪਏ ਦੀ ਜਾਇਦਾਦ ਬਣਾਈ ਹੈ। ਉਨ੍ਹਾਂ ਦੀ ਗਿਣਤੀ ਵਿਸ਼ਵ ਦੇ ਮਸ਼ਹੂਰ ਅਮੀਰ ਕ੍ਰਿਕਟ ਖਿਡਾਰੀਆਂ ਵਿੱਚ ਹੁੰਦੀ ਹੈ। ਜੇਕਰ ਆਮਦਨ ਦੀ ਗੱਲ ਕਰੀਏ ਤਾ ਮਹਿੰਦਰ ਸਿੰਘ ਧੋਨੀ ਦੀ ਸਾਲਾਨਾ ਆਮਦਨ ਲਗਪਗ 50 ਕਰੋਡ਼ ਰੁਪਏ ਦੇ ਬਰਾਬਰ ਹੈ। ਉਹ ਭਾਰਤੀ ਕਿ੍ਕਟ ਕੰਟਰੋਲ ਬੋਰਡ ਤੋਂ ਪ੍ਰਤੀ ਮਹੀਨਾ 45 ਲੱਖ ਰੁਪਏ ਤੋਂ ਵੀ ਵੱਧ ਰਕਮ ਕਮਾਉੰਦੇ ਰਹੇ ਹਨ।

ਧੋਨੀ ਬਾਰੇ ਕਿਹਾ ਜਾਂਦਾ ਹੈ ਕਿ ਉਨ੍ਹਾ ਨੂੰ ਇੱਕ ਟੀਵੀ ਐਡ ਤੋਂ 40-45 ਲੱਖ ਰੁਪਏ ਦੀ ਕਮਾਈ ਹੁੰਦੀ ਹੈ। ਉਹ ਜਿਹੜੀ ਆਈ ਪੀ ਐਲ ਮੈਚ ਚੇਨੱਈ ਸੁਪਰ ਕਿੰਗਜ਼ ਦੀ ਟੀਮ ਵੱਲੋਂ ਖੇਡਦੇ ਹਨ। ਉਸ ਦੇ ਉਹ ਇੱਕ ਸੀਜ਼ਨ ਦੇ 15 ਕਰੋੜਾਂ ਰੁਪਏ ਕਮਾਉਂਦੇ ਹਨ। ਜਿਹੜੇ ਉਨ੍ਹਾਂ ਨੂੰ ਐਵਾਰਡਜ਼ ਮਿਲਦੇ ਹਨ, ਉਹ ਇਸ ਤੋਂ ਵੱਖ ਹਨ। ਹੁਣ ਤੱਕ ਉਨ੍ਹਾਂ ਨੂੰ ਆਈ ਪੀ ਐਲ ਤੋਂ ਡੇਢ ਸੌ ਕਰੋੜ ਰੁਪਏ ਹਾਸਲ ਹੋ ਚੁੱਕੇ ਹਨ।

Leave a Reply

Your email address will not be published. Required fields are marked *